ਗੁਰੂ ਨਾਨਕ ਸਹਾਰਾ ਸੁਸਾਇਟੀ ਨੇ ਬਜ਼ੁਰਗਾਂ ਨੂੰ ਵੰਡੀ ਪੈਨਸ਼ਨ
ਗੁਰੂ ਨਾਨਕ ਸਹਾਰਾ ਸੁਸਾਇਟੀ ਬਜ਼ੁਰਗਾਂ ਨੂੰ ਵੰਡੀ ਪੈਨਸ਼ਨ
Publish Date: Mon, 04 May 2026 08:50 PM (IST)
Updated Date: Tue, 05 May 2026 04:17 AM (IST)

ਰਾਜਿੰਦਰ ਜੈਨ ਕਾਕਾ ਬਜ਼ੁਰਗਾਂ ਨੂੰ ਹਰੇਕ ਮਹੀਨੇ ਰਾਸ਼ਨ ਦੇਣ ਦਾ ਕੀਤਾ ਐਲਾਨ। ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੀ ਗੁਰੂ ਨਾਨਕ ਸਹਾਰਾ ਸੁਸਾਇਟੀ ਵੱਲੋਂ ਕਰਵਾਏ 211ਵੇਂ ਸਵਰਗੀ ਸੰਸਾਰ ਚੰਦ ਵਰਮਾ ਮੈਮੋਰੀਅਲ ਸਮਾਗਮ ਵਿਚ ਬਜ਼ੁਰਗਾਂ ਨੂੰ ਪੈਨਸ਼ਨ ਤੇ ਰਾਸ਼ਨ ਵੰਡਿਆ। ਸਥਾਨਕ ਆਰ ਕੇ ਹਾਈ ਸਕੂਲ ਵਿੱਚ ਕਰਵਾਏ ਸਮਾਗਮ ਦੇ ਮੁੱਖ ਮਹਿਮਾਨ ਲੋਕ ਸੇਵਾ ਸੋਸਾਇਟੀ ਦੇ ਖ਼ਜ਼ਾਨਚੀ ਸਮਾਜ ਸੇਵੀ ਸੁਨੀਲ ਬਜਾਜ ਨੇ ਆਪਣੀ ਨੇਕ ਕਮਾਈ ਵਿੱਚੋਂ 28 ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ। ਇਸ ਮੌਕੇ ਕੈਪਟਨ ਨਰੇਸ਼ ਵਰਮਾ ਨੇ ਦੱਸਿਆ ਕਿ ਸਮਾਜ ਸੇਵੀ ਸੁਰਿੰਦਰ ਮਿੱਤਲ ਸ਼ਿੰਦੀ ਨੇ ਸਾਰੇ ਬਜ਼ੁਰਗਾਂ ਨੂੰ ਅਪਣੇ ਮਾਤਾ ਪਿਤਾ ਦੀ ਯਾਦ ਵਿੱਚ ਰਾਸ਼ਨ ਦੀਆਂ ਕਿੱਟਾਂ ਵੰਡੀਆਂ, ਜਦਕਿ ਆਸ਼ਾ ਸਹਿਗਲ ਨੇ ਆਪਣੇ ਪਿਆਰੇ ਪੋਤਰੇ ਵਿਰਾਜ ਸਹਿਗਲ ਦੇ ਪੰਜਵੇ ਜਨਮ ਦਿਨ ਦੀ ਖ਼ੁਸ਼ੀ ਵਿੱਚ ਬਜ਼ੁਰਗਾਂ ਤੇ ਮਹਿਮਾਨਾਂ ਨੂੰ ਨਾਸ਼ਤਾ ਕਰਵਾਇਆ.ਤੇ ਸਕੂਲ ਦੇ ਸਾਰੇ ਕਰਮਚਾਰੀਆਂ ਨੂੰ ਵੀ ਜਨਮ ਦਿਨ ਦੀ ਖ਼ੁਸ਼ੀ ਵਿੱਚ ਤੋਹਫ਼ੇ ਦਿੱਤੇ। ਸਮਾਜ-ਸੇਵੀ ਸੇਵੀ ਸੁਰੇਸ਼ ਸਿੰਗਲਾ ਅਤੇ ਉਨ੍ਹਾਂ ਦੇ ਬੇਟਿਆਂ ਵੱਲੋਂ ਅਪਣੇ ਬਜ਼ੁਰਗ ਸਵਰਗੀ ਮਹਿੰਦਰ ਪਾਲ ਸਿੰਗਲਾ ਅਤੇ ਸਵਰਗੀ ਇੰਦਰਾ ਰਾਣੀ ਸਿੰਗਲਾ ਦੀ ਯਾਦ ਵਿੱਚ ਸਾਰੇ ਬਜ਼ੁਰਗਾਂ ਨੂੰ ਮਾਲੀ ਸਹਾਇਤਾ ਦਿੱਤੀ। ਇਸ ਮੌਕੇ ਮਨੋਹਰ ਸਿੰਘ ਟੱਕਰ ਨੇ ਬਜ਼ੁਰਗਾਂ ਨੂੰ ਗਰਮੀ ਨੂੰ ਵੇਖਦੇ ਹੋਏ ਸ਼ਰਬਤ ਦੀਆਂ ਬੋਤਲਾਂ ਵੰਡੀਆਂ, ਕਰ ਭਲਾ ਹੋ ਭਲਾ ਵੱਲੋਂ ਚੇਅਰਮੈਨ ਰੋਹਿਤ ਅਰੋੜਾ, ਵਿਸ਼ਾਲ ਸ਼ਰਮਾ, ਨੀਰਜ ਕਟਾਰੀਆ, ਮਦਨ ਲਾਲ, ਸੁਨੀਲ ਬਜਾਜ ਤੇ ਕੰਵਲ ਕੱਕੜ ਨੇ ਸਾਰੇ ਬਜ਼ੁਰਗਾਂ ਨੂੰ ਭੋਜਨ ਦੇ ਪੈਕਟ ਅਤੇ ਖਾਣ ਦਾ ਸਾਮਾਨ ਵੰਡਿਆ ਗਿਆ। ਇਸ ਮੌਕੇ ਰੋਹਿਤ ਅਰੋੜਾ ਨੇ ਘੋਸ਼ਣਾ ਕੀਤੀ ਕਿ ਅਗਲੇ ਮਹੀਨੇ ਤੋਂ ਸਾਰੇ ਬਜ਼ੁਰਗਾਂ ਦੀ ਮਹੀਨੇ ਦੀ ਸਾਰੀ ਦਵਾਈ ਵੀ ਦਿੱਤੀ ਜਾਵੇਗੀ। ਇਸ ਮੌਕੇ ਕੁਦਰਤ ਦੇ ਰਾਖੇ ਦੇ ਚੇਅਰਮੈਨ ਰਾਜਿੰਦਰ ਜੈਨ ਕਾਕਾ ਨੇ ਕਿਹਾ ਕਿ ਅਗਲੇ ਮਹੀਨੇ ਤੋ ਸਾਰੇ ਬਜ਼ੁਰਗਾਂ ਨੂੰ ਕੁਦਰਤ ਦੇ ਰਾਖੇ ਟੀਮ ਵਾਲੀ ਰਾਸ਼ਨ ਦਿੱਤਾ ਜਾਵੇਗਾ। ਇਸ ਮੌਕੇ ਵਿਨੈ ਸਿੰਗਲਾ ਅਤੇ ਸੁਨੀਲ ਸਿੰਗਲ ਨੇ ਅਪਣੀ ਸਵਰਗੀ ਮਾਤਾ ਸੰਤੋਸ਼ ਸਿੰਗਲਾ ਦੀ ਯਾਦ ਵਿੱਚ ਬਜ਼ੁਰਗਾਂ ਦੀ ਜ਼ਰੂਰਤ ਲਈ ਮਾਲੀ ਸਹਾਇਤਾ ਦਿੱਤੀ। ਮੰਚ ਸੰਚਾਲਨ ਕੈਪਟਨ ਨਰੇਸ਼ ਵਰਮਾ ਨੇ ਬਾਖ਼ੂਬੀ ਕੀਤਾ। ਇਸ ਮੌਕੇ ਕੇਵਲ ਕ੍ਰਿਸ਼ਨ ਮਲਹੋਤਰਾ, ਪ੍ਰਧਾਨ ਐਡਵੋਕੇਟ ਨਵੀਨ ਗੁਪਤਾ, ਪਿ੍ਰੰਸੀਪਲ ਸੀਮਾ ਸ਼ਰਮਾ, ਰਾਜਿੰਦਰ ਜੈਨ ਕਾਕਾ, ਰੋਹਿਤ ਅਰੋੜਾ, ਸ਼ਸ਼ੀ ਭੂਸ਼ਣ ਜੈਨ, ਆਰ ਕੇ ਗੁਪਤਾ, ਮੀਨੂ ਵਰਮਾ, ਕੰਚਨ ਰਾਣੀ, ਡਾਕਟਰ ਰਾਕੇਸ਼ ਭਾਰਦਵਾਜ, ਮੁਨੀਸ਼ਾ, ਸੁਮਨ, ਵਿਸ਼ਾਲ ਸ਼ਰਮਾ, ਨੀਰਜ ਕਟਾਰੀਆ, ਨੀਰਜ ਮਿੱਤਲ, ਰਾਜਨ ਬਜਾਜ, ਨਵਦੀਪ, ਹਰਦੀਪ, ਰਾਜ ਰਾਣੀ, ਸਤੀਸ਼ ਬਾਂਸਲ, ਮੋਹਿਤ ਗੁਪਤਾ ਆਦਿ ਹਾਜ਼ਰ ਸਨ।