ਕੇਰਲਾ ਦੇ ਸਾਬਕਾ ਮੁੱਖ ਮੰਤਰੀ ਕਾਮਰੇਡ ਪਿਨਾਰਾਈ ਵਿਜਯਨ 'ਤੇ ਈਡੀ ਦੇ ਛਾਪੇ ਦਾ ਕੀਤਾ ਵਿਰੋਧ
ਕੇਰਲਾ ਦੇ ਸਾਬਕਾ ਮੁੱਖ ਮੰਤਰੀ ਕਾਮਰੇਡ ਪਿਨਾਰਾਈ ਵਿਜਯਨ 'ਤੇ ਈ ਡੀ ਦੇ ਛਾਪੇ ਦਾ ਕੀਤਾ ਵਿਰੋਧ
Publish Date: Thu, 28 May 2026 06:30 PM (IST)
Updated Date: Fri, 29 May 2026 04:11 AM (IST)

* ਤੇਲ ਕੀਮਤਾਂ ’ਚ ਵਾਧੇ ਦੀ ਵੀ ਕੀਤੀ ਨਿੰਦਾ ਪੀ 01 : ਰੋਸ ਪ੍ਰਦਰਸ਼ਨ ਕਰਦੇ ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ ਸੀਟੂ ਦੇ ਮੈਂਬਰ ਤੇ ਹੋਰ। ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਅੱਜ ਇਥੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਦੇ ਤਹਿਸੀਲ ਸਮਰਾਲਾ ਦੇ ਪ੍ਰਧਾਨ ਕਾਮਰੇਡ ਭਜਨ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਵਰਕਰਾਂ ਨੇ ਮੀਟਿੰਗ ਕਰ ਕੇ ਕੇਂਦਰ ਸਰਕਾਰ ਦੀਆਂ ਲੋਕ ਤੇ ਲੋਕਤੰਤਰ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ’ਚ ਦਿੰਦਾ ਕੀਤੀ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਤਹਿਸੀਲ ਜਨਰਲ ਸਕੱਤਰ ਕਾਮਰੇਡ ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਦੀ ਮੀਟਿੰਗ ’ਚ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਕਾਮਰੇਡ ਪਿਨਾਰਾਈ ਵਿਜਯਨ ਤੇ ਈਡੀ ਦੇ ਛਾਪੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਇਸ਼ਾਰਿਆਂ ਤੇ ਕੇਂਦਰ ਦੀਆਂ ਏਜੰਸੀਆਂ ਵਿਰੋਧੀ ਧਿਰ ਦੇ ਨੇਤਾਵਾਂ ਉਪਰ ਜਾਣ-ਬੁਝ ਕੇ ਕਾਰਵਾਈ ਕਰ ਰਹੀਆਂ ਹਨ ਉਨ੍ਹਾਂ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਪੱਛਮੀ ਬੰਗਾਲ, ਤ੍ਰਿਪੁਰਾ ਤੇ ਕੇਰਲਾ ਵਿਚ ਲੰਮਾ ਅਰਸਾ ਸਰਕਾਰਾਂ ਚਲਾਉਣ ਦੇ ਬਾਵਜੂਦ ਕਿਸੇ ਵੀ ਕਮਿਊਨਿਸਟ ਆਗੂ ਉੱਪਰ ਭਰਿਸ਼ਟਾਚਾਰ ਦਾ ਕੋਈ ਦਾਗ ਨਹੀਂ ਲੱਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਮੋਦੀ ਸਰਕਾਰ ਈਡੀ ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋ ਸਿਰਫ ਵਿਰੋਧੀ ਧਿਰ ਦੇ ਆਗੂਆਂ ਨੂੰ ਬਦਨਾਮ ਕਰਨ ਜਾਂ ਫੇਰ ਕੁਝ ਆਗੂਆਂ ਨੂੰ ਬੀਜੇਪੀ ਦੀ ਵਾਸ਼ਿੰਗ ਮਸ਼ੀਨ ’ਚ ਧੋ ਕੇ ਪਾਰਟੀ ’ਚ ਸ਼ਾਮਲ ਕਰਨ ਲਈ ਹੀ ਕਰ ਰਹੀ ਹੈ, ਜਿਹੜਾ ਕਿ ਲੋਕਤੰਤਰ ਵਿਰੋਧੀ ਕਦਮ ਹੈ ਅਤੇ ਇਸ ਕਦਮ ਦਾ ਵਿਰੋਧ ਕਰਨਾ ਹਰ ਲੋਕਤੰਤਰ ਪਸੰਦ ਧਿਰ ਦਾ ਮੁੱਢਲਾ ਫਰਜ਼ ਬਣਦਾ ਹੈ । ਇਕ ਹੋਰ ਮਤੇ ਵਿਚ ਕੇਂਦਰ ਸਰਕਾਰ ਵੱਲੋਂ ਪੈਟਰੋਲਿਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਕੀਤੇ ਜਾ ਰਹੇ ਵਾਧੇ ਨੂੰ ਲੋਕ ਵਿਰੋਧੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਤੇਲ ਗੈਸ ਦੀਆਂ ਕੀਮਤਾਂ ਵਿਚ ਵਾਧੇ ਨਾਲ ਹਰ ਖੇਤਰ ਵਿਚ ਮਹਿੰਗਾਈ ਵਧ ਰਹੀ ਅਤੇ ਮੋਦੀ ਸਰਕਾਰ ਸਿਰਫ ਦੇਸ਼ ਵਾਸੀਆਂ ਨੂੰ ਉਪਦੇਸ਼ ਦੇ ਰਹੀ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਵਿਚ ਸਸਤਾ ਕੱਚਾ ਤੇਲ ਲੈਕੇ ਮਹਿੰਗੇ ਭਾਅ ਵੇਚਕੇ ਕਰੋੜਾਂ ਅਰਬਾਂ ਰੁਪਏ ਦਾ ਮੁਨਾਫਾ ਕਮਾਉਣ ਵਾਲੀਆਂ ਸਰਕਾਰੀ ਗੈਰ ਸਰਕਾਰੀ ਤੇਲ ਕੰਪਨੀ ਨੂੰ ਪੈਣ ਵਾਲੇ ਕਥਿਤ ਘਾਟੇ ਦੇ ਨਾਮ ਉਪਰ ਕੀਮਤਾਂ ਵਿਚ ਵਾਧੇ ਨੇ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ ਕਿਉਂਕਿ ਸਰਕਾਰ ਲੋਕਾਂ ਨੂੰ ਰਾਹਤ ਦੇਣ ਲਈ ਪੈਟਰੋਲੀਅਮ ਪਦਾਰਥਾਂ ਤੇ ਲੱਗਦੇ ਟੈਕਸ ਰੂਪੀ ਆਪਣੇ ਮੁਨਾਫੇ ਨੂੰ ਘੱਟ ਕਰਨ ਲਈ ਤਿਆਰ ਨਹੀਂ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੂਰਾ ਵਜ਼ਨ ਆਮ ਜਨਤਾ ਉੱਪਰ ਪਾ ਕੇ ਤੇ ਤਰ੍ਹਾਂ ਤਰ੍ਹਾਂ ਦੇ ਉਪਦੇਸ਼ ਦੇਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਮੀਟਿੰਗ ’ਚ ਕਾਮਰੇਡ ਮਸਤਾ ਸਿੰਘ, ਕਾਮਰੇਡ ਨਿਰਮਲ ਸਿੰਘ, ਹਰਜਿੰਦਰ ਸਿੰਘ, ਗੁਰਬਚਨ ਸਿੰਘ, ਤਾਰਾ ਸਿੰਘ, ਜਗਮੀਤ ਸਿੰਘ, ਹਰਬੰਸ ਸਿੰਘ ਤੇ ਹਰਜਿੰਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।