ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਬਿਜਲੀ ਨਾਲ ਸਬੰਧਤ ਮੁੱਦੇ ਚੁੱਕੇ
ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਬਿਜਲੀ ਨਾਲ ਸਬੰਧਤ ਮੁੱਦੇ ਚੁੱਕੇ
Publish Date: Tue, 12 May 2026 06:34 PM (IST)
Updated Date: Wed, 13 May 2026 04:07 AM (IST)
-ਅਧਿਕਾਰੀਆਂ ਨੇ ਉਦਯੋਗਪਤੀਆਂ ਨੂੰ ਸਮੱਸਿਆਵਾਂ ਦਾ ਛੇਤੀ ਹੱਲ ਕਰਨ ਦਾ ਦਿੱਤਾ ਭਰੌਸਾ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਸਤਨਾਮ ਸਿੰਘ ਮੱਕੜ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਪੁੱਜੇ। ਮੀਟਿੰਗ ਵਿੱਚ ਹਾਜ਼ਰ ਉਦਯੋਗਪਤੀਆਂ ਨੇ ਬਿਜਲੀ ਨਿਗਮ ਦੇ ਐਕਸੀਅਨ ਗੁਰਮਤਪ੍ਰੀਤ ਸਿੰਘ ਸੋਮਲ, ਐਸਡੀਓ ਅਮਿਤ ਯਾਦਵ, ਐਸਡੀਓ ਅੰਮ੍ਰਿਤਪਾਲ ਸਿੰਘ, ਐਸਡੀਓ ਨਵਜੋਤ ਸਿੰਘ ਢਿੱਲੋਂ (ਸਾਹਨੇਵਾਲ) ਅਤੇ ਜੇਈ ਅਕਸ਼ੇ ਕੁਮਾਰ ਨੂੰ ਬਿਜਲੀ ਨਾਲ ਸਬੰਧਤ ਮੁਸ਼ਕਿਲਾਂ ਤੋਂ ਜਾਣੂੰ ਕਰਵਾਇਆ।
ਮੀਟਿੰਗ ਦੌਰਾਨ ਇਲਾਕੇ ਨਾਲ ਸਬੰਧਿਤ ਬਿਜਲੀ ਸਮੱਸਿਆਵਾਂ ਅਤੇ ਘੱਟ ਪਾਵਰ ਦੀ ਸਮੱਸਿਆ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਐਸੋਸੀਏਸ਼ਨ ਵੱਲੋਂ ਇਲਾਕੇ ਦੀਆਂ ਮੁੱਖ ਮੁਸ਼ਕਲਾਂ ਤੋਂ ਪਾਵਰਕੌਮ ਦੇ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਗਿਆ।ਐਕਸੀਅਨ ਗੁਰਮਤਪ੍ਰੀਤ ਸਿੰਘ ਸੋਮਲ ਅਤੇ ਉਹਨਾਂ ਦੀ ਟੀਮ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਇਲਾਕੇ ਨਾਲ ਸੰਬੰਧਿਤ ਸਾਰੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਮੀਟਿੰਗ ਵਿੱਚ ਅਧਿਕਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇਜਵਿੰਦਰ ਸਿੰਘ ਬਿੱਗਬੇਨ ਗਰੁੱਪ, ਬੇਅੰਤਪਾਲ ਸਿੰਘ, ਰੋਬਿਨ ਖੁਰਾਣਾ, ਹਰਪ੍ਰੀਤ ਸਿੰਘ ਮੱਕੜ, ਟੀ ਸਚਦੇਵਾ, ਸ਼ਾਮ ਗੁਪਤਾ, ਹਰਮਨਪ੍ਰੀਤ ਸਿੰਘ, ਸੰਜੇ ਸਿੰਗਲਾ, ਦਵਿੰਦਰ ਸਿੰਘ, ਮਹਿੰਦਰ ਪਾਲ ਸਿੰਘ, ਤੇਜਵਿੰਦਰ ਸਿੰਘ ਭਾਟੀਆ, ਹਰਜੀਤ ਸਿੰਘ, ਜਸਮੀਤ ਸਿੰਘ, ਮੋਹਿਤ ਮਨਚੰਦਾ ਆਦਿ ਹਾਜ਼ਰ ਸਨ।