- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਵੱਡੇ-ਵੱਡੇ ਦਾਅਵੇ ਕਰਨ ਦੀ ਬਜਾਏ ਜ਼ਮੀਨੀ ਹਕੀਕਤਾਂ ਵੱਲ ਧਿਆਨ ਦੇਵੇ-ਦੀਵਾਨ

-ਦੀਵਾਨ ਨੇ ਸੀਤਾ ਨਗਰ ਇਲਾਕੇ ਦੇ ਵਾਸੀਆਂ ਨਾਲ ਕੀਤੀ ਮੀਟਿੰਗ
---
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇਸ਼ਤਿਹਾਰਾਂ ਰਾਹੀਂ ਕੀਤੇ ਜਾਂਦੇ ਵੱਡੇ-ਵੱਡੇ ਦਾਅਵਿਆਂ ਦੀ ਹਕੀਕਤ ਪੂਰੀ ਤਰ੍ਹਾਂ ਉਲਟ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਵੱਲੋਂ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਸੀਤਾ ਨਗਰ ਦੇ ਵਾਸੀਆਂ ਨੂੰ ਪੇਸ਼ ਆ ਰਹੀਆਂ ਸਮਸਿਆਵਾਂ ਨੂੰ ਲੈ ਕੇ ਇੱਕ ਮੀਟਿੰਗ ਦੌਰਾਨ ਕੀਤਾ ਗਿਆ। ਇਹ ਮੀਟਿੰਗ ਨੀਰਜ ਬਿਰਲਾ ਵੱਲੋਂ ਸੱਦੀ ਗਈ ਸੀ।
ਦੀਵਾਨ ਨੇ ਦੱਸਿਆ ਕਿ ਜਿਆਦਾਤਰ ਲੋਕ ਕਾਨੂੰਨ ਤੇ ਵਿਵਸਥਾ ਦੀ ਮਾੜੀ ਸਥਿਤੀ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ। ਲੁੱਟ ਖੋਹ, ਚੋਰੀ ਤੇ ਕਤਲ ਵਰਗੇ ਗੰਭੀਰ ਮਾਮਲੇ ਆਮ ਗੱਲਾਂ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਾਲਾਤ ਇਨੇ ਮਾੜੇ ਹਨ ਕਿ ਲੋਕ ਦਿਨ ਵੇਲੇ ਵੀ ਘਰੋਂ ਨਿਕਲਦੇ ਡਰਦੇ ਹਨ। ਦੀਵਾਨ ਨੇ ਕਿਹਾ ਕਿ ਸਰਕਾਰ ਵੱਲੋਂ ਇਸ਼ਤਿਹਾਰਾਂ ਰਾਹੀ ਕੀਤੇ ਜਾ ਰਹੇ ਦਾਅਵਿਆਂ ਤੋਂ ਸੱਚਾਈ ਪੂਰੀ ਤਰ੍ਹਾਂ ਉਲਟ ਹੈ। ਸਰਕਾਰ ਨੂੰ ਜਮੀਨੀ ਹਕੀਕਤਾਂ ਵੱਲ ਧਿਆਨ ਦੇਣ ਅਤੇ ਸਮੱਸਿਆਵਾਂ ਦੇ ਹੱਲ ਪਾਸੇ ਧਿਆਨ ਦੇਣਾ ਚਾਹੀਦਾ ਹੈ। ਦੀਵਾਨ ਨੇ ਕਿਹਾ ਕਿ ਲੋਕ ਮਹਿੰਗਾਈ ਤੋਂ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ। ਖਾਸ ਤੌਰ ’ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਆਮ ਲੋਕਾਂ ਦੇ ਰੋਜਾਨਾ ਦੇ ਖਰਚੇ ਵੱਧ ਗਏ ਹਨ। ਜਦ ਕਿ ਇਸ ਦੇ ਉਲਟ ਤਨਖਾਹਾਂ ਉੱਥੇ ਹੀ ਟਿੱਕੀਆਂ ਹੋਈਆਂ ਹਨ। ਦੀਵਾਨ ਨੇ ਕਿਹਾ ਕਿ ਸਸਤਾ ਕੱਚਾ ਤੇਲ ਖਰੀਦ ਕੇ ਲੋਕਾਂ ਤੋਂ ਭਾਰੀ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਨੂੰ ਲੋਕ ਹਿੱਤ ਵਿੱਚ ਰੇਟ ਘਟਾਉਣੇ ਚਾਹੁੰਦੇ ਹਨ। ਕਿਉਂਕਿ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਅਸਰ ਸਿੱਧਾ ਤੌਰ ਤੇ ਆਮ ਵਿਅਕਤੀ ਲਈ ਜੇਬ ਉੱਪਰ ਪਿਆ ਹੈ ਅਤੇ ਇਸ ਤੋਂ ਹਰ ਵਰਗ ਪਰੇਸ਼ਾਨ ਹੈ। ਉਹਨਾਂ ਨੇ ਜੋਰ ਦਿੰਦੇ ਹੋਏ ਕਿਹਾ ਕਿ ਸਿਰਫ ਦਾਅਵੇ ਕਰਨ ਨਾਲ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ। ਕੰਮ ਜਮੀਨੀ ਪੱਧਰ ’ਤੇ ਵੀ ਹੋਣੇ ਚਾਹੀਦੇ ਹਨ। ਸਰਕਾਰਾਂ ਨੂੰ ਮਹਿੰਗਾਈ ਦੀ ਸਮੱਸਿਆ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ, ਮੈਂਬਰ ਪੀਸੀਸੀ ਸੁਸ਼ੀਲ ਮਲਹੋਤਰਾ, ਸੀਨੀਅਰ ਪਾਰਟੀ ਆਗੂ ਇੰਦਰਜੀਤ ਕਪੂਰ, ਨਿਰਾਜ ਬਿਰਲਾ, ਰੋਹਿਤ ਪਾਹਵਾ, ਪੁਲਕਿਤ ਚੌਧਰੀ, ਰਾਜੀਵ ਕਪੂਰ, ਅੰਕਿਤ ਜਿੰਦਲ, ਹਰਜੀਤ ਸਿੰਘ, ਵਿਜੈ ਅਰੋੜਾ, ਜਸਪਾਲ ਸ਼ਰਮਾ, ਮਨੋਹਰ ਜੈਨ, ਹੈਪੀ ਤੇ ਮਨੁ ਚੌਧਰੀ ਰਹੇ।