ਜੀਐੱਨਆਈਐੱਮਟੀ ਦੇ ਵਿਦਿਆਰਥੀਆਂ ਵੱਲੋਂ ਤਨਿਸ਼ਕ ਫਰੈਂਚਾਇਜ਼ੀ ਦਾ ਦੌਰਾ
ਜੀਐਨਆਈਐਮਟੀ ਦੇ ਵਿਦਿਆਰਥੀਆਂ ਵੱਲੋਂ ਤਨਿਸ਼ਕ ਫਰੈਂਚਾਇਜ਼ੀ ਦਾ ਦੌਰਾ
Publish Date: Wed, 29 Apr 2026 07:06 PM (IST)
Updated Date: Wed, 29 Apr 2026 07:10 PM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਜੀਐੱਨਆਈਐੱਮਟੀ ਦੇ ਵਿਦਿਆਰਥੀਆਂ ਨੇ ਲਾਈਵ ਪ੍ਰਾਜੈਕਟ ਰਾਹੀਂ ਪੇਸ਼ੇਵਰ ਹੁਨਰਾਂ ਨੂੰ ਗ੍ਰਹਿਣ ਕੀਤਾ। ਜੀਜੀਐੱਨ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਘੁਮਾਰ ਮੰਡੀ ਸਿਵਲ ਲਾਈਨਜ਼ ਦੇ ਬੀਬੀਏ, ਬੀਸੀਏ ਅਤੇ ਐੱਮਬੀਏ ਦੇ 11 ਵਿਦਿਆਰਥੀਆਂ ਨੇ ਤਨਿਸ਼ਕ ਅਕਸ਼ੈ ਤ੍ਰਿਤੀਆ ਲਾਈਵ ਪ੍ਰਾਜੈਕਟ ਵਿੱਚ ਹਿੱਸਾ ਲਿਆ। ਤਨਿਸ਼ਕ ਫਰੈਂਚਾਇਜ਼ੀ ਹਰਚਰਨ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਅਤੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਹਿਲਕਦਮੀ ਅਤੇ ਸਕਾਰਾਤਮਕ ਰਵੱਈਏ ਲਈ ਵਧਾਈ ਦਿੱਤੀ। ਉਨ੍ਹਾਂ ਨੇ ਲਾਈਵ ਪ੍ਰਾਜੈਕਟਾਂ ਨੂੰ ਸੋਰਸ ਕਰਨ ਲਈ ਸਿਖਲਾਈ ਅਤੇ ਪਲੇਸਮੈਂਟ ਸੈੱਲ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ।