ਖ਼ੌਫ਼ਨਾਕ ਕਦਮ: ਨੌਜਵਾਨ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ; ਇਲਾਕੇ 'ਚ ਸੋਗ ਦਾ ਮਹੌਲ
ਦਿਮਾਗ਼ੀ ਤੌਰ ’ਤੇ ਪਰੇਸ਼ਾਨ ਆਦਰਸ਼ ਨਗਰ ਦੇ ਰਹਿਣ ਵਾਲੇ ਅਤੇ ਬਿਲਡਿੰਗ ਮੈਟੀਰੀਅਲ ਦੇ ਵਪਾਰੀ ਸੁਰਿੰਦਰ ਕੁਮਾਰ ਦੇ ਪੁੱਤਰ 36 ਸਾਲਾ ਪੁੱਤਰ ਹਨੀ ਨੇ ਸਰਹਿੰਦ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
Publish Date: Fri, 29 May 2026 12:49 PM (IST)
Updated Date: Fri, 29 May 2026 12:51 PM (IST)
ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ - ਦਿਮਾਗ਼ੀ ਤੌਰ ’ਤੇ ਪਰੇਸ਼ਾਨ ਆਦਰਸ਼ ਨਗਰ ਦੇ ਰਹਿਣ ਵਾਲੇ ਅਤੇ ਬਿਲਡਿੰਗ ਮੈਟੀਰੀਅਲ ਦੇ ਵਪਾਰੀ ਸੁਰਿੰਦਰ ਕੁਮਾਰ ਦੇ ਪੁੱਤਰ 36 ਸਾਲਾ ਪੁੱਤਰ ਹਨੀ ਨੇ ਸਰਹਿੰਦ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਹਨੀ ਅੱਜ ਤੜਕੇ ਆਪਣੇ ਘਰ ਇਹ ਕਹਿ ਕੇ ਗਿਆ ਕਿ ਉਹ ਯੋਗਾ ਕਰਨ ਚੱਲਿਆ ਹੈ ਪਰ ਉਸਨੇ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਤੋਂ ਛਾਲ ਮਾਰ ਦਿੱਤੀ। ਪੁਲ ਨੇੜ੍ਹੇ ਖੜ੍ਹੇ ਇਕ ਪ੍ਰਵਾਸੀ ਮਜ਼ਦੂਰ ਵਲੋਂ ਨਹਿਰ ’ਚ ਛਾਲ ਮਾਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਿਆ। ਲਾਸ਼ ਕਟਾਣੀ ਪੁਲ ਨੇੜਿਓਂ ਬਰਾਮਦ ਹੋਈ ਹੈ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਹਨੀ ਪਿਛਲੇ 4-5 ਸਾਲ ਤੋਂ ਡਿਪਰੈਸ਼ਨ ’ਚ ਸੀ, ਜਿਸ ਸਬੰਧੀ ਉਸਦੀ ਦਵਾਈ ਚੱਲਦੀ ਸੀ।