5 ਸਟਾਰਟਅੱਪ ਨੂੰ ਸਨਮਾਨਿਤ ਕਰਨਗੇ ਰਾਜਪਾਲ
ਅਹਿਮ ਖ਼ਬਰ-ਸਟਾਰਟਅੱਪ ਸਮਾਗਮ 4.0 ਦੌਰਾਨ ਰਾਜਪਾਲ 5 ਸਟਾਰਟਅੱਪ ਨੂੰ ਕਰਨਗੇ ਸਨਮਾਨਿਤ
Publish Date: Wed, 13 May 2026 06:36 PM (IST)
Updated Date: Thu, 14 May 2026 04:07 AM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਸਟਾਰਟਅੱਪ ਸਮਾਗਮ ਪੰਜਾਬ ਰਾਜ ਵਿੱਚ ਇੱਕ ਮੰਨੀ ਜਾਣ ਵਾਲੀ ਸੰਸਥਾ ਹੈ। ਲੁਧਿਆਣਾ ਏਂਜਲਸ ਨੈੱਟਵਰਕ ਵੱਲੋਂ 21 ਮਈ ਨੂੰ ਸਵੇਰੇ 10 ਵਜੇ ਲੁਧਿਆਣਾ ਦੇ ਪਾਰਕ ਪਲਾਜ਼ਾ ਵਿਖੇ ਸਟਾਰਟਅੱਪ ਸਮਾਗਮ 4.0 ਕਰਵਾਇਆ ਜਾ ਰਿਹਾ ਹੈ। ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਆਗੂ ਤੇ ਹੀਰੋ ਸਾਈਕਲ ਦੇ ਉਪ ਪ੍ਰਧਾਨ ਐਸਕੇ ਰਾਏ ਨੇ ਕਿਹਾ ਕਿ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਪੁੱਜਣਗੇ। ਸਮਾਗਮ ਵਿੱਚ 5 ਸ੍ਰੇਣੀਆਂ ਵਿੱਚ ਸਟਾਰਟਅੱਪ ਪੁਰਸਕਾਰ ਦਿੱਤੇ ਜਾਣਗੇ, ਸ਼ੁਰੂਆਤੀ ਸਫਲਤਾ ਦੀਆਂ ਕਹਾਣੀਆਂ ਦਿਖਾਈਆਂ ਜਾਣਗੀਆਂ, 2 ਫੈਸ਼ਨ ਸਟਾਰਟਅੱਪ ਪਿਚਿੰਗ ਹੋਵੇਗੀ, ਸਟਾਰਟਅੱਪ ਸਟਾਲ ਲਗਾਏ ਜਾਣਗੇ ਅਤੇ ਨੈੱਟਵਰਕਿੰਗ ਇਵੈਂਟ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਪਹਿਲਾਂ ਤੋਂ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ ਹੀ ਬੈਠਣ ਲਈ ਥਾਂ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਟਾਰਟਅੱਪਸ ਦੇ ਇਸ ਸਭ ਤੋਂ ਵੱਡੇ ਸ਼ੋਅ ਕੇਸ ਅਤੇ ਮਹਾਂਕੁੰਭ ਨੂੰ ਦੇਖਣ ਦਾ ਮੌਕਾ ਨਹੀਂ ਗੁਆਉਣਾ ਚਾਹੀਦਾ।