ਲੱਖਾ ਪਾਇਲ ਨੇ ਹੇਮਪ੍ਰੀਤ ਸਿੰਘ ਜਰਗ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਲੱਖਾ ਪਾਇਲ ਨੇ ਹੇਮਪ੍ਰੀਤ ਸਿੰਘ ਜਰਗ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Publish Date: Mon, 04 May 2026 09:40 PM (IST)
Updated Date: Tue, 05 May 2026 04:18 AM (IST)
ਹਰਪ੍ਰੀਤ ਸਿੰਘ ਮਾਂਹਪੁਰ/ ਪੰਜਾਬੀ ਜਾਗਰਣ ਜੌੜੇਪੁਲ ਜਰਗ : ਅੱਜ ਸਥਾਨਿਕ ਪਿੰਡ ਜਰਗ ਵਿਖੇ ਕਾਂਗਰਸ ਦੇ ਜਿਲਾ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਪਿਛਲੇ ਹਫਤੇ ਸੈਰ ਕਰਨ ਸਮੇ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਹੇਮਪ੍ਰੀਤ ਸਿੰਘ ਮੰਡੇਰ ਦੀ ਅਚਨਚੇਤ ਮੌਤ ਤੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਦੇ ਪਿਤਾ ਰਛਪਾਲ ਸਿੰਘ ਮੰਡੇਰ ਤੇ ਚਾਚਾ ਚਰਨਜੀਤ ਸਿੰਘ ਮੰਡੇਰ ਸਮੇਤ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਹਾਦਸੇ ਬਾਰੇ ਜਾਣਿਆ ਤੇ ਕਾਫੀ ਸਮਾਂ ਪਰਿਵਾਰ ਨਾਲ ਮਿਰਤਕ ਨੌਜਵਾਨ ਹੇਮਪ੍ਰੀਤ ਸਿੰਘ ਬਾਰੇ ਗੱਲਬਾਤਾਂ ਕੀਤੀਆਂ ਤੇ ਹਰ ਦੁੱਖ ਚ ਪਰਿਵਾਰ ਨਾਲ ਖੜ੍ਹਨ ਦਾ ਵਾਅਦਾ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਮਲੌਦ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਜ਼ੁਲਮਗੜ੍ਹ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਸੋਨੀ ਜਰਗ, ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰੁਪਿੰਦਰ ਸਿੰਘ ਬਿੰਦੂ, ਹੇਮਪ੍ਰੀਤ ਸਿੰਘ ਦੇ ਪਿਤਾ ਰਛਪਾਲ ਸਿੰਘ, ਚਾਚਾ ਚਰਨਜੀਤ ਸਿੰਘ, ਪੰਚ ਜਸਵੀਰ ਸਿੰਘ ਕਾਲਾ, ਪ੍ਰਧਾਨ ਪਿਰਤਪਾਲ ਸਿੰਘ ਮੰਡੇਰ, ਦਵਿੰਦਰ ਸਿੰਘ ਵੀਡੀਓ, ਹਰਭਜਨ ਸਿੰਘ ਮੰਡੇਰ, ਧਰਮਿੰਦਰ ਸਿੰਘ ਮੰਡੇਰ ਬੱਸ ਵਾਲੇ ਤੇ ਪੰਚ ਗੁਰਪ੍ਰੀਤ ਸਿੰਘ ਗੁਰੀ ਸਮੇਤ ਪਰਿਵਾਰਕ ਮੈਂਬਰ ਹਾਜ਼ਰ ਸਨ।