ਤੇਲ ਕੀਮਤਾਂ ’ਚ ਵਾਧੇ ਕਾਰਨ ਕਿਸਾਨਾਂ, ਟਰਾਂਸਪੋਰਟਰਾਂ ਤੇ ਆਮ ਲੋਕਾਂ ’ਤੇ ਪਵੇਗੀ ਵੱਡੀ ਮਾਰ : ਸ਼ਾਹਪੁਰ
ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਚ ਵਾਧਾ ਕਿਸਾਨਾਂ,ਟਰਸਪੋਟਰਾਂ ਅਤੇ ਆਮ ਲੋਕਾਂ ਤੇ ਪਵੇਗੀ ਵੱਡੀ ਮਾਰ ... ਸ਼ਾਹਪੁਰ
Publish Date: Thu, 28 May 2026 08:05 PM (IST)
Updated Date: Fri, 29 May 2026 04:15 AM (IST)

ਪੀ 14 : ਪ੍ਰਧਾਨ ਡਾ. ਸੁਰਿੰਦਰ ਸਿੰਘ ਸ਼ਾਹਪੁਰ ਹੈਪੀ ਜੱਲ੍ਹਾ, ਪੰਜਾਬੀ ਜਾਗਰਣ ਪਾਇਲ : ਤੇਲ ਕੰਪਨੀਆਂ ਵੱਲੋਂ ਵਾਰ-ਵਾਰ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ’ਚ ਨਿਰੰਤਰ ਵਾਧਾ ਕੀਤਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਇਸ ਕੀਤੇ ਜਾ ਰਹੇ ਵਾਧੇ ਪ੍ਰਤੀ ਬਿਲਕੁਲ ਖਾਮੋਸ਼ ਦਿਖਾਈ ਦੇ ਰਹੀ ਹੈ। ਇਸ ਬਾਰੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਾਬਕਾ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਤੇ ਸੀਨੀਅਰ ਅਕਾਲੀ ਆਗੂ ਡਾ. ਸੁਰਿੰਦਰ ਸਿੰਘ ਸ਼ਾਹਪਰ ਨੇ ਕਿਹਾ ਕਿ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ’ਚ ਵਾਰ-ਵਾਰ ਕੀਤਾ ਜਾ ਰਿਹਾ ਨਿਰੰਤਰ ਵਾਧਾ ਕਿਸਾਨਾਂ, ਟਰਾਂਸਪੋਟਰਾਂ, ਛੋਟੇ ਵਪਾਰੀਆਂ ਤੇ ਆਮ ਲੋਕਾਂ ਦੀ ਜੇਬ ’ਤੇ ਵੱਡੀ ਆਰਥਿਕ ਸੱਟ ਮਾਰੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਤੇਲ ਕੰਪਨੀਆਂ ਨੂੰ ਖੁੱਲ ਦੇ ਰੱਖੀ ਹੈ। ਉਹ ਆਪਣੀ ਮਰਜ਼ੀ ਨਾਲ ਤੇਲ ਦੇ ਭਾਅ ਵਧਾਈ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤੇਲ ਕੰਪਨੀਆਂ ਨੇ ਦੋ ਹਫ਼ਤਿਆਂ ਅੰਦਰ ਡੀਜ਼ਲ ਪੈਟਰੋਲ ਦੇ ਰੇਟ ਚ ਚਾਰ ਵਾਰ ਵਾਧਾ ਕਰਕੇ ਲੋਕਾਂ ਨੂੰ ਹੈਰਾਨ ਪ੍ਰੇਸਾਨ ਕਰ ਦਿੱਤਾ। ਉਹਨਾਂ ਕਿਹਾ ਕਿ ਪੱਛਮੀ ਏਸੀਆ ਚ ਚੱਲ ਰਹੀ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵੱਧ ਗਈਆਂ ਸਨ। ਪਰ ਉਹਨਾਂ ਕਿਹਾ ਕਿ ਜੰਗ ਤੋਂ ਕੁਝ ਸਮਾਂ ਪਹਿਲਾਂ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਕਾਫ਼ੀ ਘੱਟ ਗਈਆਂ ਸਨ ਤਾਂ ਤੇਲ ਕੰਪਨੀਆਂ ਨੇ ਤੇਲ ਦੀ ਬਿਲਕੁਲ ਨਹੀਂ ਘਟਾਈ ਸੀ। ਉਹਨਾਂ ਕਿਹਾ ਕਿ ਹੁਣ ਮਹਿੰਗਾਈ ਵੀ ਤੇਲ ਵਾਂਗ ਦਿਨੋ ਦਿਨ ਵੱਧ ਰਹੀ ਹੈ। ਜ਼ਰੂਰੀ ਵਸਤਾਂ ਦੀਆਂ ਚੀਜ਼ਾਂ ਚ ਬਹੁਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕਈ ਵਾਰ ਜੇਕਰ ਕੋਈ ਚੀਜ਼ ਅਸੀਂ ਹਫ਼ਤੇ ਬਾਅਦ ਖਰੀਦ ਦੇ ਹਾਂ ਤਾਂ ਉਸ ਦਾ ਭਾਅ ਵੀ ਤੇਲ ਦੀਆਂ ਤਰਾਂ ਵਧਿਆ ਹੁੰਦਾ ਹੈ। ਕਿਊਕਿ ਟਰਾਂਸਪੋਰਟ ਦੇ ਰੇਟ ਵੱਧ ਜਾਂਦੇ ਹਨ। ਇਸ ਤੋਂ ਇਲਾਵਾ ਕਿਸਾਨ ਤੇ ਡੀਜ਼ਲ ਦੇ ਭਾਅ ਨੇ ਵੱਡੀ ਆਰਥਿਕ ਸੱਟ ਮਾਰੀ ਹੈ। ਕਿਊਕਿ ਕਿਸਾਨ ਟਰੈਕਟਰ ਵਾਸਤੇ ਵਾਹੀ ਅਤੇ ਹੋਰ ਕੰਮਾਂ ਵਾਸਤੇ ਡੀਜ਼ਲ ਦੀ ਵੱਡੀ ਮਾਤਰਾ ਚ ਵਰਤੋ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਟਰਾਂਸਪੋਰਟ ਨੂੰ ਵੱਡੀ ਮਾਤਰਾ ਚ ਡੀਜ਼ਲ ਦੀ ਵਰਤੋ ਕਰਨੀ ਪੈਂਦੀ ਹੈ। ਉਹਨਾਂ ਕਿਹਾ ਕਿ ਅਖੀਰ ਮਹਿੰਗਾਈ ਦੀ ਸਾਰੀ ਮਾਰ ਆਮ ਲੋਕਾਂ ਤੇ ਜਾ ਪੈਂਦੀ ਹੈ ਕਿਊਕਿ ਹਰ ਚੀਜ਼ ਮਹਿੰਗੀ ਹੋ ਜਾਂਦੀ ਹੈ। ਉਹਨਾਂ ਕੇਂਦਰ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਮਹਿੰਗਾਈ ਤੇ ਕੰਟਰੋਲ ਕਰਨ ਲਈ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਕੀਤਾ ਵਾਧਾ ਵਾਪਸ ਲਿਆ ਜਾਵੇ।