ਭਗਵਾਨ ਵਾਲਮੀਕਿ ਮੰਦਰ ਦੀ ਨਵ ਉਸਾਰੀ ਦਾ ਨੀਂਹ ਪੱਥਰ ਰੱਖਿਆ
ਭਗਵਾਨ ਵਾਲਮੀਕਿ ਮੰਦਰ ਦੇ ਨਵ ਨਿਰਮਾਣ ਦਾ ਜੀਤਾ ਨੇ ਨੀਂਹ ਪੱਥਰ ਰੱਖਿਆ
Publish Date: Wed, 06 May 2026 07:51 PM (IST)
Updated Date: Thu, 07 May 2026 04:12 AM (IST)
ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ ਲੁਧਿਆਣਾ
ਬਿੰਦਰਾ ਕਲੋਨੀ, ਕਾਰਾਬਾਰਾ ਵਿਖੇ ਭਗਵਾਨ ਵਾਲਮੀਕਿ ਮੰਦਰ ਦੇ ਚੱਲ ਰਹੇ ਸੁੱਭ ਕਾਰਜਾਂ ਦੇ ਨਵਨਿਰਵਾਣ ਦਾ ਮੁਹੱਲਾ ਨਿਵਾਸੀਆ ਦੇ ਸਹਿਯੋਗ ਨਾਲ ਨੀਹ ਪੱਥਰ ਰੱਖਿਆ ਗਿਆ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸ਼ਹਿਰੀ ਵਾਇਸ ਪ੍ਰਧਾਨ ਅਮਰਜੀਤ ਜੀਤਾ ਨੇ ਵਿਸ਼ੇਸ਼ ਤੌਰ ਪਹੁੰਚ ਕੇ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਮੰਦਰ ਦੇ ਆਧੂਰੇ ਪਏ ਕਾਰਜ ਨੂੰ ਪੂਰਾ ਕਰਨ ਵਾਸਤੇ ਮੰਦਰ ਕਮੇਟੀ ਨੂੰ ਹਰ ਤਰ੍ਹਾਂ ਦਾ ਆਰਥਿਕ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਅਤੇ ਮੰਦਰ ਦੇ ਨਵ ਨਿਰਮਾਣ ਲਈ ਵਾਇਸ ਪ੍ਰਧਾਨ ਜੀਤਾ ਨੇ ਆਪਣੇ ਕਰ ਕਮਲਾ ਨਾਲ ਨੀਂਹ ਪੱਥਰ ਵੀ ਰੱਖਿਆ ਗਿਆ। ਇਸ ਮੌਕੇ ਮੰਦਰ ਪ੍ਰਬੰਧਕਾਂ ਵੱਲੋਂ ਪਹੁੰਚੀਆ ਸ਼ਖ਼ਸੀਅਤਾ ਅਤੇ ਵਾਇਸ ਪ੍ਰਧਾਨ ਅਮਰਜੀਤ ਜੀਤਾ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਦਲਵੀਰ ਕੁਮਾਰ, ਵਿੱਕੀ ਗਿੱਲ, ਗੌਰਵ, ਟੋਨੀ, ਪੋਪਲੀ ਸੋਨੂੰ, ਪ੍ਰਤਾਪ ਸਿੰਘ, ਜੋਗਿੰਦਰ ਵਰਤੀਆ ਅਤੇ ਬਿੰਦਰ ਆਦਿ ਹਾਜ਼ਰ ਸਨ।