ਅਹਿਮ ਖ਼ਬਰ-ਨੋਬਲ ਫਾਊਂਡੇਸ਼ਨ ਟਰੱਸਟ ਦੇ ਸਵਾਭਿਮਾਨ ਪੁਰਸਕਾਰ ਸਮਾਰੋਹ ਦੌਰਾਨ ਰਾਜਪਾਲ ਵੱਲੋਂ ਕਈ ਸਖ਼ਸੀਅਤਾਂ ਦਾ ਸਨਮਾਨ

-ਨੋਬਲ ਫਾਊਂਡੇਸ਼ਨ ਟਰੱਸਟ ਦੇ ਸਵਾਭਿਮਾਨ ਪੁਰਸਕਾਰ ਸਮਾਰੋਹ ਦੌਰਾਨ ਰਾਜਪਾਲ ਵੱਲੋਂ ਕਈ ਸਖ਼ਸੀਅਤਾਂ ਦਾ ਸਨਮਾਨ
-ਸਮਾਜ ਦੇ ਆਖਰੀ ਬਿੰਦੂ 'ਤੇ ਖੜ੍ਹੇ ਵਿਅਕਤੀ ਨੂੰ ਮਿਆਰੀ ਸਿੱਖਿਆ ਪ੍ਰਾਪਤ ਹੋਣ ਨਾਲ ਹੀ ਦੇਸ਼ ਅਰਥਪੂਰਨ ਤਰੀਕੇ ਨਾਲ ਅੱਗੇ ਵਧ ਸਕਦਾ : ਰਾਜਪਾਲ
---
ਪੁਨੀਤ ਬਾਵਾ, ਪੰਜਾਬੀ ਜਾਗਰਣ
ਲੁਧਿਆਣਾ : ਸਥਾਨਕ ਗੁਰੂ ਨਾਨਕ ਦੇਵ ਭਵਨ ਦੇ ਆਡੀਟੋਰੀਅਮ ਵਿੱਚ ਨੋਬਲ ਫਾਊਂਡੇਸ਼ਨ ਟਰੱਸਟ ਦੁਆਰਾ ਸਵਾਭਿਮਾਨ ਪੁਰਸਕਾਰ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੀ ਪ੍ਰਧਾਨਗੀ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੀਤੀ। ਸਮਾਰੋਹ ਦੌਰਾਨ ਕਟਾਰੀਆ ਨੇ ਏਵਨ ਸਾਈਕਲ ਦੇ ਸੀਐਮਡੀ ਪਦਮ ਸ੍ਰੀ ਓਂਕਾਰ ਸਿੰਘ ਪਾਹਵਾ, ਪੁਰਾਤੱਤਵ ਵਿਗਿਆਨੀ ਡਾ. ਨਾਰਾਇਣ ਵਤਸ, ਵਿਗਿਆਨੀ ਡਾ. ਸੁਰਿੰਦਰ ਪਾਲ ਸ਼ਰਮਾ, ਐਨਆਰਆਈ ਸਾਹਿਬ ਸਿੰਘ ਥਿੰਦ ਅਤੇ ਭਾਰਤੀ ਸ਼ਾਸਤਰੀ ਗਾਇਕਾ ਸੁਚੇਤਾ ਭੱਟਾਚਾਰਜੀ ਨੂੰ ਵੀ ਪੁਰਸਕਾਰ ਸੌਂਪੇ।
ਆਪਣੇ ਸੰਬੋਧਨ ਵਿੱਚ ਰਾਜਪਾਲ ਨੇ ਸੰਸਥਾ ਦੇ ਸੰਸਥਾਪਕਾਂ ਅਤੇ ਦਾਨੀਆਂ ਦੀ ਲੋੜਵੰਦ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਰਾਸ਼ਟਰ ਦੇ ਵਿਕਾਸ ਦੀ ਨੀਂਹ ਪੱਥਰ ਹੈ ਅਤੇ ਸਮਾਜ ਦੇ ਸਾਰੇ ਵਰਗਾਂ ਲਈ ਮਿਆਰੀ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਉਣਾ ਸਮਾਵੇਸ਼ੀ ਵਿਕਾਸ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਜ ਦੇ ਆਖਰੀ ਬਿੰਦੂ 'ਤੇ ਖੜ੍ਹਾ ਵਿਅਕਤੀ ਮਿਆਰੀ ਸਿੱਖਿਆ ਪ੍ਰਾਪਤ ਕਰਦਾ ਹੈ, ਤਾਂ ਹੀ ਦੇਸ਼ ਇੱਕ ਅਰਥਪੂਰਨ ਤਰੀਕੇ ਨਾਲ ਅੱਗੇ ਵਧ ਸਕਦਾ ਹੈ।
ਇਸ ਮੌਕੇ 'ਤੇ ਮੌਜੂਦ ਪ੍ਰਮੁੱਖ ਵਿਅਕਤੀਆਂ ਵਿੱਚ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ , ਉਮੇਸ਼ ਮੁੰਜਾਲ, ਪ੍ਰਵੀਨ ਚੱਢਾ,ਅਵਿਨਾਸ਼ ਗੁਪਤਾ, ਸੰਜੀਵ ਪਾਹਵਾ, ਐਡਵੋਕੇਟ ਸੁਧੀਰ ਸਹਿਗਲ, ਹਿਮਾਂਸ਼ੂ ਕਵਾਤਰਾ, ਅਭਿਨਵ ਕਾਲੜਾ, ਨਵਨੀਤ ਜੈਰਥ, ਸੁਰੇਸ਼ ਕੁਮਾਰ ਜੈਨ, ਜਗਦੇਵ ਸਿੰਘ ਬੋਪਾਰਾਏ, ਰਾਜੀਵ ਕੌਸ਼ਲ, ਦਵਿੰਦਰ ਗਰਗ, ਕਿਰਪਾਲ ਸਿੰਘ, ਅਸ਼ਵਨੀ ਛਾਬੜਾ, ਜੇਆਰ ਸਿੰਗਲ, ਰਸ਼ਮੀ ਸ਼ਰਮਾ, ਮੀਨਾ ਗੁਪਤਾ, ਰਮੇਸ਼ ਬਾਂਸਲ, ਪ੍ਰਿਯੰਕਾ ਮੇਹਤਾਨੀ, ਵਿਜੇ ਮਹਿਤਾਨੀ, ਨਰੇਸ਼ ਧੀਂਗਾਨ, ਅਸ਼ਵਨੀ ਗਰਗ, ਹਰੀਸ਼ ਦੁਆ,ਸ਼ਿਆਮ ਗੁਪਤਾ, ਐਡਵੋਕੇਟ ਸਿਕੰਦਰ ਜੈਨ, ਪੰਕਜ ਜੈਨ, ਮੀਨਾਕਸ਼ੀ ਜੈਨ, ਵਿਕਰਮ ਵਿਆਸ, ਸੋਨਮ ਵਿਆਸ, ਸਾਰਥਕ ਵਿਆਸ, ਰਾਧਿਕਾ ਜੇਤਵਾਨੀ, ਯਸ਼ਪਾਲ ਗੁਪਤਾ, ਕਮਲੇਸ਼ ਗੁਪਤਾ, ਨਿਸ਼ਾ ਜੈਨ, ਸੁਦੇਸ਼ ਕੁਮਾਰ ਜੈਨ, ਰੀਨਾ ਗੋਇਲ, ਸਤਵੰਤ ਕੌਰ, ਬ੍ਰਿਜ ਭੂਸ਼ਣ ਅਗਰਵਾਲ, ਸੁਦੇਸ਼ ਖੁਰਾਨਾ, ਮੋਨਿਕਾ ਜੈਨ, ਸੰਤੋਸ਼ ਕੁਮਾਰੀ, ਸਰਬਜੀਤ, ਆਸ਼ੂ ਚੁੱਘ, ਪੂਨਮ ਜੈਨ, ਸੁਮਿਤ ਜੈਨ, ਕਾਜਲ ਜੈਨ, ਰਿਤੂ ਜੈਨ, ਅੰਤਿਮਾ ਜੈਨ, ਰੰਜੂ ਜੈਨ, ਪ੍ਰਭਜੋਤ ਕੌਰ, ਮਦਨ ਮੋਹਨ ਮਿੱਤਲ, ਮਲਕੀਅਤ ਸਿੰਘ, ਅਮਰ ਸਿੰਘ ਚਾਵਲਾ, ਸੰਦੀਪ ਜਿੰਦਲ,ਚਰਨਜੀਤ ਸਿੰਘ ਬੈਂਸ,ਜਸਮੀਤ ਸਿੰਘ, ਰੁਚਿਕਾ ਬਾਂਸਲ, ਵਿਪਿਨ ਜੈਨ, ਵੰਦਨਾ ਜੈਨ, ਮੀਨਾ ਗੁਪਤਾ ਆਦਿ ਹਾਜ਼ਰ ਸਨ।
---
ਆਰਥਿਕ ਤੌਰ ’ਤੇ ਪਛੜੇ ਬੱਚਿਆਂ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰਨਾ ਮਨੁੱਖਤਾ ਦੀ ਸੱਚੀ ਸੇਵਾ
ਰਾਜਪਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਰਥਿਕ ਤੌਰ 'ਤੇ ਪਛੜੇ ਬੱਚਿਆਂ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰਨਾ ਮਨੁੱਖਤਾ ਦੀ ਸੱਚੀ ਸੇਵਾ ਹੈ। ਉਨ੍ਹਾਂ ਕਿਹਾ ਲੋੜਵੰਦ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨਾ ਸਿਰਫ਼ ਦਾਨ ਦਾ ਕੰਮ ਨਹੀਂ ਹੈ, ਸਗੋਂ ਸਮਾਜ ਦੀ ਤਰੱਕੀ ਵਿੱਚ ਇੱਕ ਸਾਰਥਕ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਅਸਲ ਉਦੇਸ਼ ਵਿਅਕਤੀਆਂ ਨੂੰ ਸਮਾਜ ਤੇ ਰਾਸ਼ਟਰ ਲਈ ਕੀਮਤੀ ਯੋਗਦਾਨ ਪਾਉਣ ਲਈ ਸਸ਼ਕਤ ਬਣਾਉਣਾ ਹੈ। ਰਾਜਪਾਲ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਰਹਿਣ, ਨੈਤਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਅਤੇ ਸਮਾਜ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਚਰਿੱਤਰ ਨਿਰਮਾਣ ਜ਼ਿੰਮੇਵਾਰ ਨਾਗਰਿਕਾਂ ਨੂੰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।