ਜੱਸਾ ਸਿੰਘ ਰਾਮਗੜ੍ਹੀਆ ਦਾ 303ਵਾਂ ਜਨਮ ਦਿਹਾੜਾ ਮਨਾਇਆ
ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਇਆ
Publish Date: Wed, 06 May 2026 07:00 PM (IST)
Updated Date: Thu, 07 May 2026 04:11 AM (IST)

-04 ਜਗਰਾਓਂ ਵਿਖੇ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਉਣ ਲਈ ਕਰਵਾਏ ਸਮਾਗਮ ਸਮੇਂ ਕੀਰਤਨ ਕਰਦਾ ਹੋਇਆ ਜੱਥਾ। ਸੁਖਦੇਵ ਗਰਗ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਦੀ ਰਾਮਗੜ੍ਹੀਆ ਵੈੱਲਫੇਅਰ ਕੌਂਸਲ ਵੱਲੋਂ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਤੇ ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜੱਸਾ ਸਿੰਘ ਰਾਮਗੜ੍ਹੀਆ ਦਾ 303ਵਾਂ ਜਨਮ ਦਿਹਾੜਾ ਬੜੇ ਸਤਿਕਾਰ ਤੇ ਸ਼ਰਧਾ ਨਾਲ ਮਨਾਇਆ। ਸੁਖਮਨੀ ਸਾਹਿਬ ਦੇ ਪਾਠਾਂ ਉਪਰੰਤ ਪਾਈ ਬੱਗਾ ਸਿੰਘ ਦੇ ਰਾਗੀ ਜਥੇ ਵੱਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ। ਅਰਦਾਸ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਨੇ ਕੀਤੀ। ਇਸ ਮੌਕੇ ਰਾਮਗੜ੍ਹੀਆ ਵੈੱਲਫੇਅਰ ਕੌਂਸਲ ਦੇ ਸਰਪ੍ਰਸਤ ਬਾਬਾ ਮੋਹਨ ਸਿੰਘ ਸੱਗੂ ਨੇ ਆਖਿਆ ਕਿ ਅੱਜ ਅਸੀਂ ਭਾਈ ਲਾਲੋ ਦੇ ਵਾਰਸ ਤੇ ਉਸ ਜਰਨੈਲ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਜਿਸ ਨੇ ਆਪਣੀ ਸੂਝ ਬੂਝ ਦਲੇਰ ਅਗਵਾਈ ਦਾ ਨਾਲ ਕੌਮ ਵਿੱਚ ਨਿਵੇਕਲਾ ਸਥਾਨ ਬਣਾਇਆ। ਉਨ੍ਹਾਂ ਕਿਹਾ ਕਿ ਕੌਮ ਦੇ ਰਹਿਬਰ ਕੌਮ ਨੂੰ ਜੀਵਨ ਜਾਂਚ ਦਾ ਮਾਰਗ ਦਿਖਾਉਂਦੇ ਹਨ ਅਤੇ ਜਿਹੜੀ ਕੌਮ ਆਪਣੇ ਮਹਾਨ ਸ਼ਹੀਦ ਰਹਿਬਰ ਦੇ ਦਰਸਾਏ ਤੇ ਮਾਰਗ ਅਤੇ ਕੌਮੀ ਨਾਇਕਾਂ ਦੇ ਵੱਲੋਂ ਪਾਏ ਪੂਰਨਿਆਂ ’ਤੇ ਚੱਲਦੀ ਹੈ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ ਅਤੇ ਸਫਲਤਾ ਉਸ ਦੇ ਕਦਮ ਚੁੰਮਦੀ ਹੈ। ਇਸ ਮੌਕੇ ਅਹਿਮ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਸੱਗੂ, ਬਲਵੰਤ ਸਿੰਘ ਪਨੇਸਰ, ਹਰਜਿੰਦਰ ਸਿੰਘ ਮੂਧੜ, ਤਰਲੋਚਨ ਸਿੰਘ ਪਨੇਸਰ, ਸੁਰਜੀਤ ਸਿੰਘ ਸੇਵਾ ਮੁਕਤ ਐੱਸਡੀਓ, ਪਿ੍ਰੰਸੀਪਲ ਰਜਿੰਦਰ ਸਿੰਘ ਧੰਜਲ ਸਲਾਹਕਾਰ, ਦਰਸ਼ਨ ਸਿੰਘ ਕਲਸੀ, ਜਗਦੇਵ ਸਿੰਘ ਮਠਾੜੂ, ਰਜਿੰਦਰ ਸਿੰਘ ਰਿੰਕੂ, ਡਾ. ਗੁਰਪ੍ਰੀਤ ਸਿੰਘ ਸੱਗੂ, ਦੀਦਾਰ ਸਿੰਘ ਸੀਹਰਾ, ਗੁਰਚਰਨ ਸਿੰਘ ਘਟੌੜੇ, ਜਸਵੰਤ ਸਿੰਘ ਸੱਗੂ, ਹਰਪ੍ਰੀਤ ਸਿੰਘ ਸੱਗੂ, ਹਰਦਿਆਲ ਸਿੰਘ ਮੁੰਡੇ, ਭੁਪਿੰਦਰ ਸਿੰਘ ਸੱਗੂ, ਬਲਦੇਵ ਸਿੰਘ, ਪ੍ਰੇਮ ਸਿੰਘ, ਰਜਿੰਦਰ ਸਿੰਘ ਉੱਭੀ, ਬਲਵਿੰਦਰ ਸਿੰਘ ਉੱਭੀ ਕਾਉਂਕੇ, ਜਸਵੰਤ ਸਿੰਘ ਕਾਉਂਕੇ, ਸਰਬਜੀਤ ਸਿੰਘ ਰੀਹਲ ਮਲਕ, ਦਇਆ ਸਿੰਘ ਰੀਹਲ, ਰਣਜੀਤ ਸਿੰਘ ਰੀਹਲ, ਭਜਨ ਸਿੰਘ ਰੀਹਲ, ਇੰਦਰਜੀਤ ਸਿੰਘ ਰੀਹਲ, ਨੋਨੀ ਸੈਂਭੀ, ਸੁਰਿੰਦਰ ਸਿੰਘ, ਜਤਿੰਦਰ ਸਿੰਘ ਸੱਗੂ, ਸਤਵਿੰਦਰ ਸਿੰਘ ਸੱਗੂ, ਪਵਨਜੀਤ ਸਿੰਘ, ਬਲਵੀਰ ਸਿੰਘ ਸਿਵੀਆ, ਇੰਦਰਜੀਤ ਸਿੰਘ ਮਲਕ, ਜਸਵੰਤ ਸਿੰਘ ਸੱਗੂ, ਦਰਸ਼ਨ ਸਿੰਘ ਉੱਭੀ ਹਾਜ਼ਰ ਸਨ।