ਕੁਲਾਰ ਦਾ ‘ਰਾਮਗੜ੍ਹੀਆ ਰਤਨ’ ਐਵਾਰਡ ਨਾਲ ਸਨਮਾਨ
ਕੁਲਾਰ ਦਾ ‘ਰਾਮਗੜ੍ਹੀਆ ਰਤਨ’ ਐਵਾਰਡ ਨਾਲ ਸਨਮਾਨ
Publish Date: Sun, 17 May 2026 07:02 PM (IST)
Updated Date: Mon, 18 May 2026 04:13 AM (IST)

-ਕੁਲਾਰ ਦੀ ਉਦਯੋਗ ਤੇ ਸਮਾਜ ਲਈ ਸਖ਼ਤ ਮਿਹਨਤ ਨੂੰ ਮਾਨਤਾ ਮਿਲੀ-ਸੇਠ --- ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗਨਾਈਜੇਸ਼ਨ (ਫਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੂੰ ਸਿੱਖ ਬੰਧੂ ਵੈਲਫੇਅਰ ਟਰੱਸਟ ਨਵੀਂ ਦਿੱਲੀ ਵੱਲੋਂ ਰਾਮਗੜ੍ਹੀਆ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਦਿੱਲੀ ਦੇ ਉਦਯੋਗ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਗਜੀਤ ਸਿੰਘ ਕਾਹਲੋਂ ਜਨਰਲ ਸਕੱਤਰ, ਸੁਖਦੇਵ ਸਿੰਘ ਰਿਐਤ ਪ੍ਰਧਾਨ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਦੀ ਸੁਚੱਜੀ ਮੌਜੂਦਗੀ ਵਿੱਚ ਦਿੱਤਾ। ਚੇਅਰਮੈਨ ਕੇਕੇ ਸੇਠ ਨੇ ਕਿਹਾ ਕਿ ਕੁਲਾਰ ਦੀ ਉਦਯੋਗ ਤੇ ਸਮਾਜ ਲਈ ਸਖ਼ਤ ਮਿਹਨਤ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਇਹ ਸਾਡੇ ਸਾਰਿਆਂ ਲਈ ਸਨਮਾਨ ਦੀ ਗੱਲ ਹੈ।ਕੁਲਾਰ ਨੂੰ ਐਵਾਰਡ ਮਿਲਣ ਤੇ ਮਨਜਿੰਦਰ ਸਿੰਘ ਸਚਦੇਵਾ ਪ੍ਰਧਾਨ ਬ੍ਰਾਡੋ, ਨਰਿੰਦਰ ਭਾਮਰਾ ਪ੍ਰਧਾਨ ਫਾਸਟਨਰਜ਼ ਮੈਨੂਫੈਕਚਰਰਜ਼ ਆਫ ਇੰਡੀਆ, ਦਲਬੀਰ ਸਿੰਘ ਧੀਮਾਨ ਚੇਅਰਮੈਨ ਯੂਨਾਈਟਿਡ ਸਿਲਾਈ ਮਸ਼ੀਨ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ, ਸੁਖਦਿਆਲ ਸਿੰਘ ਬਸੰਤ ਚੇਅਰਮੈਨ ਰਾਮਗੜ੍ਹੀਆ ਫਾਊਂਡੇਸ਼ਨ, ਤਰਲੋਚਨ ਸਿੰਘ ਮਠਾੜੂ ਪ੍ਰਧਾਨ ਐਸੋਸੀਏਸ਼ਨ ਆਫ ਲੁਧਿਆਣਾ ਮਸ਼ੀਨ ਟੂਲਜ਼ ਇੰਡਸਟਰੀਜ਼, ਰਘਬੀਰ ਸਿੰਘ ਸੋਹਲ ਪ੍ਰਧਾਨ ਪਲਾਈਵੁੱਡ ਮੈਨੂਫੈਕਚਰਰਜ਼ ਐਸੋਸੀਏਸ਼ਨ, ਅਸ਼ਪ੍ਰੀਤ ਸਿੰਘ ਸਾਹਨੀ ਮੈਂਬਰ ਸਟੇਟ ਕੌਂਸਲ ਸੀਆਈਆਈ, ਸਤਨਾਮ ਸਿੰਘ ਮੱਕੜ ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ, ਹਰਸਿਮਰਜੀਤ ਸਿੰਘ ਲੱਕੀ ਪ੍ਰਧਾਨ ਯੂਸੀਪੀਐਮਏ ਰਣਜੋਧ ਸਿੰਘ ਪ੍ਰਧਾਨ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਨੇ ਵਧਾਈ ਦਿੱਤੀ।