ਸੀਨੀਅਰ ਵਰਗ ’ਚ ਜਰਖੜ ਅਕੈਡਮੀ ਤੇ ਅਮਰਗੜ੍ਹ ਕੁਆਟਰ ਫਾਈਨਲ ’ਚ ਪੁੱਜੇ
ਸੀਨੀਅਰ ਵਰਗ ਵਿੱਚ ਜਰਖੜ ਅਕੈਡਮੀ ਅਤੇ ਅਮਰਗੜ੍ਹ ਕੁਆਟਰ ਫਾਈਨਲ ਵਿੱਚ ਪੁੱਜੇ
Publish Date: Mon, 25 May 2026 06:45 PM (IST)
Updated Date: Tue, 26 May 2026 04:08 AM (IST)
ਵਿਜੈ ਵਰਮਾ, ਪੰਜਾਬੀ ਜਾਗਰਣ ਲੁਧਿਆਣਾ
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 16ਵੇਂ ਜੇ ਐਸਟੀ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਟੂਰਨਾਮੈਂਟ ਦੇ ਛੇਵੇਂ ਦਿਨ ਜਿੱਥੇ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਅਮਰਗੜ੍ਹ ਹਾਕੀ ਸੈਂਟਰ ਨੇ ਆਪੋ ਆਪਣੇ ਮੈਚ ਜਿੱਤ ਕੇ ਕੁਆਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ, ਉਥੇ ਜੂਨੀਅਰ ਵਰਗ ਵਿੱਚ ਕਿਲ੍ਹਾ ਰਾਇਪੁਰ ਹਾਕੀ ਸੈਂਟਰ ਜਰਖੜ ਹਾਕੀ ਅਕੈਡਮੀ ਨੇ ਵੀ ਜਿੱਤਾਂ ਹਾਸਲ ਕਰਦਿਆਂ ਆਪਣੇ ਜੇਤੂ ਕਦਮ ਅੱਗੇ ਵਧਾਏ। ਸੀਨੀਅਰ ਵਰਗ ਜਰਖੜ ਹਾਕੀ ਅਕੈਡਮੀ ਨੇ ਆਪਣੇ ਆਖਰੀ ਲੀਗ ਵਿੱਚ ਬਾਬਾ ਲੁਧਿਆਣਾ ਸਪੋਰਟਸ ਕਲੱਬ 6-3 ਗੋਲਾਂ ਨਾਲ ਹਰਾਇਆ।
ਜਰਖੜ ਅਕੈਡਮੀ ਨੇ ਇਸ ਜਿੱਤ ਨਾਲ ਕੁੱਲ 10 ਅੰਕ ਹਾਸਲ ਕਰਕੇ ਦੂਸਰਾ ਸਥਾਨ ਹਾਸਿਲ ਕੀਤਾ । ਦੂਜੇ ਲੀਗ ਮੈਚ ਵਿੱਚ ਅਮਰਗੜ ਹਾਕੀ ਸੈਂਟਰ ਨੇ ਸੰਤ ਬਾਬਾ ਗੁਲਾਬ ਸਿੰਘ ਕਲੱਬ ਘੋਲੀਆ ਖੁਰਦ ਮੋਗਾ ਨੂੰ 5-3 ਹਰਾ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ। ਜੂਨੀਅਰ ਵਰਗ ਹਾਕੀ ਮੁਕਾਬਲਿਆਂ ਵਿੱਚ ਕਿਲਾ ਰਾਏਪੁਰ ਹਾਕੀ ਸੈਂਟਰ ਨੇ ਨਨਕਾਣਾ ਸਾਹਿਬ ਛੰਨਾ ਅਮਰਗੜ੍ਹ ਹਾਕੀ ਸੈਂਟਰ ਨੂੰ 6-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਨੇ ਘਵੱਦੀ ਹਾਕੀ ਸੈਂਟਰ ਨੂੰ 4-1 ਨਾਲ ਹਰਾ ਕੇ ਕਵਾਟਰ ਫਾਈਨਲ ਆਪਣਾ ਦਾਖਲਾ ਪਾਇਆ। ਇਸ ਮੌਕੇ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਗੁਰਪ੍ਰਤਾਪ ਸਿੰਘ ਬਿੰਨੀ ਲੁਧਿਆਣਾ , ਸੰਜੇ ਕੁਮਾਰ ਲੁਧਿਆਣਾ , ਗੋਲਕੀਪਰ ਹਰਜੀਤ ਸਿੰਘ ਮੋਗਾ, ਮਨਜਿੰਦਰ ਸਿੰਘ ਅਕਾਲਗੜ੍ਹ, ਮਨਦੀਪ ਸਿੰਘ ਸੈਂਡੀ ਅਮਰਗੜ੍ਹ ਨੂੰ ਉਹਨਾਂ ਦੇ ਹਾਕੀ ਕੈਰੀਅਰ ਦੀਆਂ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ। ਇਸ ਮੌਕੇ ਭੁਪਿੰਦਰ ਸਿੰਘ ਰੱਤੀਆਂ ਹਰਿਆਣਾ ਸਾਬਕਾ ਕੌਮੀ ਅਥਲੀਟ ,ਅਮਰੀਕ ਸਿੰਘ ਮਿਨਹਾਸ ਏਆਈਜੀ, ਅਜੀਤ ਸਿੰਘ ਲਾਦੀਆਂ ਨੇ ਵੱਖ ਵੱਖ ਮੈਚਾਂ ਦੌਰਾਨ ਟੀਮਾਂ ਦੇ ਨਾਲ ਮੁੱਖ ਮਹਿਮਾਨ ਵਜੋਂ ਜਾਣ ਪਹਿਚਾਣ ਕੀਤੀ।ਇਸ ਮੌਕੇ ਗੁਰਦੀਪ ਸਿੰਘ ਜਿਲ੍ਹਾ ਖੇਡ ਅਫਸਰ, ਬਾਬਾ ਰੁਲਦਾ ਸਿੰਘ ਸਾਇਆਂ ਕਲਾਂ, ਬਾਬਾ ਗੁਰਬਖਸ਼ ਸਿੰਘ ਘਵੱਦੀ , ਸ਼ਿੰਗਾਰਾ ਸਿੰਘ ਜਰਖੜ, ਗੁਰ ਸਤਿੰਦਰ ਸਿੰਘ ਪ੍ਰਗਟ , ਮਨਜੀਤ ਸਿੰਘ ਚਾਹਲ ਡੰਗੋਰਾ, ਕੁਲਦੀਪ ਸਿੰਘ ਘਵੱਦੀ , ਗੁਰਤੇਜ ਸਿੰਘ ਲਾਡੀ ਸੁਧਾਰ, ਬੂਟਾ ਸਿੰਘ ਸਿੱਧੂ ਦੋਰਾਹਾ, ਦਲਵੀਰ ਸਿੰਘ ਜਰਖੜ, ਪਵਨਪ੍ਰੀਤ ਸਿੰਘ ਡੰਗੋਰਾ, ਅਜੀਤਪਾਲ ਸਿੰਘ ਨਾਰੰਗਵਾਲ, ਗੁਰਵਿੰਦਰ ਸਿੰਘ ਗਰੇਵਾਲ, ਰਘਵੀਰ ਸਿੰਘ ਡੰਗੋਰਾ,ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਅਗਲੇ ਗੇੜ ਦੇ ਕੁਆਰਟਰ ਫਾਈਨਲ ਮੁਕਾਬਲੇ 28 ਮਈ ਦਿਨ ਵੀਰਵਾਰ ਨੂੰ ਹੋਣਗੇ।