ਪਲੈਨਟ ਈ ’ਚ ਇਨਵੈਸਟਰ ਸੈਰਾਮਨੀ ਧੂਮਧਾਮ ਨਾਲ ਕਰਵਾਈ
ਪਲੈਨਟ ਈ ’ਚ ਵਿਦਿਆਰਥੀ ਕੌਂਸਲ ਦੀ ਚੋਣ ਲਈ ਇਨਵੈਸਟਰ ਸੈਰਾਮਨੀ ਧੂਮਧਾਮ ਨਾਲ ਕਰਵਾਈ
Publish Date: Mon, 04 May 2026 10:05 PM (IST)
Updated Date: Tue, 05 May 2026 04:18 AM (IST)

ਸਟਾਫ ਰਿਪਰੋਟਰ, ਪੰਜਾਬੀ ਜਾਗਰਣ ਖੰਨਾ: ਪਲੈਨਟ ਈ ਸਕੂਲ ਖੰਨਾ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ ਲਈ ਇਨਵੈਸਟਰ ਸੈਰਾਮਨੀ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਈ ਗਈ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ’ਚ ਲੀਡਰਸ਼ਿਪ ਗੁਣਾਂ ਨੂੰ ਉਭਾਰਨ ਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਉਦੇਸ਼ ਰੱਖਿਆ ਗਿਆ। ਸਕੂਲ ਦੇ ਵਿਦਿਆਰਥੀਆਂ ’ਚੋਂ ਯੋਗ ਤੇ ਕਾਬਲ ਵਿਦਿਆਰਥੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਵੱਖ-ਵੱਖ ਅਹੁਦਿਆਂ ਨਾਲ ਨਵਾਜਿਆ ਗਿਆ। ਇਸ ਦੌਰਾਨ ਸਕੂਲ ਹੈਡ ਗਰਲ, ਸਕੂਲ ਹੈਡ ਬੋਆਏ, ਕਲਚਰ ਕੈਪਟਨ, ਸਪੋਰਟਸ ਕੈਪਟਨ, ਵਾਈਸ ਕੈਪਟਨ, ਜੂਨੀਅਰ ਹੈੱਡ ਬੁਆਏ ਤੇ ਜੂਨੀਅਰ ਹੈੱਡ ਗਰਲ ਦੀ ਚੋਣ ਕੀਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਹਾਊਸਾਂ ਦੇ ਹੈੱਡ ਤੇ ਵਾਈਸ ਹੈੱਡ ਵੀ ਨਿਯੁਕਤ ਕੀਤੇ ਗਏ। ਚੁਣੇ ਗਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਪ੍ਰਿੰਸੀਪਲ ਸੰਨੀ ਠਾਕੁਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਇਹ ਅਹੁਦੇ ਵਿਦਿਆਰਥੀਆਂ ਲਈ ਮਾਣ ਦੀ ਗੱਲ ਹਨ ਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਅਤੇ ਨਿਭਾਉਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਕੌਂਸਲ ਸਕੂਲ ਦੇ ਅਨੁਸ਼ਾਸਨ ਅਤੇ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਅੰਤ ’ਚ ਸਕੂਲ ਮੈਨੇਜਮੈਂਟ ਵੱਲੋਂ ਸਾਰੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਦੇ ਸੁਨਿਹਰੇ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ