ਕ੍ਰਿਸ਼ਨਾ ਕਾਨਵੈਂਟ ’ਚ ਕਰਵਾਈ ਫਰੈਸ਼ਰ ਪਾਰਟੀ
ਕ੍ਰਿਸ਼ਨਾ ਕਾਨਵੈਂਟ ਵਿਖੇ ਕਰਵਾਈ ਗਈ ਫਰੈਸ਼ਰ ਪਾਰਟੀ
Publish Date: Wed, 29 Apr 2026 06:21 PM (IST)
Updated Date: Wed, 29 Apr 2026 06:25 PM (IST)
ਰਵੀ, ਪੰਜਾਬੀ ਜਾਗਰਣ ਲੁਧਿਆਣਾ : ਕ੍ਰਿਸ਼ਨਾ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਬੰਧਕਾਂ ਵੱਲੋਂ ਨਰਸਰੀ ਕਲਾਸ ਦੀ ਬੱਚਿਆਂ ਲਈ ਫਰੈਸ਼ਰ ਪਾਰਟੀ ਜੈਨੇਸਿਸ 2026 ਬੜੇ ਉਤਸ਼ਾਹ ਨਾਲ ਕਰਵਾਈ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਤੇ ਅਧਿਆਪਕਾਂ ਵੱਲੋਂ ਨਵੇਂ ਵਿਦਿਆਰਥੀਆਂ ਦਾ ਸਕੂਲ ਵਿੱਚ ਪਹੁੰਚਣ ਤੇ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਬੱਚਿਆਂ ਲਈ ਵੱਖ-ਵੱਖ ਮਨੋਰੰਜਕ ਸਰਗਰਮੀਆਂ ਕਰਵਾਈਆਂ ਗਈਆਂ। ਇਸ ਦੌਰਾਨ ਬੱਚਿਆਂ ਵੱਲੋਂ ਪੇਸ਼ ਕੀਤੇ ਗੀਤਾਂ, ਨਾਚ ਅਤੇ ਹੋਰ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਵਧੀਆ ਪ੍ਰਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਮਿਸ ਜੈਨੇਸਿਸ 2026 ਅਤੇ ਮਿਸਟਰ ਜੈਨੇਸਿਸ 2026 ਤੋਂ ਇਲਾਵਾ ਹੋਰ ਕਈ ਟੈਗ ਦਿੱਤੇ ਗਏ। ਇਸ ਦੌਰਾਨ ਸਕੂਲ ਪ੍ਰਬੰਘਕਾਂ ਵੱਲੋਂ ਮਿਸ ਜੈਨੇਸਿਸ ਨੂੰ ਤਾਜ਼ ਦੇ ਕੇ ਅਤੇ ਮਿਸਟਰ ਜੈਨੇਸਿਸ ਨੂੰ ਬਰੋਚ ਦੇ ਕੇ ਨਿਵਾਜਿਆ ਗਿਆ। ਸਕੂਲ ਵਿੱਚ ਪਹੁੰਚੇ ਨਵੇਂ ਵਿਦਿਆਰਥੀਆਂ ਨੇ ਪਹਿਲੇ ਦਿਨ ਸਕੂਲ ਵਿੱਚ ਸਾਰੀਆਂ ਹੀ ਸਰਗਰਮੀਆਂ ਦਾ ਖੂਬ ਆਨੰਦ ਮਾਣਿਆ। ਸਕੂਲ ਪ੍ਰਿੰਸੀਪਲ ਰੋਹਿਨੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।