ਜੱਗਾ ਹਿੱਸੋਵਾਲ ਨੂੰ ਵੀ ਕਾਂਗਰਸ ਹਾਈਕਮਾਂਡ ’ਚ ਮਿਲੀ ਜ਼ਿੰਮੇਵਾਰੀ
ਜੱਗਾ ਹਿੱਸੋਵਾਲ ਨੂੰ ਵੀ ਕਾਂਗਰਸ ਹਾਈਕਮਾਂਡ ’ਚ ਮਿਲੀ ਜਿੰਮੇਵਾਰੀ
Publish Date: Mon, 11 May 2026 06:44 PM (IST)
Updated Date: Tue, 12 May 2026 04:09 AM (IST)

-ਐੱਸਸੀ ਵਿੰਗ ਦੀ ਸਟੇਟ ਐਡਵਾਈਜ਼ਰੀ ਕੌਂਸਲ ਦੇ ਮੈਂਬਰ ਨਿਯੁਕਤ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ ਕਾਂਗਰਸ ਹਾਈਕਮਾਂਡ ਵੱਲੋਂ ਐੱਸਸੀ ਵਿੰਗ ਦਾ ਸਟੇਟ ਐਡਵਾਈਜਰੀ ਕੌਂਸਲ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਸਦਕਾ ਜਿੱਥੇ ਉਨ੍ਹਾਂ ਦਾ ਧੜਾ ਉਨ੍ਹਾਂ ਦੀ ਪਾਰਟੀ ਹਾਈਕਮਾਂਡ ਵਿਚ ਦਮਦਾਰ ਮਜ਼ਬੂਤੀ ਦਾ ਪ੍ਰਦਰਸ਼ਨ ਕਰ ਰਿਹਾ ਹੈ, ਉਥੇ ਵਿਰੋਧੀ ਉਨ੍ਹਾਂ ਦੀ ਇਸ ਨਿਯੁਕਤੀ ਤੋਂ ਨਾ ਖੁਸ਼ ਵੀ ਨਜ਼ਰ ਆ ਰਹੇ ਹਨ। ਇਥੇ ਇਹ ਵੀ ਵਰਣਨਯੋਗ ਹੈ ਕਿ ਜਗਰਾਓਂ ਵਿਧਾਨ ਸਭਾ ਹਲਕਾ ਰਿਜ਼ਰਵ ਹੈ। ਅਜਿਹੇ ਵਿਚ ਪਿਛਲੇ 5 ਸਾਲਾਂ ਤੋਂ ਕਾਂਗਰਸ ਪਾਰਟੀ ਵੱਲੋਂ ਜਗਰਾਓਂ ਵਿਚ ਹਲਕਾ ਇੰਚਾਰਜ ਦੀ ਜਿੰਮੇਵਾਰੀ ਨਿਭਾ ਰਹੇ ਜਗਤਾਰ ਸਿੰਘ ਜੱਗਾ ਹਿੱਸੋਵਾਲ ਦੇ ਮੁਕਾਬਲੇ ਹੋਰ ਕਈ ਟਿਕਟ ਦੇ ਦਾਅਵੇਦਾਰ ਮੈਦਾਨ ਵਿਚ ਨਿੱਤਰੇ ਹੋਏ ਹਨ। ਅਜਿਹੇ ਵਿਚ ਜੱਗਾ ਹਿੱਸੋਵਾਲ ਦੀ ਨਿਯੁਕਤੀ ਨੇ ਕਾਂਗਰਸ ਦੇ ਅੰਦਰੂਨੀ ਵਿਰੋਧੀ ਖੇਮਿਆਂ ਵਿਚ ਕਈ ਚਰਚਾਵਾਂ ਛੇੜੀਆਂ ਹਨ। ਸਾਬਕਾ ਵਿਧਾਇਕ ਨੇ ਆਪਣੀ ਇਸ ਨਿਯੁਕਤੀ ’ਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ, ਰਾਹੁਲ ਗਾਂਧੀ, ਕੇ ਰਾਜੂ, ਰਾਜਿੰਦਰ ਪਾਲ ਗੌਤਮ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਮੂਹ ਕਾਂਗਰਸੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਨਿਯੁਕਤੀ ’ਤੇ ਵੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ’ਤੇ ਪਹਿਰਾ ਦੇਣਗੇ। ਉਨ੍ਹਾਂ ਦੀ ਇਸ ਨਿਯੁਕਤੀ ’ਤੇ ਜਗਰਾਓਂ ਕਾਂਗਰਸ ਦੇ ਅਹੁਦੇਦਾਰਾਂ, ਆਗੂਆਂ ਅਤੇ ਵਰਕਰਾਂ ਨੇ ਖੁਸ਼ੀ ਸਾਂਝੀ ਕਰਦਿਆਂ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਅਤੇ ਜੱਗਾ ਹਿੱਸੋਵਾਲ ਨੂੰ ਵਧਾਈ ਦਿੱਤੀ ਹੈ।