ਖਾਲਸਾ ਮਾਡਲ ਹਾਈ ਸਕੂਲ ਦਾ ਨਤੀਜਾ ਰਿਹਾ 100 ਫੀਸਦੀ
ਖਾਲਸਾ ਮਾਡਲ ਹਾਈ ਸਕੂਲ ਦਾ ਨਤੀਜਾ ਰਿਹਾ 100 ਫੀਸਦੀ
Publish Date: Wed, 13 May 2026 07:09 PM (IST)
Updated Date: Thu, 14 May 2026 04:12 AM (IST)
ਰਵੀ, ਪੰਜਾਬੀ ਜਾਗਰਣ ਲੁਧਿਆਣਾ ਖਾਲਸਾ ਮਾਡਲ ਹਾਈ ਸਕੂਲ ਮੇਹਰਬਾਨ, ਰਾਹੋਂ ਰੋਡ ਦਾ 10ਵੀਂ ਜਮਾਤ ਦਾ ਨਤੀਜਾ ਹਮੇਸ਼ਾ ਦੀ ਤਰਾਂ ਇਸ ਸਾਲ ਵੀ 100 ਫ਼ੀਸਦੀ ਰਿਹਾ। ਜਿਸ ਵਿੱਚ ਸਕੂਲ ਵਿਚੋਂ ਰਮਨਪ੍ਰੀਤ ਕੌਰ ਨੇ 545/650 ਅੰਕ ਲੈ ਕੇ ਪਹਿਲਾ ਸਥਾਨ, ਮਨਜੋਤ ਕੌਰ ਨੇ 530/650 ਅੰਕ ਲੈ ਕੇ ਦੂਜਾ ਅਤੇ ਸੁਖਮੀਤ ਸਿੰਘ ਨੇ 524/650 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਬਾਕੀ ਵਿਦਿਆਰਥੀਆਂ ਨੇ ਵੀ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ ਹਨ। ਇਸ ਮੌਕੇ ਤੇ ਸਕੂਲ ਦੇ ਪ੍ਰਧਾਨ ਗੁਰਸੇਵਕ ਸਿੰਘ ਵਾਲੀਆ ਅਤੇ ਪ੍ਰਿੰਸੀਪਲ ਲਖਬੀਰ ਕੌਰ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਤੇ ਉਹਨਾਂ ਦੀ ਪ੍ਰਸੰਸਾ ਕੀਤੀ। ਇਸ ਤੋ ਇਲਾਵਾ ਉਹਨਾਂ ਨੇ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਤਾ ਪਿਤਾ ਅਤੇ ਸਮੂਹ ਸਟਾਫ ਮੈਬਰਾਂ ਨੂੰ ਵਧਾਈ ਦਿੱਤੀ।