ਮੰਗ ਪ੍ਰਵਾਨ, ਐਕਸੀਅਨ ਦਫਤਰਾਂ ਦਾ ਘਿਰਾਓ ਮੁਲਤਵੀ
ਬਿਜਲੀ ਸਪਲਾਈ ਦੀ ਮੰਗ ਪ੍ਰਵਾਨ, ਐਕਸੀਅਨ ਦਫਤਰਾਂ ਦਾ ਘਿਰਾਓ ਮੁਲਤਵੀ
Publish Date: Sat, 09 May 2026 07:15 PM (IST)
Updated Date: Sun, 10 May 2026 04:12 AM (IST)
-ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਪ੍ਰਮੁੱਖ ਆਗੂ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕੀਤਾ ਐਲਾਨ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਆਜ਼ਾਦ ਕਿਸਾਨ ਮੋਰਚੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਪੰਜਾਬ ਭਰ ਦੇ ਸਾਰੇ ਐਕਸੀਅਨ ਦਫਤਰਾਂ ਦੇ ਘਿਰਾਓ ਦੀ ਕਰਨ ਦੀ ਕਾਲ ਜੋ 10 ਮਈ ਲਈ ਦਿੱਤੀ ਗਈ ਸੀ, ਉਸ ਨੂੰ ਮੋਰਚੇ ਵੱਲੋਂ ਮੁਲਤਵੀ ਕੀਤਾ ਗਿਆ ਹੈ। ਇਹ ਪ੍ਰਗਟਾਵਾ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਪ੍ਰਮੁੱਖ ਆਗੂ ਅਤੇ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕੀਤਾ।
ਜਥੇਦਾਰ ਨਿਮਾਣਾ, ਜਸਬੀਰ ਸਿੰਘ ਆਹਲੂਵਾਲੀਆ, ਸਤਨਾਮ ਸਿੰਘ ਹਰੀਕੇ, ਨਛੱਤਰ ਸਿੰਘ ਕਪੂਰਥਲਾ, ਪਰਮਜੀਤ ਸਿੰਘ ਜਾਬੋਵਾਲ ਨੇ ਕਿਹਾ ਕਿ ਪਿਛਲੇ ਮਹੀਨੇ ਪੰਜਾਬ ਵਿੱਚ ਬਿਜਲੀ ਦੇ ਬਹੁਤ ਲੰਮੇ ਕੱਟਾ ਕਰਕੇ ਪੰਜਾਬ ਦੇ ਵਿੱਚ ਬਿਜਲੀ ਦੀ ਸਪਲਾਈ ਨੂੰ ਲੈਕੇ ਬਹੁਤ ਬੁਰੇ ਹਾਲਾਤ ਬਣੇ ਹੋਏ ਸਨ ਜਿਸ ਕਰਕੇ ਏਕੇਐਮ.ਪੰਜਾਬ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਪੰਜਾਬ ਭਰ ਵਿੱਚ 10 ਮਈ ਤੱਕ ਬਿਜਲੀ ਦੀ ਸਪਲਾਈ ਨੂੰ ਪੂਰੀ ਤਰਾਂ ਨਿਰੰਤਰ ਜਾਰੀ ਨਾ ਕੀਤਾ ਤਾਂ ਪੰਜਾਬ ਭਰ ਦੇ ਸਾਰੇ ਐਕਸੀਅਨ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ। ਪੰਜਾਬ ਵਿੱਚ ਬਿਜਲੀ ਸਪਲਾਈ ਨਿਰੰਤਰ ਮਿਲਣ ਤੋਂ ਬਾਅਦ ਆਜ਼ਾਦ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਇਹ ਘਿਰਾਓ ਮੁਲਤਵੀ ਕੀਤਾ ਕਰ ਦਿੱਤਾ ਗਿਆ ਹੈ। ਆਜ਼ਾਦ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਬਿਜਲੀ ਸਪਲਾਈ ਦੀ ਮੰਗ ਨੂੰ ਪ੍ਰਵਾਨ ਕਰਨ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ।