ਦ੍ਰਿਸ਼ਟੀ ਸਕੂਲ ’ਚ ਇਨਵੈਸਟੀਚਰ ਸਮਾਰੋਹ ਕਰਵਾਇਆ
ਦ੍ਰਿਸ਼ਟੀ ਸਕੂਲ ਵਿਖੇ ਇਨਵੈਸਟੀਚਰ ਸਮਾਰੋਹ ਆਯੋਜਿਤ
Publish Date: Wed, 06 May 2026 07:33 PM (IST)
Updated Date: Thu, 07 May 2026 04:12 AM (IST)

-13 ਦ੍ਰਿਸ਼ਟੀ ਸਕੂਲ ਵਿਖੇ ਕਰਵਾਏ ਇਨਵੈਸਟੀਚਰ ਸਮਾਗਮ ਦੌਰਾਨ ਨਵੀਂ ਚਣੀ ਗਈ ਸਟੂਡੈਂਟ ਸੈਨੇਟ ਨਾਲ ਪ੍ਰਿੰਸੀਪਲ ਡਾ. ਮਨੀਸ਼ਾ ਗੰਗਵਾਰ। ਜਗਦੇਵ ਗਰੇਵਾਲ, ਪੰਜਾਬੀ ਜਾਗਰਣ ਜੋਧਾਂ : ਨੇੜਲੇ ਪਿੰਡ ਨਾਰੰਗਵਾਲ ਦੇ ਦ੍ਰਿਸ਼ਟੀ ਡਾ ਆਰਸੀ ਜੈਨ ਇਨੋਵੇਟਿਵ ਪਬਲਿਕ ਸਕੂਲ ਵਿਖੇ ਨਵੀਂ ਚੁਣੀ ਗਈ ਸਟੂਡੈਂਟ ਸੈਨੇਟ ਨੂੰ ਜ਼ਿੰਮੇਵਾਰੀਆਂ ਸੌਂਪਣ ਲਈ ਇਨਵੈਸਟੀਚਰ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ ਜਿਸ ਵਿੱਚ ਨਵੇਂ ਚੁਣੇ ਗਏ ਪ੍ਰੈਜ਼ੀਡੈਂਟ, ਹੈੱਡ ਬੋਏ, ਹੈਡ ਗਰਲ, ਹਾਊਸ ਕੈਪਟਨ, ਵਾਈਸ ਕੈਪਟਨ, ਕਲਚਰਲ ਹੈੱਡ ਅਤੇ ਡਿਸ਼ਪਲਿਨ ਹੈਡ ਨੇ ਭਾਗ ਲਿਆ। ਇਸ ਦੌਰਾਨ ਉਨ੍ਹਾਂ ਨੂੰ ਬੈਜ ਅਤੇ ਸੈਸ਼ ਲਗਾਉਣ ਦੀ ਰਸਮ ਭਰੋਸੇ ਅਤੇ ਜ਼ਿੰਮੇਵਾਰੀ ਸੌਂਪਣ ਦਾ ਪ੍ਰਤੀਕ ਬਣੀ। ਹੈੱਡ ਗਰਲ ਵੱਲੋਂ ਵਿਦਿਆਰਥੀ ਆਗੂਆਂ ਨੂੰ ਸਕੂਲ ਦੇ ਮੋਟੋ ਨੂੰ ਕਾਇਮ ਰੱਖਣ ਅਤੇ ਆਪਣੇ ਵਿਚਾਰਾਂ, ਬੋਲ ਅਤੇ ਕਰਮਾਂ ਰਾਹੀਂ ਹੋਰਾਂ ਲਈ ਮਿਸ਼ਾਲ ਬਣਨ ਦੀ ਸਹੁੰ ਖਵਾਈ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬੈਜ ਕਿਸੇ ਵਿਸ਼ੇਸ਼ ਅਧਿਕਾਰ ਦਾ ਪ੍ਰਤੀਕ ਨਹੀਂ, ਸਗੋਂ ਸੇਵਾ ਅਤੇ ਜ਼ਿੰਮੇਵਾਰੀ ਦਾ ਸੰਕਲਪ ਹੈ। ਸਕੂਲ ਪ੍ਰਿੰਸੀਪਲ ਡਾ. ਮਨੀਸ਼ਾ ਗੰਗਵਾਰ ਨੇ ਸਟੂਡੈਂਟ ਸੈਨੇਟ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੱਚੇ ਨੇਤਾ ਸਿਰਫ਼ ਫਾਲੋਅਰਜ ਨਹੀਂ ਬਣਾਉਂਦੇ ਬਲਕਿ ਹੋਰ ਨੇਤਾ ਤਿਆਰ ਕਰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਿਮਰਤਾ, ਇਮਾਨਦਾਰੀ ਅਤੇ ਹਿੰਮਤ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ। ਸਮਾਰੋਹ ਦੇ ਅੰਤ ’ਚ ਨਵੇਂ ਚੁਣੇ ਗਏ ਵਿਦਿਆਰਥੀ ਆਗੂਆਂ ਨੇ ਸਕੂਲ ’ਚ ਅਨੁਸ਼ਾਸਨ ਕਾਇਮ ਰੱਖਣ ਅਤੇ ਸਕੂਲੀ ਜੀਵਨ ’ਚ ਸਰਗਰਮ ਭੂਮਿਕਾ ਨਿਭਾਉਣ ਦਾ ਸੰਕਲਪ ਕੀਤਾ।