ਮੈਰਿਟ ’ਚ ਆਈ ਹਰਪੁਨੀਤ ਦਾ ਸਪੈਟਾ ਵੱਲੋਂ ਸਨਮਾਨ
ਮੈਰਿਟ ਵਿੱਚ ਆਈ ਹਰਪੁਨੀਤ ਦਾ ਸਪੈਟਾ ਵੱਲੋਂ ਸਨਮਾਨ
Publish Date: Tue, 19 May 2026 06:30 PM (IST)
Updated Date: Wed, 20 May 2026 04:07 AM (IST)

ਰਵੀ,ਪੰਜਾਬੀ ਜਗਰਣ ਲੁਧਿਆਣਾ ਪਿਛਲੇ ਦਿਨੀਂ ਸੀਬੀਐੱਸਸੀ ਦੇ ਨਤੀਜੇ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਲੁਧਿਆਣਾ ਦੀ ਵਿਦਿਆਰਥਣ ਹਰਪੁਨੀਤ ਕੌਰ ਨੇ ਬਾਰਵੀਂ ਜਮਾਤ ਦੇ ਹਿਊਮੈਂਨਟੀਜ਼ ਗਰੁੱਪ ਵਿੱਚੋਂ 97 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ।ਇਸ ਮੌਕੇ ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਟੀਚਰਜ਼ ਐਸੋਸੀਏਸ਼ਨ ਪੰਜਾਬ (ਸਪੈਟਾ ) ਵਲੋਂ ਹਰਪੁਨੀਤ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਗੁੱਟ- ਘੜੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਧੰਨਾ ਸਿੰਘ ਸਵੱਦੀ ਨੇ ਕਿਹਾ ਕਿ ਹਰਪੁਨੀਤ ਆਪਣੀ ਸਖ਼ਤ ਮਿਹਨਤ ਕਰਕੇ ਇਸ ਮੁਕਾਮ ਤੇ ਪਹੁੰਚੀ ਹੈ। ਉਹਨਾਂ ਕਿਹਾ ਕਿ ਬੱਚੀ ਦੀ ਇਸ ਪ੍ਰਾਪਤੀ ਪਿੱਛੇ ਪੂਰੇ ਪਰਿਵਾਰ ਦਾ ਵਿਸ਼ੇਸ ਯੋਗਦਾਨ ਹੈ।ਗੌਰਤਲਬ ਹੈ ਕਿ ਹਰਪੁਨੀਤ ਨੇ ਸਕੂਲ ਵਿੱਚੋਂ ਆਪਣੇ ਗਰੁੱਪ ਵਿੱਚ ਚਾਰ ਵਿਸ਼ਿਆਂ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।ਜਥੇਬੰਦੀ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਛਿੱਬਰ ਨੇ ਜਿੱਥੇ ਪਰਿਵਾਰ ਨੂੰ ਵਧਾਈ ਦਿੱਤੀ ਉੱਥੇ ਬੱਚੀ ਦੀ ਅਗਲੇਰੇ ਭਵਿੱਖ ਵਿੱਚ ਸਫ਼ਲਤਾ ਦੀ ਕਾਮਨਾ ਕੀਤੀ। ਸਪੈਟਾ ਜਥੇਬੰਦੀ ਵਲੋਂ ਸਾਰੇ ਪਰਿਵਾਰ ਦਾ ਵੀ ਸਿਰੋਪੇ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ ਚੌਕੀਮਾਨ, ਕੁਲਦੀਪ ਸਿੰਘ ਮਾਹੌਲ਼ੀ, ਪ੍ਰਭਦਿਆਲ ਸਿੰਘ ਹਨੀ, ਦਵਿੰਦਰ ਸਿੰਘ ਖਾਨਪੁਰ, ਸਤਵੰਤ ਸਿੰਘ ਲੁਹਾਰਾ, ਪ੍ਰਕਾਸ਼ਵਿੰਦਰ ਵੜੈਚ, ਜਸਵਿੰਦਰਪਾਲ ਕੰਗ, ਕੁਲਦੀਪ ਸਿੰਘ ਹੇਲਰਾਂ ਹਾਜ਼ਰ ਸਨ।