ਕ੍ਰਿਸ਼ਨਾ ਕਾਨਵੈਂਟ ਸਕੂਲ ਦੇ ਵਿਦਿਆਰਥੀ 10ਵੀਂ ਤੇ 12ਵੀਂ ਦੇ ਨਤੀਜਿਆਂ 'ਚ ਛਾਏ
ਕ੍ਰਿਸ਼ਨਾ ਕਾਨਵੈਂਟ ਸਕੂਲ ਦੇ ਵਿਦਿਆਰਥੀ 10ਵੀਂ ਤੇ 12ਵੀਂ ਦੇ ਨਤੀਜਿਆਂ 'ਚ ਛਾਏ
Publish Date: Sat, 16 May 2026 06:38 PM (IST)
Updated Date: Sat, 16 May 2026 06:39 PM (IST)

ਰਵੀ,ਪੰਜਾਬੀ ਜਾਗਰਣ ਲੁਧਿਆਣਾ ਕ੍ਰਿਸ਼ਨਾ ਕਾਨਵੈਂਟ ਸੀਨੀਅਰ ਸਕੈਂਡਰੀ ਸਕੂਲ ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਦੋਵੇਂ ਹੀ ਨਤੀਜਿਆਂ ਵਿੱਚ ਸਕੂਲ ਦੇ ਸਾਰੇ ਹੀ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ, ਜਿਸ ਕਰਕੇ ਨਤੀਜਾ 100 ਫੀਸਦੀ ਰਿਹਾ। ਜਮਾਤ ਦਸਵੀਂ ਤੋਂ ਅਨਿਕੇਤ ਨੇ 91 ਫੀ਼ਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ, ਅਨਿਕੇਤ ਦੇ ਗਣਿਤ ਵਿੱਚੋਂ 100 ਅਤੇ ਸਾਇੰਸ ਵਿੱਚੋਂ 99 ਅੰਕ ਰਹੇ। ਸਵਾਤੀ ਨੇ ਸਮਾਜਿਕ ਵਿਗਿਆਨ ਵਿੱਚੋਂ 100, ਸੀਆ ਰਾਣੀ ਨੇ ਸਮਾਜਿਕ ਵਿਗਿਆਨ ਵਿੱਚੋਂ 96, ਸ਼ਗੁਨ ਦੇ ਵਿਗਿਆਨ ਵਿੱਚੋਂ 95, ਮਨਮੀਤ ਕੌਰ ਦੇ ਗਣਿਤ ਵਿੱਚੋਂ 96 ਅਤੇ ਇੰਗਲਿਸ਼ ਵਿੱਚੋਂ 93, ਅੰਜਲੀ ਨੇ ਇੰਗਲਿਸ਼ ਵਿੱਚੋਂ 94, ਅਰਸ਼ਦੀਪ ਕੌਰ ਨੇ ਇੰਗਲਿਸ਼ ਵਿਚੋਂ 94 ਅੰਕ ਪ੍ਰਾਪਤ ਕੀਤੇ। 15 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਉੱਪਰ ਅੰਕ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਮਾਣ ਵਧਾਇਆ ਅਤੇ ਬਾਕੀ ਵਿਦਿਆਰਥੀਆਂ ਦਾ ਨਤੀਜਾ ਵੀ ਸਲਾਘਾਯੋਗ ਰਿਹਾ। ਇਸੇ ਤਰ੍ਹਾਂ 12ਵੀਂ ਕਾਮਰਸ, ਸਾਇੰਸ ਅਤੇ ਆਰਟਸ ਜਮਾਤ ਦਾ ਨਤੀਜਾ, ਦਸਵੀਂ ਜਮਾਤ ਦੇ ਨਤੀਜੇ ਦੀ ਤਰ੍ਹਾਂ ਸ਼ਾਨਦਾਰ ਰਿਹਾ। ਜਿਸ ਵਿੱਚ ਹਰਮਨਦੀਪ ਕੌਰ ਨੇ ਸਾਇੰਸ ਸਟਰੀਮ ਵਿੱਚ 86 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਆਪਣੇ ਮਾਪਿਆਂ ਤੇ ਸਕੂਲ ਦਾ ਮਾਣ ਵਧਾਇਆ। ਹੋਰ ਬਾਕੀ ਵਿਦਿਆਰਥੀਆਂ ਦਾ ਨਤੀਜਾ ਵੀ ਸਲਾਘਾਯੋਗ ਰਿਹਾ। ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿੱਚ ਵੀ ਸ਼ਾਨਦਾਰ ਅੰਕ ਪ੍ਰਾਪਤ ਕੀਤੇ। ਨਿਤਿਨ ਕੁਮਾਰ ਨੇ ਜਨਰਲ ਅੰਗਰੇਜ਼ੀ ਵਿਚ 95 ਅੰਕ, ਹਰਮਨਦੀਪ ਕੌਰ ਨੇ ਜਨਰਲ ਅੰਗਰੇਜ਼ੀ ਵਿਚ 90 ਅਤੇ ਜਨਰਲ ਪੰਜਾਬੀ ਵਿੱਚ 94 ਅੰਕ, ਯੋਗੇਸ਼ ਪਾਂਡੇ ਨੇ ਬਿਜ਼ਨਸ ਸਟਡੀਜ਼ ਵਿੱਚ 91 ਅਤੇ ਇਕਨਾਮਿਕਸ ਵਿਚ 95 ਅੰਕ, ਤਰੁਣ ਨੇ ਜਨਰਲ ਅੰਗਰੇਜ਼ੀ ਵਿੱਚ 92 ਅੰਕ, ਅਰਸ਼ਦੀਪ ਸਿੰਘ ਨੇ ਜਨਰਲ ਅੰਗਰੇਜ਼ੀ ਵਿੱਚ 90 ਅਤੇ ਜਨਰਲ ਪੰਜਾਬੀ ਵਿੱਚ 95 ਅੰਕ ਪ੍ਰਾਪਤ ਕੀਤੇ। ਸਕੂਲ ਦੇ ਪ੍ਰਿੰਸੀਪਲ ਰੋਹਿਨੀ ਸ਼ਰਮਾ ਜੀ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀ ਸਫਲਤਾ ਦੇ ਪਿੱਛੇ ਅਧਿਆਪਕਾਂ ਅਤੇ ਮਾਪਿਆਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਉੱਚੀਆਂ ਉਪਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।