ਕੌਂਸਲਰ ਪਤੀ ਇੰਦੀ ’ਤੇ ਪਰਚਾ ਦਰਜ ਕਰਨ ਦੀ ਕੌਂਸਲਰਾਂ ਵੱਲੋਂ ਨਿਖੇਧੀ
ਅਹਿਮ ਖ਼ਬਰ-ਹਲਕਾ ਲੁਧਿਆਣਾ ਪੱਛਮੀ ਦੇ ਕੌਂਸਲਰਾਂ ਨੇ ਮੰਤਰੀ ਨੂੰ ਸਿਆਸੀ ਬਦਲਾਖੋਰੀ ਦੀ ਬਜਾਏ ਵਿਕਾਸ ਵੱਲ ਧਿਆਨ ਦੇਣ ਦੀ ਅਪੀਲ
Publish Date: Wed, 29 Apr 2026 07:56 PM (IST)
Updated Date: Wed, 29 Apr 2026 08:01 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਕੌਂਸਲਰਾਂ ਦੀ ਇੱਕ ਅਹਿਮ ਮੀਟਿੰਗ ਦੌਰਾਨ ਕੌਂਸਲਰ ਮਹਾਰਾਜ ਸਿੰਘ ਰਾਜੀ, ਸੰਨੀ ਭੱਲਾ, ਪੰਕਜ ਕਾਕਾ, ਦਾਰਾ ਬੱਬਰ, ਦਿਲਰਾਜ ਸਿੰਘ, ਪੂਨਮ ਮਲਹੋਤਰਾ ਅਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਕੌਂਸਲਰ ਪਤੀ ਅਤੇ ਬਲਾਕ ਕਾਂਗਰਸ ਪ੍ਰਧਾਨ ਇੰਦਰਜੀਤ ਸਿੰਘ ਇੰਦੀ ’ਤੇ ਸਿਆਸੀ ਸ਼ਹਿ ’ਤੇ ਮੁੜ ਕੇਸ ਦਰਜ ਕੀਤਾ ਗਿਆ ਹੈ,ਜਿਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਸਾਰੇ ਕਾਂਗਰਸੀ ਕੌਂਸਲਰਾਂ ਦਾ ਮੁੱਖ ਏਜੰਡਾ ਵਿਕਾਸ ਦਾ ਰਿਹਾ ਹੈ ਅਤੇ ਰਹੇਗਾ। ਉਨ੍ਹਾਂ ਕਿਹਾ ਕਿ ਅਸੀਂ ਕਦੇ ਵੀ ਵਿਕਾਸ ਦੇ ਨਾਂ ’ਤੇ ਸਿਆਸਤ ਕਰਨ ਨੂੰ ਪਹਿਲ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਬਣਨ ਉਪਰੰਤ ਵਿਧਾਨ ਸਭ ਹਲਕਾ ਪੱਛਮੀ ਦੇ ਵਿਕਾਸ ਵਿੱਚ ਖੜੋਤ ਜਿਹੀ ਆ ਗਈ ਹੈ, ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਦੇ ਮੰਤਰੀ ਹੁੰਦੇ ਹੋਏ ਹਲਕੇ ਦਾ ਸਰਬਪੱਖੀ ਵਿਕਾਸ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਹੋਰ ਕੋਈ ਨਵਾਂ ਵਿਕਾਸ ਨਹੀਂ ਕਰਵਾ ਸਕਦੇ, ਤਾਂ ਪਿਛਲੇ ਕੀਤੇ ਗਏ ਵਿਕਾਸ ਜਿਵੇਂ ਲਈਆਰ ਵੈਲੀਆ, ਪੁੱਲਾਂ, ਸੜਕਾਂ ਆਦਿ ਦਾ ਧਿਆਨ ਹੀ ਰੱਖ ਲਈਏ। ਉਨ੍ਹਾਂ ਕਿਹਾ ਕਿ ਨਵੇਂ ਵਿਕਾਸ ਲਈ ਫੋਕਸ ਦੀ ਲੋੜ ਹੁੰਦੀ ਹੈ, ਪਰ ਇਨ੍ਹਾਂ ਦਾ ਫੋਕਸ ਕਾਂਗਰਸੀਆਂ ’ਤੇ ਪਰਚੇ ਕਰਵਾਉਣ ਵੱਲ ਜ਼ਿਆਦਾ ਹੈ।