ਤਿੰਨ ਰੋਜ਼ਾ ਸਿਖ਼ਲਾਈ ਸੈਸ਼ਨ ਸਪੀਚ ਕਰਾਫਟ-2026 ਕਰਵਾਇਆ
ਜੇਸੀਆਈ ਲੁਧਿਆਣਾ ਸੈਂਟਰਲ ਨੇ ਤਿੰਨ ਰੋਜ਼ਾ ਸਿਖ਼ਲਾਈ ਸੈਸ਼ਨ ਸਪੀਚ ਕਰਾਫਟ-2026 ਕਰਵਾਇਆ
Publish Date: Thu, 30 Apr 2026 06:32 PM (IST)
Updated Date: Fri, 01 May 2026 04:14 AM (IST)
-ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਜਿਲ੍ਹਿਆਂ ਤੋਂ 24 ਪ੍ਰਤੀਭਾਗੀਆਂ ਨੇ ਹਿੱਸਾ ਲਿਆ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਜੂਨੀਅਰ ਚੈਂਬਰ ਇੰਟਰਨੈਸ਼ਨਲ (ਜੇਸੀਆਈ) ਲੁਧਿਆਣਾ ਸੈਂਟਰਲ ਵੱਲੋਂ ਸਥਾਨਕ ਹੋਟਲ ਅਗਾਜ ਵਿਖੇ ਆਯੋਜਿਤ ਤਿੰਨ ਰੋਜ਼ਾ ਸਪੀਚ ਕਰਾਫਟ-2026 ਦਾ ਬਹੁਤ ਸਾਰੀਆਂ ਰੋਮਾਂਚਕ ਯਾਦਾਂ ਦੇ ਨਾਲ ਸਫ਼ਲ ਸਮਾਪਨ ਹੋਇਆ। ਜਿੱਥੇ ਜੋਨ-1 ਤੋਂ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਨਾਲ ਸੰਬੰਧਿਤ 24 ਮੈਂਬਰਾਂ ਨੇ ਹਿੱਸਾ ਲਿਆ ਅਤੇ ਇਸ ਸਿਖਲਾਈ ਸੈਸ਼ਨ ਦੌਰਾਨ ਗੱਲਬਾਤ ਤੇ ਪਬਲਿਕ ਸਪੀਕਿੰਗ ਨਾਲ ਜੁੜੇ ਤੌਰ ਤਰੀਕਿਆਂ ਨੂੰ ਜਾਣਿਆ।
ਸਿਖਲਾਈ ਸੈਸ਼ਨ ਸਬੰਧੀ ਜਾਣਕਾਰੀ ਦਿੰਦੇ ਹੋਏ, ਜੇ ਸੀ ਆਈ ਲੁਧਿਆਣਾ ਸੈਂਟਰਲ ਦੇ ਪ੍ਰਧਾਨ ਐਡਵੋਕੇਟ ਸਿਮਰਪ੍ਰੀਤ ਸਿੰਘ ਆਹੂਜਾ ਨੇ ਦੱਸਿਆ ਕਿ ਇਹ ਮੌਕਾ ਮੈਂਬਰਾਂ ਲਈ ਗੱਲਬਾਤ ਅਤੇ ਪਬਲਿਕ ਸਪੀਕਿੰਗ ਨਾਲ ਜੁੜੇ ਤੌਰ ਤਰੀਕਿਆਂ ਨੂੰ ਜਾਣਨ ਦਾ ਰਿਹਾ। ਇਸ ਤਿੰਨ ਰੋਜ਼ਾ ਸਿਖਲਾਈ ਦੌਰਾਨ ਪ੍ਰਤੀਭਾਗੀਆ ਨੂੰ ਆਪਣੇ ਪਰਿਵਾਰ ਸਣੇ ਸਮਾਜ ਤੇ ਬਿਜਨਸ ਨਾਲ ਜੁੜੇ ਵਿਅਕਤੀਆਂ ਨੂੰ ਮਜ਼ਬੂਤ ਕਰਨ ਲਈ ਕਮਿਊਨੀਕੇਸ਼ਨ ਅਤੇ ਪਬਲਿਕ ਸਪੀਕਿੰਗ ਦੇ ਗੁਣਾ ਨੂੰ ਸਿੱਖਣ ਅਤੇ ਅਜਮਾਉਣ ਦਾ ਮੌਕਾ ਮਿਲਿਆ। ਉਹਨਾਂ ਦੱਸਿਆ ਕਿ ਜੇਸੀ ਆਈ ਇੱਕ ਅਜਿਹਾ ਮੰਚ ਹੈ, ਜਿਹੜਾ ਆਪਣੇ ਮੈਂਬਰਾਂ ਲਈ ਪਰਸਨੈਲਿਟੀ, ਬਿਜਨਸ, ਸੋਸ਼ਲ ਰਿਲੇਸ਼ਨ ਆਦਿ ਦੇ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਦਾ ਹੈ।ਇਸ ਦੌਰਾਨ ਉਹਨਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਟ੍ਰੇਨਰ ਗੁਜਰਾਤ ਤੋਂ ਦਰਸ਼ਨ ਮਰਜਾਦੀ, ਜਲੰਧਰ ਤੋਂ ਮਨਪ੍ਰੀਤ ਉਬਰਾਏ ਅਤੇ ਲੁਧਿਆਣਾ ਤੋਂ ਸਾਕਸ਼ੀ ਮਹਾਜਨ ਦਾ ਧੰਨਵਾਦ ਕੀਤਾ ਅਤੇ ਟ੍ਰੇਨਿੰਗ ਦੇ ਸਪੋਂਸਰਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਉਹਨਾਂ ਨੇ ਮੁੱਖ ਮਹਿਮਾਨ ਡਾ. ਰਾਜੀਵ ਅਗਰਵਾਲ, ਗੈਸਟ ਆਫ ਆਨਰ ਹਨੀ ਸੇਠੀ, ਗੈਸਟ ਆਫ ਆਨਰ ਪ੍ਰਭਜੋਤ ਸਿੰਘ, ਗੈਸਟ ਆਫ ਆਨਰ ਰਾਹੁਲ ਅਹੂਜਾ, ਚੇਅਰਮੈਨ ਅਨੁਜ ਧੀਰ, ਸਕੱਤਰ ਵਿਨਾਇਕ, ਸਾਬਕਾ ਪ੍ਰਧਾਨ ਪ੍ਰਦੀਪ ਸਿੰਘ ਮੁੰਡੀ, ਜੋਨ ਪ੍ਰਧਾਨ ਸੋਮਨ ਗੋਇਲ, ਜੋਨ ਵਾਈਸ ਪ੍ਰਧਾਨ ਪੁਨੀਤ ਚੱਢਾ, ਹਰਪ੍ਰੀਤ ਉਬਰਾਏ, ਰਸਲੀਨ ਕੌਰ, ਜਸਪਾਲ ਸਿੰਘ ਗਰੇਵਾਲ, ਰਿਤਿਕ ਪਲਾਹਾ, ਮਨਮੋਹਨ ਸਿੰਘ, ਜਤਿੰਦਰ ਪਾਲ ਸਿੰਘ, ਜੈਸਮੀਨ ਕੌਰ, ਰੋਹਿਤ ਜਿੰਦਲ, ਮਿੱਤੁਲ ਡੰਗ, ਗੁਰਪ੍ਰੀਤ ਸਿੰਘ ਰਿਆਤ, ਪਰਮਜੀਤ ਸਿੰਘ, ਦੀਪਕ ਸਿੰਘ ਅਤੇ ਹੋਰ ਪ੍ਰਤਿਭਾਗੀਆ, ਹੋਟਲ ਸਟਾਫ ਦਾ ਵੀ ਸਿਖਲਾਈ ਸੈਸ਼ਨ ਨੂੰ ਸਫਲ ਬਣਾਉਣ ਲਈ ਧੰਨਵਾਦ ਪ੍ਰਗਟਾਇਆ।