ਫਰਜ਼ਾਂ ਦੇ ਨਾਲ-ਨਾਲ ਹੱਕਾਂ ਬਾਰੇ ਜਾਗਰੂਕ ਹੋਣਾ ਲਾਜ਼ਮੀ : ਡਾ. ਅਤਿੰਦਰਪਾਲ ਕੌਰ
ਫਰਜ਼ਾਂ ਦੇ ਨਾਲ-ਨਾਲ ਹੱਕਾਂ ਬਾਰੇ ਜਾਗਰੂਕ ਹੋਣਾ ਲਾਜ਼ਮੀ-ਡਾ.ਅਤਿੰਦਰਪਾਲ ਕੌਰ
Publish Date: Tue, 05 May 2026 06:42 PM (IST)
Updated Date: Wed, 06 May 2026 04:11 AM (IST)
-ਪੀਏਯੂ. ’ਚ ਐੱਨਐੱਸਐੱਸ ਨਾਲ ਜੁੜੇ ਵਿਦਿਆਰਥੀਆਂ ਲਈ ਵਿਸ਼ੇਸ਼ ਭਾਸ਼ਣ ਕਰਵਾਇਆ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੀਏਯੂ. ਦੇ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੇ ਐੱਨਐੱਸਐੱਸ ਯੂਨਿਟ ਨੇ ਰਾਸ਼ਟਰੀ ਨਿਰਮਾਣ ਲਈ ਨੌਜਵਾਨਾਂ ਦੇ ਫਰਜ਼, ਹੱਕ ਅਤੇ ਜ਼ਿੰਮੇਵਾਰੀਆਂ ਸੰਬੰਧੀ ਵਿਸ਼ੇਸ਼ ਭਾਸ਼ਣ ਕਰਵਾਇਆ। ਇਸ ਸਮਾਰੋਹ ਦਾ ਮੰਤਵ ਵਿਦਿਆਰਥੀਆਂ ਨੂੰ ਉਨਾਂ ਦੇ ਨੈਤਿਕ ਅਤੇ ਰਾਸ਼ਟਰੀ ਫਰਜ਼ਾਂ ਪ੍ਰਤੀ ਜਾਗਰੂਕ ਬਨਾਉਣਾ ਸੀ।
ਮੁੱਖ ਬੁਲਾਰੇ ਵਜੋਂ ਡਾ.ਅਤਿੰਦਰਪਾਲ ਕੌਰ ਨੇ ਜ਼ਿੰਮੇਵਾਰ ਸਮਾਜ ਦੀ ਸਿਰਜਣਾ ਵਿਚ ਨੌਜਵਾਨਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਗੱਲ ਕੀਤੀ। ਇਸ ਦੌਰਾਨ ਉਨਾਂ ਕਿਹਾ ਕਿ ਨੌਜਵਾਨਾਂ ਨੂੰ ਉਨਾਂ ਦੇ ਫਰਜ਼ਾਂ ਦੇ ਨਾਲ-ਨਾਲ ਹੱਕਾਂ ਬਾਰੇ ਜਾਗਰੂਕ ਹੋਣਾ ਲਾਜ਼ਮੀ ਹੈ। ਇਸ ਲਈ ਸਿੱਖਿਆ ਦੇ ਜ਼ਰੀਏ ਬਰਾਬਰੀ ਭਾਈਚਾਰਾ ਅਤੇ ਅਜ਼ਾਦੀ ਲਈ ਯਤਨ ਕਰਨੇ ਚਾਹੀਦੇ ਹਨ, ਨਾਲ ਹੀ ਉਨਾਂ ਸਮਾਜਿਕ ਸਦਭਾਵਨਾ ਦੇ ਨਿਰਮਾਣ ਲਈ ਵਿਦਿਆਰਥੀਆਂ ਦੇ ਯਤਨਾਂ ਨੂੰ ਬੇਹੱਦ ਮਹੱਤਵਪੂਰਨ ਆਖਿਆ। ਐੱਨਐੱਸਐੱਸ ਵਿਦਿਆਰਥੀਆਂ ਨੇ ਪ੍ਰੇਰਿਤ ਕਰਦਿਆਂ ਡਾ. ਓਪਿੰਦਰਪਾਲ ਕੌਰ ਨੂੰ ਸੰਸਥਾ ਅਤੇ ਦੇਸ਼ ਦੇ ਨਿਰਮਾਣ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਦੇ ਸੰਯੋਜਕ ਡਾ. ਲਵਜੀਤ ਕੌਰ ਅਤੇ ਡਾ. ਐਨਾ ਗੋਇਲ ਸਨ।