ਮਾਡਲ ਟਾਊਨ ਕਲੱਬ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਅੱਜ
ਮਾਡਲ ਟਾਊਨ ਕਲੱਬ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਅੱਜ
Publish Date: Sat, 25 Apr 2026 06:13 PM (IST)
Updated Date: Sat, 25 Apr 2026 06:16 PM (IST)
ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ ਲੁਧਿਆਣਾ ਪ੍ਰੋਲਾਈਫ ਹਸਪਤਾਲ ਅਤੇ ਮਾਡਲ ਟਾਊਨ ਕਲੱਬ ਲੁਧਿਆਣਾ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਮੁਫ਼ਤ ਸਿਹਤ ਜਾਂਚ ਕੈਂਪ ਅਤੇ ਹੈਲਥ ਟਾਕ 26 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਇਹ ਕੈਂਪ ਗੁਰਦੁਆਰਾ ਸ਼ਹੀਦਾਂ ਰੋਡ ਪ੍ਰੀਤਮ ਨਗਰ ਮਾਡਲ ਟਾਊਨ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ। ਕੈਂਪ ਵਿਚ ਡਾਕਟਰੀ ਸਲਾਹ, ਫਿਜ਼ੀਓਥੈਰੇਪੀ, ਬਲੱਡ ਪ੍ਰੈਸ਼ਰ (ਬੀਪੀ), ਬਲੱਡ ਸ਼ੂਗਰ ਟੈਸਟ ਅਤੇ ਈਸੀਜੀ ਵਰਗੀਆਂ ਸਹੂਲਤਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਕਿਡਨੀ ਸਟੋਨ, ਗਾਲਸਟੋਨ, ਹਰਨੀਆ, ਮੋਟਾਪਾ (ਬੈਰੀਆਟ੍ਰਿਕ ਸਰਜਰੀ), ਫਾਇਬਰਾਇਡ, ਕੈਂਸਰ ਕੇਅਰ, ਪ੍ਰੋਸਟੇਟ ਦੀ ਸਮੱਸਿਆ, ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦੇ ਨਾਲ ਨਾਲ ਮਿਰਗੀ ਦੇ ਦੌਰੇ ਤੇ ਅਦਰੰਗ ਵਰਗੀਆਂ ਨਾਲ ਸੰਬੰਧਿਤ ਬਿਮਾਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।