ਜਥੇਦਾਰ ਗਾਬੜ੍ਹੀਆ ਦੀ ਅਗਵਾਈ ’ਚ ਜੱਥਾ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ
ਅਹਿਮ ਖ਼ਬਰ-ਜਥੇਦਾਰ ਗਾਬੜ੍ਹੀਆ ਦੀ ਅਗਵਾਈ ’ਚ ਜੱਥਾ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ
Publish Date: Mon, 18 May 2026 06:24 PM (IST)
Updated Date: Tue, 19 May 2026 04:07 AM (IST)
-ਬੇਅਦਬੀ ਕਾਨੂੰਨ 2026’ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧਾ ਸਰਕਾਰੀ ਦਖਲ : ਗਾਬੜ੍ਹੀਆ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਸਾਬਕਾ ਕੈਬਨਿਟ ਮੰਤਰੀ ਤੇ ਸ੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਕੌਮੀ ਪ੍ਰਧਾਨ ਜੱਥੇਦਾਰ ਹੀਰਾ ਸਿੰਘ ਗਾਬੜੀਆ ਦੀ ਅਗਵਾਈ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ, ਸਿੱਖ ਬੁੱਧੀਜੀਵੀਆਂ ਦਾ ਕਾਫ਼ਲਾ ਸ੍ਰੀ ਆਨੰਦਪੁਰ ਸਹਿਬ ਲਈ ਰਵਾਨਾ ਹੋਇਆ। ਇਹ ਕਾਫ਼ਲਾ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਂਕ ਤੋਂ ਰਵਾਨਾ ਹੋਇਆ। ਆਪਣੇ ਸੰਬੋਧਨ ਵਿੱਚ ਗਾਬੜ੍ਹੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਬੇਅਦਬੀ ਕਾਨੂੰਨ 2026’ ਸਿੱਖਾਂ ਦੇ ਧਾਰਮਿਕ ਮਾਮਲਿਆਂ ਅੰਦਰ ਸਿੱਧਾ ਦਖਲ ਹੈ ਅਤੇ ਇਸ ਨਾਲ ਬੇਅਦਬੀ ਦੇ ਮਾਮਲਿਆਂ ਅੰਦਰ ਦੋਸ਼ੀਆਂ ਨੂੰ ਸਜ਼ਾਵਾਂ 'ਤੇ ਕੇਂਦ੍ਰਿਤ ਹੋਣ ਅਤੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਥਾਂ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕਾਂ, ਸ਼ਰਧਾਲੂ ਸੰਗਤ, ਗ੍ਰੰਥੀ ਸਿੰਘਾਂ ਦੀ ਵਧੇਰੇ ਜ਼ਿੰਮੇਵਾਰੀ ਤੈਅ ਕੀਤੀ ਹੈ। ਗੁਰਦੁਆਰਾ ਸ਼ਹੀਦਾਂ ਫੇਰੂਮਾਨ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਅਤੇ ਸੀਨੀਅਰ ਅਕਾਲੀ ਆਗੂ ਬਾਬਾ ਅਜੀਤ ਸਿੰਘ ਨੇ ਕਿਹਾ ਕਿ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਖਿਲਾਫ ਨਹੀਂ, ਕੇਵਲ ਸਿੱਖ ਭਾਵਨਾਵਾਂ ਦੇ ਵਿਰੁੱਧ ਦਰਜ ਮੱਦਾਂ ਨੂੰ ਹਟਾਉਣ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨਾਲ ਟਕਰਾ ਨਹੀਂ ਚਾਹੁੰਦੇ ਅਤੇ ਸਰਕਾਰ ਨੂੰ ਵੀ ਸਿੱਖ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ। ਐਡਵੋਕੇਟ ਲਾਇਲਪੁਰੀ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਇਸ ਐਕਟ ਨਾਲ ਕੋਈ ਵੀ ਦੋਸ਼ੀ ਮੰਦਬੁੱਧੀ ਕਹਿ ਕੇ ਬਚ ਨਹੀਂ ਸਕੇਗਾ, ਪ੍ਰੰਤੂ ਕਾਨੂੰਨ ਵਿੱਚ ਮੰਦਬੁੱਧੀ ਬਾਰੇ ਕਿਤੇ ਵੀ ਜਿਕਰ ਨਹੀਂ ਹੈ, ਜੋ ਸਰਕਾਰ ਦੀ ਮਨਸ਼ਾ ’ਤੇ ਸਵਾਲ ਵੱਡਾ ਸਵਾਲ ਖੜਾ ਕਰਦਾ ਹੈ। ਇਸ ਮੌਕੇ ਤੇਜਿੰਦਰ ਸਿੰਘ ਡੰਗ, ਗੁਰਦੀਪ ਸਿੰਘ ਲੀਲ, ਗੁਰਚਰਨ ਸਿੰਘ ਗੁਰੂ, ਜਸਦੀਪ ਸਿੰਘ ਕਾਉਂਕੇ, ਹਰਮਿੰਦਰ ਸਿੰਘ ਗਿਆਸਪੁਰਾ, ਬਲਜੀਤ ਸਿੰਘ ਦੁਖੀਆ, ਰਛਪਾਲ ਸਿੰਘ ਫੌਜੀ, ਚਰਨ ਸਿੰਘ, ਅਵਤਾਰ ਸਿੰਘ, ਰਤਨ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ ਧੰਜਲ, ਦਲਜੀਤ ਸਿੰਘ, ਧਰਵਿੰਦਰ ਸਿੰਘ, ਤਰਲੋਚਨ ਸਿੰਘ ਬੱਬਰ, ਗੁਰਜੀਤ ਸਿੰਘ ਰੌਕੀ, ਸਤਵਿੰਦਰ ਸਿੰਘ, ਜੋਗਾ ਸਿੰਘ, ਸੁਰਜੀਤ ਸਿੰਘ ਖਾਲਸਾ, ਮਨਪ੍ਰੀਤ ਸਿੰਘ ਪ੍ਰਿੰਸ, ਸੁਰਿੰਦਰਪਾਲ ਸਿੰਘ ਮੱਕੜ, ਇੰਦਰਜੀਤ ਸਿੰਘ ਮੱਕੜ ਵੀ ਮੌਜੂਦ ਸਨ।