ਵਿਸ਼ਵ ਪੱਧਰੀ ਸਹਿਯੋਗ ਤੇ ਸੱਭਿਆਚਾਰਕ ਅਦਾਨ-ਪ੍ਰਦਾਨ ’ਤੇ ਹੋਈ ਚਰਚਾ
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ’ਚ ਪਾਪੂਆ ਨਿਊ ਗਿਨੀ ਦੇ ਉੱਚ ਅਧਿਕਾਰੀਆਂ ਦਾ ਸ਼ਾਨਦਾਰ ਸਵਾਗਤ
Publish Date: Wed, 08 Oct 2025 06:56 PM (IST)
Updated Date: Thu, 09 Oct 2025 04:05 AM (IST)

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ’ਚ ਪਾਪੂਆ ਨਿਊ ਗਿਨੀ ਦੇ ਉੱਚ ਅਧਿਕਾਰੀਆਂ ਦਾ ਸ਼ਾਨਦਾਰ ਸਵਾਗਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਸਿੱਖਿਆ ਦੇ ਅੰਤਰਰਾਸ਼ਟਰੀ ਪੁਲਾਂ ਨੂੰ ਹੋਰ ਮਜ਼ਬੂਤ ਕਰਨ ਵਾਲੇ ਗੁਲਜ਼ਾਰ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਕੈਂਪਸ ’ਚ ਕਰਵਾਏ ਇਕ ਸਮਾਗਮ ’ਚ ਪਾਪੂਆ ਨਿਊ ਗਿੰਨੀ ਦੇ ਹਾਈ ਕਮਿਸ਼ਨ ਤੋਂ ਪਹੁੰਚੇ ਉੱਚ-ਪੱਧਰੀ ਵਫ਼ਦ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰੇ ਨੇ ਗਲੋਬਲ ਸਹਿਯੋਗ ਤੇ ਸਭਿਆਚਾਰਕ ਅਦਾਨ-ਪ੍ਰਦਾਨ ਦੇ ਬੰਧਨ ਨੂੰ ਹੋਰ ਮਜ਼ਬੂਤ ਕੀਤਾ। ਇਸ ਦੌਰਾਨ ਕੈਂਪਸ ਨੂੰ ਰੰਗ-ਬਿਰੰਗੀ ਸਜਾਵਟਾਂ ਤੇ ਪਾਪੂਆ ਨਿਊ ਗਿੰਨੀ ਦੇ ਝੰਡਿਆਂ ਨਾਲ ਸਜਾਇਆ ਗਿਆ ਸੀ, ਜਿੱਥੇ ਵਿਦਿਆਰਥੀਆਂ ਨੇ ਰਵਾਇਤੀ ਭੰਗੜਾ ਤੇ ਗਲੋਬਲ ਮਿਊਜ਼ਿਕ ਨਾਲ ਡੈਲੀਗੇਟਸ ਦਾ ਸਵਾਗਤ ਕੀਤਾ। ਡੈਲੀਗੇਟਸ ਨੇ ਜੀਜੀਆਈ ਦੇ ਆਧੁਨਿਕ ਲੈਬਾਂ, ਲਾਇਬ੍ਰੇਰੀਆਂ ਅਤੇ ਸਟਾਰਟਅੱਪ ਹੱਬ ਨੂੰ ਦੇਖਿਆ, ਜਿੱਥੇ ਵਿਦਿਆਰਥੀਆਂ ਨਾਲ ਇੰਟਰੈਕਟ ਕਰ ਕੇ ਉਨਾਂ ਨੂੰ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਇਕ ਵਿਸ਼ੇਸ਼ ਵਰਕਸ਼ਾਪ ’ਚ ਦੋਹਾਂ ਦੇਸ਼ਾਂ ਵਿਚਕਾਰ ਸਿੱਖਿਆ ਤੇ ਵਪਾਰਕ ਸਹਿਯੋਗ ਦੇ ਮੌਕਿਆਂ ਤੇ ਚਰਚਾ ਹੋਈ, ਜੋ ਭਵਿੱਖ ’ਚ ਨਵੇਂ ਸਾਂਝੇ ਪ੍ਰੋਜੈਕਟਾਂ ਦੀ ਸ਼ੁਰੂਆਤ ਲਈ ਮਦਦਗਾਰ ਸਾਬਤ ਹੋਵੇਗੀ। ਇਸ ਮੌਕੇ ਸਮੁੱਚੇ ਡੈਲੀਗੇਸ਼ਨ ਦਾ ਸਵਾਗਤ ਕਰਦੇ ਹੋਏ ਚੇਅਰਮੈਨ ਗੁਰਚਰਨ ਸਿੰਘ ਨੇ ਕਿਹਾ ਕਿ ਪਾਪੂਆ ਨਿਊ ਗਿੰਨੀ ਦੇ ਅਧਿਕਾਰੀਆਂ ਦਾ ਆਉਣਾ ਸਾਡੇ ਲਈ ਇੱਕ ਅਨਮੋਲ ਭੇਟ ਹੈ। ਗੁਲਜ਼ਾਰ ਗਰੁੱਪ ’ਚ ਅਸੀਂ ਹਮੇਸ਼ਾ ਵਿਸ਼ਵ ਪੱਧਰੀ ਸਿੱਖਿਆ ਨੂੰ ਅਪਣਾਉਣ ਵਾਲੇ ਰਹੇ ਹਾਂ ਤੇ ਇਹ ਵਿਜ਼ਟ ਸਾਡੇ ਵਿਦਿਆਰਥੀਆਂ ਲਈ ਇੱਕ ਨਵੀਂ ਪ੍ਰੇਰਨਾ ਹੈ। ਅਸੀਂ ਇਕੱਠੇ ਹੋ ਕੇ ਸਿੱਖਿਆ ਦੇ ਨਾਲ-ਨਾਲ ਸਭਿਆਚਾਰਕ ਰੰਗਾਂ ਨੂੰ ਵੀ ਫੈਲਾਵਾਂਗੇ, ਜੋ ਸੰਸਾਰ ਨੂੰ ਇੱਕ ਪਰਿਵਾਰ ਬਣਾਉਣ ’ਚ ਮਦਦ ਕਰੇਗਾ। ਅਸੀਂ ਅਜਿਹੇ ਸਹਿਯੋਗ ਰਾਹੀਂ ਸਿੱਖਿਆ ’ਚ ਨਵੇਂ ਮਾਪਦੰਡ ਸਥਾਪਤ ਕਰਨ ਦੀ ਉਮੀਦ ਕਰਦੇ ਹਾਂ, ਜਿੱਥੇ ਵਿਦਿਆਰਥੀ ਵੱਖ-ਵੱਖ ਸੱਭਿਆਚਾਰ ਤੇ ਸਿੱਖਿਆ ਪ੍ਰਣਾਲੀਆਂ ਤੋਂ ਸਿੱਖ ਸਕਣ। ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਾਪੂਆ ਨਿਊ ਗਿੰਨੀ ਨਾਲ ਸਹਿਯੋਗ ਰਾਹੀਂ ਅਸੀਂ ਨਾ ਸਿਰਫ਼ ਵਿਦਿਆਰਥੀਆਂ ਨੂੰ ਨਵੇਂ ਹੁਨਰ ਸਿਖਾਵਾਂਗੇ, ਸਗੋਂ ਉਹਨਾਂ ਨੂੰ ਵਿਸ਼ਵ ਨਾਗਰਿਕ ਬਣਾਉਣ ’ਚ ਵੀ ਸਫਲ ਹੋਵਾਂਗੇ। ਪਾਪੂਆ ਨਿਊ ਗਿੰਨੀ ਦੇ ਹਾਈ ਕਮਿਸ਼ਨਰ ਵਿਨਸੈਂਟ ਸੁਮਾਲੇ ਨੇ ਖ਼ੁਸ਼ੀ ਨਾਲ ਕਿਹਾ ਕਿ ਗੁਲਜ਼ਾਰ ਗਰੁੱਪ ਦੇ ਇਸ ਬਿਹਤਰੀਨ ਸਵਾਗਤ ਲਈ ਅਸੀਂ ਬਹੁਤ ਧੰਨਵਾਦੀ ਹਾਂ। ਭਾਰਤ ਤੇ ਪਾਪੂਆ ਨਿਊ ਗਿੰਨੀ ਵਿਚਕਾਰ ਸਿੱਖਿਆ ਤੇ ਸਭਿਆਚਾਰਕ ਤਬਾਦਲੇ ਨੂੰ ਵਧਾਉਣ ਵਾਲੇ ਇਸ ਸਹਿਯੋਗ ਨੇ ਸਾਨੂੰ ਨਵੇਂ ਰਸਤੇ ਖੋਲ੍ਹ ਦਿੱਤੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਵਧਦੇ ਹੋਏ ਅਸੀਂ ਆਪਸ ’ਚ ਵਧੇਰੇ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਇਕੱਠਾ ਕਰਾਂਗੇ। ਪਾਪੂਆ ਨਿਊ ਗਿੰਨੀ ਦੇ ਹਾਈ ਕਮਿਸ਼ਨਰ ਮਹਾਮਹਿਮ ਵਿਨਸੇਂਟ ਸੁਮਾਲੇ ਨੇ ਗੁਲਜ਼ਾਰ ਗਰੁੱਪ ਦੇ ਨਿੱਘੇ ਸਵਾਗਤ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਮਿਲੇ ਸਨਮਾਨ ਤੇ ਪਿਆਰ ਲਈ ਬਹੁਤ ਧੰਨਵਾਦੀ ਹਾਂ। ਇਹ ਦੌਰਾ ਭਾਰਤ ਤੇ ਪਾਪੂਆ ਨਿਊ ਗਿੰਨੀ ਵਿਚਕਾਰ ਸਿੱਖਿਆ ਦੇ ਖੇਤਰ ’ਚ ਸਬੰਧਾਂ ਨੂੰ ਹੋਰ ਡੂੰਘਾ ਕਰੇਗਾ। ਅਸੀਂ ਭਵਿੱਖ ’ਚ ਅਕਾਦਮਿਕ ਸਹਿਯੋਗ, ਵਿਦਿਆਰਥੀ ਅਦਾਨ-ਪ੍ਰਦਾਨ ਪ੍ਰੋਗਰਾਮਾਂ ਅਤੇ ਖੋਜ ’ਚ ਸਾਂਝੇਦਾਰੀ ਦੀਆਂ ਸੰਭਾਵਨਾਵਾਂ ਨੂੰ ਦੇਖ ਰਹੇ ਹਾਂ, ਜੋ ਦੋਵਾਂ ਦੇਸ਼ਾਂ ਦੇ ਨੌਜਵਾਨਾਂ ਲਈ ਲਾਭਦਾਇਕ ਹੋਣਗੇ।ਇਸ ਦੌਰੇ ਦੌਰਾਨ ਵਫ਼ਦ ਨੇ ਕੈਂਪਸ ਦਾ ਦੌਰਾ ਕੀਤਾ ਤੇ ਵਿਦਿਆਰਥੀਆਂ ਤੇ ਫੈਕਲਟੀ ਨਾਲ ਗੱਲਬਾਤ ਕੀਤੀ। ਉਨ੍ਹਾਂ ਗੁਲਜ਼ਾਰ ਗਰੁੱਪ ਦੀਆਂ ਆਧੁਨਿਕ ਸਿੱਖਿਆ ਸਹੂਲਤਾਂ ਤੇ ਵਿੱਦਿਅਕ ਪ੍ਰੋਗਰਾਮਾਂ ਦੀ ਪ੍ਰਸ਼ੰਸਾ ਕੀਤੀ।ਇਸ ਦੌਰਾਨ ਪਾਪੂਆ ਨਿਊ ਗਿੰਨੀ ਦੇ ਵਿਦਿਆਰਥੀਆਂ ਨੇ ਵੀ ਹਾਈ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਵੱਖ ਵੱਖ ਵਿਸ਼ਿਆਂ ’ਤੇ ਚਰਚਾ ਕੀਤੀ।