ਹਿੰਦੂ, ਮੁਸਲਿਮ, ਸਿੱਖ, ਇਸਾਈ ਭਾਰਤ ਦੀ ਪਛਾਣ : ਫਰੀਦਾ ਖਾਤੂਨ
ਪੱਤਰ ਪ੍ਰਰੇਰਕ, ਲੁਧਿਆਣਾ : ਕੇਂਦਰ ਸਰਕਾਰ ਦੇ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਚੱਲ ਰਹੇ ਅੰਦੋਲਨ ਦਾ ਸਾਥ ਦੇਣ ਲਈ ਲੁਧਿਆਣ
Publish Date: Fri, 13 Mar 2020 02:09 PM (IST)
Updated Date: Fri, 13 Mar 2020 02:09 PM (IST)
ਪੱਤਰ ਪ੍ਰਰੇਰਕ, ਲੁਧਿਆਣਾ : ਕੇਂਦਰ ਸਰਕਾਰ ਦੇ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਚੱਲ ਰਹੇ ਅੰਦੋਲਨ ਦਾ ਸਾਥ ਦੇਣ ਲਈ ਲੁਧਿਆਣਾ ਸ਼ਾਹੀਨ ਬਾਗ਼ 'ਚ ਚੱਲ ਰਹੇ ਰੋਸ ਮੁਜ਼ਾਹਰੇ ਦੇ ਅੱਜ 30ਵੇਂ ਦਿਨ ਵੱਡੀ ਗਿਣਤੀ ਵਿੱਚ ਧੀਆਂ ਨੇ ਇਕੱਠੀਆਂ ਹੋਕੇ ਮਹਿਲਾ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਸ਼ਾਹੀਨ ਬਾਗ਼ ਦੇ ਪੰਜਾਬ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਪ੍ਰਧਾਨਗੀ 'ਚ ਚੱਲ ਰਹੇ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਮਜਲਿਸ ਅਹਿਰਾਰ ਇਸਲਾਮ ਦੀ ਮੈਂਬਰ ਫਰੀਦਾ ਖਾਤੂਨ ਨੇ ਕਿਹਾ ਕਿ ਹਿੰਦੂ, ਮੁਸਲਿਮ, ਦਲਿਤ, ਸਿੱਖ, ਈਸਾਈ ਏਕਤਾ ਹੀ ਭਾਰਤ ਦੀ ਅਸਲੀ ਸ਼ਕਤੀ ਹੈ ਤੇ ਕੇਂਦਰ ਸਰਕਾਰ ਧਰਮ ਦੀ ਸਿਆਸਤ ਕਰ ਕੇ ਇਸ ਸ਼ਕਤੀ ਨੂੰ ਤੋੜ ਰਹੀ ਹੈ। ਫਰੀਦਾ ਨੇ ਕਿਹਾ ਕਿ ਮੋਦੀ ਨੂੰ ਚਾਹੀਦਾ ਕਿ ਉਹ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਸਮੇਂ ਆਪਣੇ ਭਾਰਤੀ ਨਾਗਰਿਕਾਂ ਦੇ ਸਨਮਾਨ ਦਾ ਵੀ ਧਿਆਨ ਰੱਖਣ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੋਈ ਵੀ ਕਾਨੂੰਨ ਕਿਸੇ ਵੀ ਵਿਸ਼ੇਸ਼ ਵਰਗ ਲਈ ਨਹੀਂ ਬਣਾਇਆ ਜਾਣਾ ਚਾਹੀਦਾ। ਫਰੀਦਾ ਨੇ ਕਿਹਾ ਕਿ ਨਫਰਤ ਦੀ ਸਿਆਸਤ ਕਰਨ ਵਾਲਿਆਂ ਨੂੰ ਸ਼ਾਹੀਨ ਬਾਗ਼ ਵੱਲੋਂ ਮੁਹੱਬਤ ਦਾ ਹੀ ਸੁਨੇਹਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਭੜਕਾਉਣ ਲਈ ਪ੍ਰਰੇਰਿਤ ਕਰਨਾ ਸੌਖਾ ਕੰਮ ਹੈ ਪਰ ਸਭ ਨੂੰ ਨਾਲ ਲੈ ਕੇ ਚੱਲਣਾ ਤੇ ਇਕ-ਦੂਜੇ ਦਾ ਸਨਮਾਨ ਕਰਨਾ ਹੀ ਅਸਲ ਭਾਰਤ ਦਾ ਸੱਭਿਆਚਾਰ ਹੈ, ਜਿਸ ਨੂੰ ਅਸੀਂ ਕਦੇ ਵੀ ਨਹੀਂ ਛੱਡਾਂਗੇ। ਸੰਬੋਧਨ ਕਰਦਿਆਂ ਖਤੀਜਾ ਅਹਿਰਾਰ ਨੇ ਕਿਹਾ ਕਿ ਦੇਸ਼ ਭਰ ਵਿੱਚ ਸ਼ਾਹੀਨ ਬਾਗ ਅੰਦੋਲਨ ਨੂੰ ਹਿੰਦੂ, ਮੁਸਲਿਮ, ਸਿੱਖ, ਇਸਾਈ ਤੇ ਦਲਿਤ ਭਰਾਵਾਂ ਨੇ ਜੋ ਪਿਆਰ ਅਤੇ ਸਾਥ ਦਿੱਤਾ ਹੈ ਉਸ ਨੂੰ ਇਤਿਹਾਸ ਦੇ ਪੰਨਿਆਂ 'ਚ ਸੁਨਹਿਰੇ ਅੱਖਰਾਂ ਨਾਲ ਲਿਖਿਆ ਜਾਵੇਗਾ।