ਭਾਈ ਸਿਮਰਨਦੀਪ ਸਿੰਘ ਨੂੰ ਦਿੱਤਾ ਸੱਦਾ ਪੱਤਰ
ਭਾਈ ਸਿਮਰਨਦੀਪ ਸਿੰਘ ਨੂੰ ਦਿੱਤਾ ਸੱਦਾ ਪੱਤਰ
Publish Date: Sun, 03 May 2026 06:20 PM (IST)
Updated Date: Mon, 04 May 2026 04:11 AM (IST)

ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ ਲੁਧਿਆਣਾ ਗੁਰਦੁਆਰਾ ਸਾਹਿਬ ਸ੍ਰੀ ਸਿੰਘ ਸ਼ਹੀਦਾਂ ਜੀ ਕੈਨਾਲ ਇਨਕਲੇਵ ਬੇਗੋਆਣਾ ਵਿਖੇ ਸ਼ਹੀਦਾਂ ਸਿੰਘਾਂ ਦੀ ਯਾਦ ਅੰਦਰ ਅਠੱਤੀ ਵਾਂ ਸਲਾਨਾ ਜੋੜ ਮੇਲਾ ਤੇ ਸੰਤ ਸਮਾਗਮ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਜੈਪੁਰੇ ਵਾਲਿਆਂ ਦੀ ਦੇਖਰੇਖ ਹੇਠ ਇਲਾਕੇ ਦੀ ਸੰਗਤ ਅਤੇ ਪ੍ਰਬੰਧਕ ਕਮੇਟੀ ਵੱਲੋਂ 23 ,24 ਅਤੇ 25 ਮਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਿਮਰਨਦੀਪ ਸਿੰਘ ਰਾਏਕੋਟ ਬੱਸੀਆਂ ਵਾਲਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ। ਬਾਬਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸੰਤ ਬਾਬਾ ਜੀਵਨ ਸਿੰਘ ਬਗੀਚੀ ਵਾਲੇ, ਸੰਤ ਬਾਬਾ ਦਰਬਾਰਾ ਸਿੰਘ ਰੋਹੀਸਰ ਮਾਲੋਵਾਲ ਵਾਲੇ, ਸੰਤ ਬਾਬਾ ਭਗਤ ਸਿੰਘ ਖਾਸੀ ਢੱਕੀ ਵਾਲੇ, ਸੁਆਮੀ ਓਮਾ ਨੰਦ ਭੂਰੀ ਵਾਲੇ, ਸੰਤ ਬਾਬਾ ਹਰਵਿੰਦਰ ਸਿੰਘ ਸ਼ੰਕਰ ਵਾਲੇ, ਭਾਈ ਸਿਮਰਨਦੀਪ ਸਿੰਘ ਬੱਸੀਆਂ ਰਾਏਕੋਟ ਵਾਲੇ, ਸੰਤ ਬਾਬਾ ਹਰਸਿਮਰਨ ਸਿੰਘ ਹੀਰਾਂ ਵਾਲੇ, ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ, ਭਾਈ ਹਰਨੇਕ ਸਿੰਘ ਆਲਮਗੀਰ ਅਤੇ ਭਾਈ ਯੂਗੇਸ਼ ਸਿੰਘ ਆਲਮਗੀਰ ਵਾਲਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਢਾਡੀ ਕਵੀਸਰੀ ਅਤੇ ਬੀਬੀਆਂ ਦੇ ਜੱਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਕੀਤੇ ਜਾਣਗੇ। ਇਸ ਮੌਕੇ ਉਹਨਾਂ ਨਾਲ ਅੰਮ੍ਰਿਤ ਪਾਲ ਸਿੰਘ ਸ਼ੇਰਾ, ਹਰਮਨਜੋਤ ਸਿੰਘ ਚਾਨੇ, ਸ਼ਿੰਗਾਰਾ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।--