ਵਿਦਿਆਰਥੀਆਂ ਨੂੰ ਆਂਧਰਾ ਪ੍ਰਦੇਸ਼ ਦੇ ਸਭਿਆਚਾਰ ਤੋਂ ਜਾਣੂੰ ਕਰਵਾਇਆ
ਸਨਮਤੀ ਸਰਕਾਰੀ ਸਾਇੰਸ ਤੇ ਖੋਜ ਕਾਲਜ ਨੇ ਸ਼ਨਿੱਚਰਵਾਰ 'ਏਕ ਭਾਰਤ ਸਰਵਸ਼੍ਰੇਸ਼ਠ ਭਾਰਤ' ਤਹਿਤ ਕਰਵਾਏ ਸਮਾਗਮ 'ਚ ਵਿਦਿਆਰਥੀਆਂ ਨੂੰ ਆਂਧਰਾ ਪ੍ਰਦੇਸ਼ ਦੇ ਰੀਤੀ ਰਿਵਾਜ਼ਾਂ ਤੇ ਸਭਿਆਚਾਰ ਤੋਂ ਜਾਣੂੰ ਕਰਵਾਇਆ। ਡਾਇਰੈਕਟਰ ਪੋ੍. ਕਿਰਪਾਲ ਕੌਰ ਨੇ ਦੱਸਿਆ ਵਿਅਕਤੀ ਨੂੰ ਸ਼ਖ਼ਸੀਅਤ ਦੇ ਵਿਕਾਸ ਲਈ ਦੂਜੇ ਰਾਜ ਦੀ ਭਾਸ਼ਾ ਤੇ ਸਭਿਆਚਾਰ ਬਾਰੇ ਜਾਣਨਾ ਚਾਹੀਦਾ ਹੈ। ਇਸ ਮੌਕੇ ਨੋਡਲ ਅਫ਼ਸਰ ਪੋ੍. ਡਿੰਪਲ ਪਾਰਚਾ ਨੇ ਵਿਦਿਆਰਥੀਆਂ ਨੂੰ ਭਾਰਤ ਦੇ ਦੂਜੇ ਰਾਜਾਂ ਬਾਰੇ ਜਾਣਨ ਲਈ ਪੇ੍ਰਿਤ ਕਰਦਿਆਂ ਕਿਹਾ ਹਰੇਕ ਰਾਜ ਦਾ ਆਪਣਾ ਸਭਿਆਚਾਰ ਅਤੇ ਹੋਰ ਵਿਲੱਖਣ ਵਿਸ਼ੇਸ਼ਤਾਵਾਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਂਧਰਾ ਪ੍ਰਦੇਸ ਦੇ ਨਾਚ ਰੂਪਾਂ ਕੁਚੀਪੁੜੀ, ਢੀਮਸਾ, ਲੰਬੜੀ ਆਦਿ ਨੂੰ ਦਰਸਾਉਂਦੀਆਂ ਵੀਡੀਓਜ਼ ਵਿਖਾਈਆਂ। ਵਿਦਿਆਰਥੀਆਂ ਨੇ ਭਾਰਤ ਦੇ ਦੂਜੇ ਰਾਜ ਦੇ ਸਭਿਆਚਾਰ ਬਾਰੇ ਜਾਣਨ 'ਚ ਡੂੰਘੀ ਦਿਲਚਸਪੀ ਦਿਖਾਈ। ਇਸ ਮੌਕੇ ਪ੍ਰਸ਼ਾਂਤ ਤਨੇਜਾ ਨੇ ਐੱਮਐੱਸਸੀ ਬਾਟਨੀ ਨੇ ਪੋ੍ਗਰਾਮ 'ਚ ਹਾਜ਼ਰ ਕਾਲਜ ਦੇ ਵਾਈਸ ਡਾਇਰੈਕਟਰ ਪੋ੍. ਨਿਧੀ ਮਹਾਜਨ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ।
Publish Date: Sat, 30 Apr 2022 08:46 PM (IST)
Updated Date: Sat, 30 Apr 2022 08:46 PM (IST)
ਸੁਖਦੇਵ ਗਰਗ, ਜਗਰਾਓਂ : ਸਨਮਤੀ ਸਰਕਾਰੀ ਸਾਇੰਸ ਤੇ ਖੋਜ ਕਾਲਜ ਨੇ ਸ਼ਨਿੱਚਰਵਾਰ 'ਏਕ ਭਾਰਤ ਸਰਵਸ਼੍ਰੇਸ਼ਠ ਭਾਰਤ' ਤਹਿਤ ਕਰਵਾਏ ਸਮਾਗਮ 'ਚ ਵਿਦਿਆਰਥੀਆਂ ਨੂੰ ਆਂਧਰਾ ਪ੍ਰਦੇਸ਼ ਦੇ ਰੀਤੀ ਰਿਵਾਜ਼ਾਂ ਤੇ ਸਭਿਆਚਾਰ ਤੋਂ ਜਾਣੂੰ ਕਰਵਾਇਆ। ਡਾਇਰੈਕਟਰ ਪੋ੍. ਕਿਰਪਾਲ ਕੌਰ ਨੇ ਦੱਸਿਆ ਵਿਅਕਤੀ ਨੂੰ ਸ਼ਖ਼ਸੀਅਤ ਦੇ ਵਿਕਾਸ ਲਈ ਦੂਜੇ ਰਾਜ ਦੀ ਭਾਸ਼ਾ ਤੇ ਸਭਿਆਚਾਰ ਬਾਰੇ ਜਾਣਨਾ ਚਾਹੀਦਾ ਹੈ।
ਇਸ ਮੌਕੇ ਨੋਡਲ ਅਫ਼ਸਰ ਪੋ੍. ਡਿੰਪਲ ਪਾਰਚਾ ਨੇ ਵਿਦਿਆਰਥੀਆਂ ਨੂੰ ਭਾਰਤ ਦੇ ਦੂਜੇ ਰਾਜਾਂ ਬਾਰੇ ਜਾਣਨ ਲਈ ਪੇ੍ਰਿਤ ਕਰਦਿਆਂ ਕਿਹਾ ਹਰੇਕ ਰਾਜ ਦਾ ਆਪਣਾ ਸਭਿਆਚਾਰ ਅਤੇ ਹੋਰ ਵਿਲੱਖਣ ਵਿਸ਼ੇਸ਼ਤਾਵਾਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਂਧਰਾ ਪ੍ਰਦੇਸ ਦੇ ਨਾਚ ਰੂਪਾਂ ਕੁਚੀਪੁੜੀ, ਢੀਮਸਾ, ਲੰਬੜੀ ਆਦਿ ਨੂੰ ਦਰਸਾਉਂਦੀਆਂ ਵੀਡੀਓਜ਼ ਵਿਖਾਈਆਂ। ਵਿਦਿਆਰਥੀਆਂ ਨੇ ਭਾਰਤ ਦੇ ਦੂਜੇ ਰਾਜ ਦੇ ਸਭਿਆਚਾਰ ਬਾਰੇ ਜਾਣਨ 'ਚ ਡੂੰਘੀ ਦਿਲਚਸਪੀ ਦਿਖਾਈ। ਇਸ ਮੌਕੇ ਪ੍ਰਸ਼ਾਂਤ ਤਨੇਜਾ ਨੇ ਐੱਮਐੱਸਸੀ ਬਾਟਨੀ ਨੇ ਪੋ੍ਗਰਾਮ 'ਚ ਹਾਜ਼ਰ ਕਾਲਜ ਦੇ ਵਾਈਸ ਡਾਇਰੈਕਟਰ ਪੋ੍. ਨਿਧੀ ਮਹਾਜਨ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ।