ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦੀ ਚੋਣ ਭਲਕੇ
ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦੀ ਚੋਣ ਭਲਕੇ
Publish Date: Sun, 03 May 2026 07:58 PM (IST)
Updated Date: Mon, 04 May 2026 04:14 AM (IST)
ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ, ਲੁਧਿਆਣਾ : ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦੀ ਦੋ ਸਾਲਾ ਚੋਣ ਮੰਗਲਵਾਰ ਨੂੰ ਬਾਅਦ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਸਭਾ ਦੇ ਹੈਡ ਆਫਿਸ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਈਸ਼ਰ ਨਗਰ ਬਲਾਕ ਸੀ ਵਿਖੇ ਕਰਵਾਈ ਜਾ ਰਹੀ ਹੈ ਜਿਸ ਵਿੱਚ ਆਉਣ ਵਾਲੇ ਦੋ ਸਾਲਾਂ ਲਈ ਸਭਾ ਦੀ ਜਨਰਲ ਬਾਡੀ ਦੀ ਇੱਕ ਚੋਣ ਕੀਤੀ ਜਾਵੇਗੀ। ਸਭਾ ਦੇ ਮੁੱਖ ਸੇਵਾਦਾਰ ਗਿਆਨੀ ਸਤਨਾਮ ਸਿੰਘ ਮੁਸਾਫਿਰ ਨੇ ਦੱਸਿਆ ਕਿ ਗੁਰਮਤਿ ਗ੍ਰੰਥੀ ਸਭਾ ਦਾ ਮੁੱਖ ਮੰਤਵ ਸਾਰੇ ਗ੍ਰੰਥੀ ਪਾਠੀ ਸੇਵਾਦਾਰ ਰਾਗੀ ਅਤੇ ਪ੍ਰਚਾਰਕ ਸਿੰਘਾਂ ਦੀ ਭਲਾਈ ਲਈ ਉਦਮ ਕਰਨਾ ਹੈ। ਉਨਾਂ ਗ੍ਰੰਥੀ ਪਾਠੀ ਰਾਗੀ ਕਥਾਵਾਚਕ ਅਤੇ ਸੇਵਾਦਾਰ ਸਿੰਘਾਂ ਨੂੰ ਅਪੀਲ ਕੀਤੀ ਕਿ ਸਮੇਂ ਨਾਲ ਪਹੁੰਚ ਕੇ ਯੋਗ ਉਮੀਦਵਾਰਾਂ ਨੂੰ ਚੁਣਨ, ਤਾਂ ਕਿ ਇਹ ਸਾਰੇ ਮੈਂਬਰਾਂ ਦੀ ਭਲਾਈ ਲਈ ਹੋਰ ਉਪਰਾਲੇ ਕੀਤੇ ਜਾ ਸਕਣ।