ਸਲੇਮਪੁਰਾ ਦੀ 20 ਏਕੜ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਇਆ
ਸਲੇਮਪੁਰਾ ਦੀ 20 ਏਕੜ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜਾ ਹਟਾਇਆ
Publish Date: Wed, 06 May 2026 07:38 PM (IST)
Updated Date: Thu, 07 May 2026 04:12 AM (IST)

- 12 ਪਿੰਡ ਸਲੇਮਪੁਰਾ ਦੀ 20 ਏਕੜ ਜ਼ਮੀਨ ਦਾ ਕਬਜਾ ਲੈਣ ਸਮਾਂ ਬੀਡੀਪੀਓ ਗੁਰਪ੍ਰੀਤ ਸਿੰਘ, ਸਰਪੰਚ ਦਵਿੰਦਰ ਸਿੰਘ ਸਲੇਮਪੁਰੀ ਅਤੇ ਹੋਰ। ਕੁਲਵਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਸਿੱਧਵਾਂ ਬੇਟ : ਆਖ਼ਿਰਕਾਰ ਪਿੰਡ ਸਲੇਮਪੁਰਾ ਵਿਚ ਪਿਛਲੇ ਲੰਮੇ ਸਮੇਂ ਤੋਂ ਪੰਚਾਇਤ ਦੀ 20 ਏਕੜ ਜ਼ਮੀਨ ਨੂੰ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾ ਲਿਆ ਗਿਆ। ਜਿਸ ’ਤੇ ਕੁਝ ਪਰਿਵਾਰਾਂ ਵੱਲੋਂ ਕਬਜ਼ਾ ਕੀਤਾ ਹੋਇਆ ਸੀ। ਬੁੱਧਵਾਰ ਨੂੰ ਵੱਡੀ ਪੁਲਿਸ ਫੋਰਸ ਨਾਲ ਬੀਡੀਪੀਓ, ਮਾਲ ਵਿਭਾਗ ਦੀ ਟੀਮ ਲਾਮ ਲਸ਼ਕਰ ਨਾਲ ਪਿੰਡ ਪੁੱਜੀ ਤੇ ਉਨ੍ਹਾਂ ਇਸ ਜ਼ਮੀਨ ਨੂੰ ਖਾਲੀ ਕਰਵਾਇਆ। ਕਬਜ਼ਾ ਛੁਡਾਉਣ ਸਮੇਂ ਮਾਲ ਵਿਭਾਗ ਵੱਲੋਂ ਮਿਣਤੀ ਕਰਵਾ ਕੇ ਬੁਰਜੀਆਂ ਲਗਾ ਦਿੱਤੀਆਂ ਗਈਆਂ। ਇਸ ਮੌਕੇ ਬੀਡੀਪੀਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਜ਼ਮੀਨ ਤੇ ਨਜਾਇਜ ਕਬਜੇ ਨੂੰ ਬਾ-ਅਦਾਲਤ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਲੁਧਿਆਣਾ ਦੇ ਹੁਕਮ ਮਿਤੀ 08/05/2024 ਦੇ ਅਧਾਰ ਹਟਾਇਆ ਗਿਆ ਹੈ। ਮੌਕੇ ’ਤੇ ਮੌਜੂਦ ਸਰਪੰਚ ਦਵਿੰਦਰ ਸਿੰਘ ਸਲੇਮਪੁਰੀ ਨੇ ਦੱਸਿਆ ਕਿ 20 ਏਕੜ ਰਕਬੇ ਤੇ ਕਈ ਦਹਾਕਿਆਂ ਤੋਂ ਕੁਝ ਪਰਿਵਾਰਾਂ ਨੇ ਨਾਜਾਇਜ਼ ਕਬਜਾ ਜਮਾਇਆ ਹੋਇਆ ਸੀ। ਬਹੁਤ ਸਾਰੀਆਂ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਨੇ ਵੀ ਨਾਜਾਇਜ਼ ਕਬਜੇ ਛੁਡਾਉਣ ਵੱਲ ਧਿਆਨ ਨਹੀਂ ਦਿੱਤਾ, ਬਲਕਿ ਨਾਜਾਇਜ਼ ਕਬਜਾਧਾਰਕਾਂ ਤੋਂ ਉਨ੍ਹਾਂ ਦੇ ਮੰਤਰੀਆਂ ਵੱਲੋਂ ਮੁੱਠੀਆਂ ਗਰਮ ਕੀਤੀਆਂ ਜਾਂਦੀਆ ਸੀ। ਜਦੋਂ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਵਾਂਗਡੋਰ ਸੰਭਾਲੀ ਹੈ, ੳਦੋ ਤੋਂ ਹੀ ਪੰਚਾਇਤੀ ਜਮੀਨਾਂ ਤੋਂ ਨਜਾਇਜ ਕਬਜਿਆਂ ਨੂੰ ਹਟਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਹਲਕਾ ਦਾਖਾ ਦੇ ਇੰਚਾਰਜ ਡਾ. ਕੇ.ਐਨ.ਐਸ. ਕੰਗ ਵੱਲੋਂ ਵੀ ਕਈ ਪਿੰਡਾਂ ਦੀਆਂ ਪੰਚਾਇਤੀ ਜਮੀਨਾਂ ਤੋਂ ਨਜਾਇਜ ਕਬਜੇ ਹਟਾਏ ਗਏ ਅਤੇ ਹਲਕਾ ਇੰਚਾਰਜ ਕੰਗ ਦੀ ਬਦੌਲਤ ਹੀ ਅੱਜ ਪਿੰਡ ਸਲੇਮਪੁਰਾ ਨੂੰ ਕਰੀਬ 20 ਏਕੜ ਜ਼ਮੀਨ ਮਿਲੀ ਹੈ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਸ ਮੌਕੇ ਥਾਣਾ ਸਿੱਧਵਾਂ ਬੇਟ ਦੇ ਮੁਖੀ ਅਮਰਜੀਤ ਸਿੰਘ ਵੀ ਪੁਲਿਸ ਪਾਰਟੀ ਸਮੇਤ ਪਹੁੰਚੇ ਹੋਏ ਸਨ। ਇਸ ਮੌਕੇ ਕਾਨੂੰਗੋ ਅਭਿਸ਼ੇਕ ਚੋਪੜਾ, ਮਾਲ ਪਟਵਾਰੀ ਸੁਖਵਿੰਦਰ ਸਿੰਘ, ਅਮਨਿੰਦਰ ਸਿੰਘ, ਪਟਵਾਰੀ ਗੁਰਸ਼ਰਨ ਸਿੰਘ ਭੰਦੋਲ, ਸੈਕਟਰੀ ਗੁਰਮੀਤ ਸਿੰਘ, ਸੁਖਜਿੰਦਰ ਸਿੰਘ, ਜੀਆਰਐਸ ਲਵਪ੍ਰੀਤ ਸਿੰਘ, ਪੰਚ ਲਹਿੰਬਰਜੀਤ ਸਿੰਘ, ਪ੍ਰਧਾਨ ਪ੍ਰੀਤਮ ਸਿੰਘ, ਗੰਗਾ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਕੁਲਵਿੰਦਰ ਸਿੰਘ, ਪੰਚ ਬਲਜਿੰਦਰ ਸਿੰਘ, ਬਖਸਿੰਦ ਤੂਰ, ਗੁਰਕੀਗਤ ਸਿੰਘ, ਫੌਜੀ ਅਜੀਤ ਸਿੰਘ, ਗੁਰਸੇਵਕ ਸਿੰਘ ਸਿੰਮਕ, ਰਾਜਦੀਪ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।