ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਾਸਲ ਕੀਤੇ ਵਧੀਆ ਅੰਕ
ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਰ ਸਟਰੀਮ 'ਚ ਹਾਸਿਲ ਕੀਤੇ ਵਧੀਆ ਅੰਕ
Publish Date: Thu, 14 May 2026 08:41 PM (IST)
Updated Date: Fri, 15 May 2026 04:16 AM (IST)
ਰਵੀ, ਪੰਜਾਬੀ ਜਾਗਰਣ ਲੁਧਿਆਣਾ ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਸੰਧੂ ਨਗਰ ਦੇ ਵਿਦਿਆਥੀਆਂ ਨੇ ਸੈਸ਼ਨ 2025-26 ਲਈ 12ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ। ਬੀਤੇ ਕੱਲ ਐਲਾਨੇ ਗਏ ਨਤੀਜੇ ਵਿੱਚ ਨਿਖਿਲ ਕਲਸੀ ਨੇ ਕਾਮਰਸ ਵਿੱਚ 97 ਫ਼ੀਸਦੀ, ਕਾਮਰਸ ਵਿੱਚ ਗੌਰੀਸ਼ ਗੋਗੀਆ ਨੇ 96.8 ਫ਼ੀਸਦੀ, ਕਾਮਰਸ ਵਿੱਚ ਤੀਸ਼ਾ ਨੇ 96 ਫ਼ੀਸਦੀ, ਮੈਡੀਕਲ ਵਿੱਚ ਗੁਣਸਹਿਜ ਕੌਰ ਨੇ 95. 6 ਫ਼ੀਸਦੀ, ਕਾਮਰਸ ਵਿੱਚ ਭਾਵੀਸ਼ ਜੈਨ ਨੇ 94.6 ਫ਼ੀਸਦੀ, ਕਾਮਰਸ ਵਿੱਚ ਗੌਰਵ ਗੋਗੀਆ ਨੇ 94.6 ਫ਼ੀਸਦੀ, ਕਾਮਰਸ ਵਿੱਚ ਸੀਆ ਨੇ 92.4 ਫ਼ੀਸਦੀ, ਆਰਟਸ ਵਿੱਚ ਨਿਧੀ ਜੈਸਵਾਲ ਨੇ 92.4 ਫ਼ੀਸਦੀ, ਮੈਡੀਕਲ ਵਿੱਚ ਨਮਨ ਵਰਮਾ ਨੇ 92 ਫ਼ੀਸਦੀ, ਕਾਮਰਸ ਵਿੱਚ ਪ੍ਰਿਆ ਮੱਕੜ ਨੇ 91.6 ਫ਼ੀਸਦੀ, ਕਾਮਰਸ ਵਿੱਚ ਸੌਮਿਆ ਰੰਜਨ ਨੇ 91.6 ਫ਼ੀਸਦੀ, ਆਰਟਸ ਵਿੱਚ ਅੰਸ਼ਿਕਾ 91.1 ਫ਼ੀਸਦੀ, ਕਾਮਰਸ ਵਿੱਚ ਪੀਯੂਸ਼ ਨਾਰੰਗ 90.4 ਫ਼ੀਸਦੀ, ਆਰਟਸ ਜਸ਼ਨ ਝੰਡ ਨੇ 90.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਸਕੂਲ ਦੀ ਸ਼ਾਨ ਵਧਾਈ ਹੈ। ਸਕੂਲ ਦੇ ਅਕਾਦਮਿਕ ਡਾਇਰੈਕਟਰ ਹਰਮਨ ਸਿੰਘ ਸੰਧੂ ਅਤੇ ਸਕੂਲ ਪ੍ਰਿੰਸੀਪਲ ਸ਼ੀਤਲ ਨਥਾਨੀਅਲ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।