100 ਫੀਸਦੀ ਰਿਹਾ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਦਾ ਨਤੀਜਾ
ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ 100 ਫੀਸਦੀ
Publish Date: Thu, 14 May 2026 09:33 PM (IST)
Updated Date: Fri, 15 May 2026 04:16 AM (IST)
ਰਵੀ, ਪੰਜਾਬੀ ਜਾਗਰਣ ਲੁਧਿਆਣਾ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਗੁੱਜਰਖਾਨ ਕੈਂਪਸ ਮਾਡਲ ਟਾਊਨ ਦੇ ਵਿਦਿਆਰਥੀਆਂ ਨੇ ਸੀਬੀਐਸਈ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਵਧੀਆ ਪੁਜੀਸ਼ਨਾਂ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ। ਸਕੂਲ ਦਾ ਸਮੁੱਚਾ ਨਤੀਜਾ 100 ਫੀਸਦੀ ਰਿਹਾ। ਇਕਨੂਰ ਕੌਰ ਨੇ ਕਾਮਰਸ ਵਿੱਚ 96.8 ਫੀਸਦੀ, ਨੰਦਨੀ ਬਵੇਜਾ ਨੇ ਆਰਟਸ ਵਿੱਚ 94.6 ਫੀਸਦੀ, ਜਪਲੀਨ ਕੌਰ ਨੇ ਆਰਟਸ ਵਿੱਚ 94.6 ਫੀਸਦੀ, ਨਰਾਇਣ ਕੱਤਿਆਲ ਨੇ 94.2 ਫੀਸਦੀ ਨਾਨ- ਮੈਡੀਕਲ ਵਿੱਚ ਅਤੇ ਯਾਸ਼ਵੀ ਅਗਰਵਾਲ ਨੇ ਮੈਡੀਕਲ ਸਟਰੀਮ ਵਿੱਚ 89.4 ਫੀਸਦੀ ਅੰਕ ਪ੍ਰਾਪਤ ਕੀਤੇ। ਸਕੂਲ ਡਾਇਰੈਕਟਰ ਗੁਰਮੰਤ ਕੌਰ ਗਿੱਲ ਨੇ ਸਾਰੇ ਹੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਕਾਮਯਾਬੀ ਲਈ ਵਧਾਈ ਦਿੱਤੀ। ਸਕੂਲ ਡਾਇਰੈਕਟਰ ਗਿੱਲ ਨੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਵੀ ਵਧਾਈ ਦਿੱਤੀ ਅਤੇ ਅਧਿਆਪਕਾਂ ਨਾਲ ਖੁਸ਼ੀ ਸਾਂਝੀ ਕੀਤੀ। ਸਕੂਲ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਵੀ ਤਰੱਕੀ ਕਰਨ ਲਈ ਆਸ਼ੀਰਵਾਦ ਦਿੱਤਾ ਅਤੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ।