ਇੰਦਰਪ੍ਰੀਤ ਸਿੰਘ ਚਾਪੜਾ ਨੂੰ ਮਿਲੀ ਯੋਨਕੋ ਦੀ ਫੈਲੋਸ਼ਿਪ
ਇੰਦਰਪ੍ਰੀਤ ਸਿੰਘ ਚਾਪੜਾ ਨੂੰ ਮਿਲੀ ਯੋਨਕੋ ਦੀ ਫੈਲੋਸ਼ਿਪ
Publish Date: Wed, 20 May 2026 08:39 PM (IST)
Updated Date: Thu, 21 May 2026 04:08 AM (IST)
ਰਵੀ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਲੁਧਿਆਣਾ ਦੇ ਪਿੰਡ ਚਾਪੜਾ ਦੇ ਜੰਮਪਲ ਨੌਜਵਾਨ ਇੰਦਰਪ੍ਰੀਤ ਸਿੰਘ ਨੂੰ ਦੱਖਣੀ ਕੋਰੀਆ ਵੱਲੋਂ ਯੋਨਕੋ (ਐਮਜੀਆਈਈਪੀ) ਦੀ ਯੂਥ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਹੈ। ਜਿਸ ਦੇ ਤਹਿਤ ਨੌਜਵਾਨ ਇੰਦਰਪ੍ਰੀਤ ਸਿੰਘ ਦੇ ਆਉਣ ਜਾਣ ਅਤੇ ਰਹਿਣ ਦੀ ਸਾਰੀ ਜ਼ਿੰਮੇਵਾਰੀ ਦੱਖਣੀ ਕੋਰੀਆ ਦੇਸ਼ ਦੀ ਹੋਵੇਗੀ। ਇਹ ਫੈਲੋਸ਼ਿਪ ਅਮਨ ਅਤੇ ਸ਼ਾਂਤੀ ਦੀ ਲੀਡਰਸ਼ਿਪ ਲਈ ਹੈ। ਇਸ ਫੈਲੋਸ਼ਿਪ ਲਈ ਦੱਖਣੀ ਕੋਰੀਆ ਵੱਲੋਂ ਇੰਦਰਪ੍ਰੀਤ ਨੂੰ ਸੱਦਾ ਵੀ ਭੇਜ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾ ਵੀ ਇੰਦਰਪ੍ਰੀਤ ਸਿੰਘ ਜਪਾਨ ਅਤੇ ਅਮਰੀਕਾ ਵਿੱਚ ਅੰਤਰਰਾਸ਼ਟਰੀ ਸੰਬਧਾਂ ਉਪਰ ਹੋਈਆ ਕਾਨਫਰੰਸਾਂ ਵਿੱਚ ਸ਼ਾਮਲ ਹੋ ਚੁੱਕਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਦਰਪ੍ਰੀਤ ਸਿੰਘ ਦੇ ਤਾਇਆ ਗੁਰਪ੍ਰੀਤ ਸਿੰਘ ਅਤੇ ਪਿਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਬੇਟੇ ਉਪਰ ਮਾਣ ਹੈ ਕਿ ਉਸ ਨੇ ਆਪਣੀ ਕਾਬਲੀਅਤ ਨਾਲ ਪਰਿਵਾਰ ਸਮੇਤ ਆਪਣੇ ਦਾਦਾ ਸਵਰਗੀ ਨਾਜ਼ਰ ਸਿੰਘ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵਿੱਚ ਨੀਤੀ ਵਿਸ਼ਲੇਸ਼ਣ ਲਈ ਕੇਸ ਅਧਿਐਨ ਅਤੇ ਇੰਟਰਐਕਟਿਵ ਸੈਸ਼ਨ, ਸਾਥੀਆਂ ਤੋਂ ਸਿੱਖਣਾ, ਫੀਲਡ ਵਿਜ਼ਿਟ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਸ਼ਾਮਲ ਹੋਣਗੇ।