ਜਗਰਾਓਂ ’ਚ ਹਥਿਆਰਾਂ ਦੇ ਜ਼ੋਰ ’ਤੇ ਜਿਊਲਰ ਦੇ ਸ਼ੋਅਰੂਮ ਤੋਂ ਕਿੱਲੋ ਚਾਂਦੀ ਤੇ ਸੋਨਾ ਦੇ ਗਹਿਣੇ ਲੁੱਟੇ
ਜਗਰਾਓਂ ’ਚ ਹਥਿਆਰਾਂ ਦੇ ਦਮ ਤੇ ਜਿਊਲਰ ਦੇ ਸ਼ੋਰੂਮ ਤੋਂ ਕਿਲੋ ਚਾਂਦੀ ਅਤੇ ਸੋਨਾ ਦੇ ਗਹਿਣੇ ਲੁੱਟੇ
Publish Date: Thu, 28 May 2026 10:29 PM (IST)
Updated Date: Fri, 29 May 2026 04:17 AM (IST)

11 ਜਗਰਾਓਂ ਦੇ ਫੈਂਸੀ ਕੰਡਾ ਜਿਊਲਰ ਸ਼ੋਰੂਮ ਤੇ ਹੋਈ ਲੁੱਟ ਮਾਮਲੇ ਵਿੱਚ ਜਾਣਕਾਰੀ ਹਾਸਿਲ ਕਰਦੇ ਹੋਏ ਪੁਲਿਸ ਅਧਿਕਾਰੀ। 12 ਜਗਰਾਓ ਦੇ ਫੈਂਸੀ ਕੰਡਾ ਜਿਊਲਰ ਦੇ ਸ਼ੋਰੂਮ ਤੇ ਹੋਈ ਲੁੱਟ ਦੇ ਮਾਮਲੇ ਵਿੱਚ ਬਾਹਰ ਤੈਨਾਤ ਪੁਲਿਸ ਫੋਰਸ। 13 ਜਗਰਾਓ ਵਿੱਚ ਫੈਂਸੀ ਕੰਡਾ ਜਿਊਲਰਜ ਦੇ ਸ਼ੋਰੂਮ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਤਿਕੜੀ ਦੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਤਸਵੀਰ ਦਾ ਸਕਰੀਨਸ਼ਾਰਟ । ਜਗਰਾਓ ਚ ਤੀਸਰੀ ਵਾਰਦਾਤ ਤੋਂ ਬਾਅਦ ਸੁਨਿਆਰਿਆਂ ਚ ਸਹਿਮ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓ ਦੇ ਕੱਚਾ ਮਲਕ ਰੋਡ ਤੇ ਸਥਿਤ ਫੈਂਸੀ ਕੰਡਾ ਜਿਓਲਰਜ ਦੇ ਸ਼ੋਰੂਮ ਤੇ ਦੇਰ ਸ਼ਾਮ ਦਾਖਲ ਹੋਏ ਤਿੰਨ ਹਥਿਆਰ ਬੰਦਾ ਨੇ ਗਾਹਕ ਅਤੇ ਮਾਲਕ ਤੇ ਤਲਵਾਰ ਦਾ ਵਾਰ ਕਰਦਿਆਂ ਕਿਲੋ ਪਰ ਚਾਂਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਫਿਲਮੀ ਅੰਦਾਜ਼ ਵਿੱਚ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਕੱਚਾ ਮਾਲ ਰੋਡ ਤੇ ਸਥਿਤ ਫੈਂਸੀ ਕੰਡਾ ਜਿਓਊਲਰਜ ਸ਼ੋਰੂਮ ਤੇ ਇਕ ਮੋਟਰਸਾਈਕਲ ਤੇ ਤਿੰਨ ਹਥਿਆਰ ਬੰਦ ਉਸ ਸਮੇਂ ਦਾਖਲ ਹੋਏ ਜਦੋਂ ਸ਼ੋਰੂਮ ਦਾ ਮਾਲਕ ਅਸ਼ੋਕ ਕੁਮਾਰ ਇੱਕ ਗਾਹਕ ਨੂੰ ਗਹਿਣੇ ਦਿਖਾ ਰਿਹਾ ਸੀ। ਇਸ ਦੌਰਾਨ ਤਿੰਨਾਂ ਹਥਿਆਰ ਬੰਦਾ ਜਿਨਾਂ ਵਿੱਚੋਂ ਇੱਕ ਕੋਲ ਤਲਵਾਰ ਅਤੇ ਦੋਵਾਂ ਕੋਲ ਪਿਸਟਲ ਸਨ, ਚੌਂ ਤਲਵਾਰ ਵਾਲੇ ਨੇ ਗਹਿਣੇ ਦੇਖ ਰਹੇ ਗਾਹਕ ਦੇ ਹੱਥ ਤੇ ਤਲਵਾਰ ਦਾ ਵਾਰ ਕਰਦਿਆਂ ਦੂਸਰਾ ਤਲਵਾਰ ਦਾ ਪੁੱਠਾ ਵਾਰ ਸ਼ੋਰੂਮ ਦੇ ਮਾਲਕ ਅਸ਼ੋਕ ਕੁਮਾਰ ਤੇ ਕੀਤਾ। ਇਸ ਤਰ੍ਹਾਂ ਦਹਿਸ਼ਤ ਪਾਉਣ ਤੋਂ ਬਾਅਦ ਉਹ ਸ਼ੋਰੂਮ ਦੇ ਮਾਲਕ ਵਾਲੀ ਸਾਈਡ ਆ ਕੇ ਕਾਊਂਟਰ ਦੇ ਗੱਲੇ ਚ ਫਰੋਲਾ ਫਰਾਲੀ ਕਰਦਾ ਹੋਇਆ ਉਸ ਦੀ ਜੇਬ ਵਿੱਚੋਂ ਇੱਕ ਸੋਨੇ ਦੀ ਅਤੇ ਚਾਂਦੀ ਦੀਆਂ ਚੈਨਾਂ ਕੱਢ ਲਈਆਂ। ਇਸ ਦੇ ਨਾਲ ਹੀ ਉਸ ਵੱਲੋਂ ਸ਼ੋਰੂਮ ਵਿੱਚ ਬਣੇ ਸੀ ਤਿਜੋਰੀ ਵਾਲੇ ਕਮਰੇ ਵਿੱਚ ਦਾਖਲ ਹੁੰਦਾ ਹੈ ਅਤੇ ਉੱਥੇ ਪਏ ਕਰੀਬ ਕਿਲੋ ਭਰ ਚਾਂਦੀ ਦੇ ਗਹਿਣੇ ਚੁੱਕ ਲੈਂਦਾ ਹੈ। ਹਥਿਆਰਾਂ ਦੇ ਦਮ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਤਿੰਨੋ ਸ਼ੋਰਮ ਵਿੱਚੋਂ ਬਾਹਰ ਚਲੇ ਜਾਂਦੇ ਹਨ ਅਤੇ ਸ਼ੋਰੂਮ ਦਾ ਸ਼ਟਰ ਸੁੱਟ ਕੇ ਮੋਟਰਸਾਈਕਲ ਤੇ ਫਰਾਰ ਹੋ ਜਾਂਦੇ ਹਨ। ਇਸੇ ਦੌਰਾਨ ਇੱਕ ਵਿਅਕਤੀ ਆ ਕੇ ਸ਼ੋਰੂਮ ਦਾ ਸ਼ਟਰ ਚੁੱਕਦਾ ਹੈ, ਜਿਸ ਤੋਂ ਬਾਅਦ ਸ਼ੋਰੂਮ ਮਾਲਕ ਅਸ਼ੋਕ ਕੁਮਾਰ ਪੁਲਿਸ ਨੂੰ ਸੂਚਿਤ ਕਰਦੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਕੁਲਵੰਤ ਸਿੰਘ, ਜਗਰਾਓ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਸਮੇਤ ਪੁਲਿਸ ਅਧਿਕਾਰੀ ਅਤੇ ਪੁਲਿਸ ਫੋਰਸ ਮੌਕੇ ਤੇ ਪਹੁੰਚਦੀ ਹੈ। ਇਸ ਦੌਰਾਨ ਸ਼ੋਰੂਮ ਦੇ ਮਾਲਕ ਤੋਂ ਘਟਨਾ ਦੀ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਪੁਲਿਸ ਨੇੜੇ ਲੱਗੇ ਅਤੇ ਸ਼ੋਰੂਮ ਦੇ ਸੀਸੀਟੀਵੀ ਕੈਮਰੇ ਖੰਗਾਲਣ ਵਿੱਚ ਜੁੱਟ ਜਾਂਦੀ ਹੈ। ਇਸ ਸਬੰਧ ਵਿੱਚ ਜਗਰਾਓ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਲੁਟੇਰਿਆਂ ਦੀ ਭਾਲ ਵਿੱਚ ਜੁੱਟ ਗਈ ਹੈ । ਜਲਦੀ ਹੀ ਇਹ ਸਾਰੇ ਗ੍ਰਿਫਤਾਰ ਕਰ ਲਏ ਜਾਣਗੇ। ਇਸ ਤੋਂ ਪਹਿਲਾਂ ਦੋ ਕਲੀਨਿਕਾਂ ’ਤੇ ਵੀ ਚੋਰੀ ਦੀ ਕੋਸ਼ਿਸ਼ ਜਗਰਾਓਂ ਦੇ ਕੱਚਾ ਮਲਕ ਰੋਡ ਤੇ ਫੈਨਸੀ ਕੰਡਾ ਜਿਊਲਰਜ ਦੇ ਸ਼ੋਰੂਮ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਤਿਕੜੀ ਇਸ ਤੋਂ ਪਹਿਲਾਂ ਇਸੇ ਕੱਚਾ ਮਲਕ ਰੋਡ ਤੇ ਫਾਟਕ ਪਾਰ ਸਥਿਤ ਰੋਹਿਤ ਅੱਖਾਂ ਦਾ ਹਸਪਤਾਲ ਅਤੇ ਸੂਆ ਰੋਡ ਤੇ ਸਕਿਨ ਸਪੈਸ਼ਲਿਸਟ ਡਾਕਟਰ ਜਗਰੂਪ ਸਿੰਘ ਦੇ ਕਲੀਨਿਕ ਵਿੱਚ ਵੀ ਦਾਖਲ ਹੋਏ। ਇਹਨਾਂ ਦੋਵਾਂ ਥਾਵਾਂ ਤੇ ਚੋਰੀ ਚ ਅਸਫਲ ਰਹਿਣ ਤੋਂ ਬਾਅਦ ਇਹ ਫੈਨਸੀ ਕੰਡਾ ਜਿਊਲਰਜ ਦੇ ਸ਼ੋਰੂਮ ਤੇ ਵਾਰਦਾਤ ਨੂੰ ਅੰਜਾਮ ਦੇਣ ਪਹੁੰਚੇ।