ਇੰਟਰਨੈਸ਼ਨਲ ਫਾਇਰ ਫਾਈਟਰਜ਼ ਦਿਵਸ ਮੌਕੇ ਫਾਇਰ ਬ੍ਰਿਗੇਡ ਅਧਿਕਾਰੀ ਸਨਮਾਨਿਤ
ਇੰਟਰਨੈਸ਼ਨਲ ਫਾਇਰ ਫਾਈਟਰਜ਼ ਦਿਵਸ ਮੌਕੇ ਫਾਇਰ ਬ੍ਰਿਗੇਡ ਅਧਿਕਾਰੀ ਸਨਮਾਨਿਤ
Publish Date: Mon, 04 May 2026 08:44 PM (IST)
Updated Date: Tue, 05 May 2026 04:17 AM (IST)
ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ ਸਮਰਾਲਾ : ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ:) ਐਨਜੀਓ ਵੱਲੋਂ ਅੱਜ ਇੰਟਰਨੈਸ਼ਨਲ ਫਾਇਰ ਫਾਈਟਰਜ਼ ਦਿਵਸ ਮੌਕੇ ਸਮਰਾਲਾ ਵਿਖੇ ਫਾਇਰ ਬ੍ਰਿਗੇਡ ਦੀਆਂ ਬਿਹਤਰ ਸੇਵਾਵਾਂ ਨਿਭਾਉਣ ਵਾਲ਼ੇ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ ਨੇ ਕਿਹਾ ਕਿ ਫਾਇਰ ਬ੍ਰਿਗੇਡ ਅਧਿਕਾਰੀ ਦਿਨ-ਰਾਤ ਆਪਣੀਆਂ ਜਾਨਾ ਦਾਅ ਤੇ ਲਗਾ ਕੇ ਸਮਰਾਲਾ-ਮਾਛੀਵਾੜਾ ਸਾਹਿਬ ਇਲਾਕੇ ਨੂੰ ਸੇਵਾਵਾਂ ਦੇ ਰਹੇ ਹਨ। ਉਹਨਾਂ ਕਿਹਾ ਕਿ ਕਣਕ ਅਤੇ ਝੋਨੇ ਦੀ ਫ਼ਸਲ ਸਮੇਂ ਅਤੇ ਬਿਜਲੀ ਤਾਰਾਂ ਦੇ ਸ਼ਾਰਟ ਸਰਕਟ ਹੋਣ ਕਾਰਨ ਅਨੇਕਾਂ ਹਾਦਸੇ ਵਾਪਰਦੇ ਹਨ, ਜਿਨ੍ਹਾਂ ਲਈ ਇਹ ਫਾਇਰ ਬ੍ਰਿਗੇਡ ਅਧਿਕਾਰੀ ਰੱਬ ਬਣ ਬਹੁੜਦੇ ਹਨ। ਇਸ ਮੌਕੇ ਉਹਨਾਂ ਦੇ ਨਾਲ ਸਤੀਸ਼ ਕੁਮਾਰ ਡੀਸੀ ਅਤੇ ਜਗਦੀਸ਼ ਕੁਮਾਰ ਜੱਸੀ ਵੀ ਹਾਜ਼ਰ ਸਨ, ਜਦਕਿ ਸਨਮਾਨਿਤ ਹੋਣ ਵਾਲਿਆਂ ਵਿੱਚ ਅਸੀਸ ਵਾਲੀਆ ਫਾਇਰ ਅਫ਼ਸਰ ਸਮਰਾਲਾ, ਰਵਿੰਦਰ ਕੁਮਾਰ ਡਰਾਈਵਰ, ਦਵਿੰਦਰਪਾਲ ਸਿੰਘ, ਹਨੀ ਕੁਮਾਰ, ਰਾਜਦੀਪ ਕੁਮਾਰ, ਸੋਹਣ ਸਿੰਘ, ਗੁਰਲਾਲ ਸਿੰਘ, ਹਰਮੇਸ ਸਿੰਘ ਅਤੇ ਗੁਰਿੰਦਰ ਸਿੰਘ (ਸਾਰੇ ਫਾਇਰ ਮੈਨ) ਸ਼ਾਮਿਲ ਸਨ।