‘ਫਤਿਹ ਮਾਰਚ’ ਦਾ ਲੁਧਿਆਣਾ ’ਚ ਭਰਵਾਂ ਸਵਾਗਤ
‘ਫਤਿਹ ਮਾਰਚ’ ਦਾ ਲੁਧਿਆਣਾ ਵਿੱਚ ਹੋਇਆ ਭਰਵਾਂ ਸਵਾਗਤ
Publish Date: Tue, 12 May 2026 10:23 PM (IST)
Updated Date: Wed, 13 May 2026 04:12 AM (IST)
ਘੁਮਾਰ ਮੰਡੀ ਦੇ ਦੁਕਾਨਦਾਰਾਂ ਨੇ ਕੀਤੀ ਫੁੱਲਾਂ ਦੀ ਵਰਖਾ
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਵਿਖੇ ਆਰਤੀ ਚੌਂਕ ਤੋਂ ਘੁਮਾਰ ਮੰਡੀ ‘ਫਤਿਹ ਮਾਰਚ’ ਦੇ ਪਹੁੰਚਣ 'ਤੇ ਘੁਮਾਰ ਮੰਡੀ ਦੁਕਾਨਦਾਰ ਐਸੋਸੀਏਸ਼ਨ ਨੇ ਫੁੱਲਾਂ ਦੀ ਵਰਖਾ ਕਰਕੇ ਹਾਰ ਪਾ ਕੇ ਮਿਠਾਈਆਂ ਵੰਡ ਕੇ ਮਾਤਾ ਨੰਦ ਕੌਰ ਗੁਰਦੁਆਰਾ ਸਾਹਿਬ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਇਆਲੀ ਚੌਂਕ, ਆਈਟੀਬੀਪੀ ਅਤੇ ਵੇਰਕਾ ਮਿਲਕ ਪਲਾਂਟ ਵਿਖੇ ਸੰਗਤਾਂ ਨੂੰ ਠੰਡਾ ਮਿੱਠਾ ਦੁੱਧ ਛਕਾਇਆ ਗਿਆ। ਇਸ ਫਤਿਹ ਮਾਰਚ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਨਿਹੰਗ ਮੁਖੀ ਬਾਬਾ ਬਲਵਿੰਦਰ ਸਿੰਘ, ਬਾਬਾ ਸੁਖਵੀਰ ਸਿੰਘ, ਕੌਮੀ ਪ੍ਰਧਾਨ ਫਾਊਡੇਸ਼ਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਸਰਪ੍ਰਸਤ ਮਲਕੀਤ ਸਿੰਘ ਦਾਖਾ ਕਰ ਰਹੇ ਸਨ।
ਇਸ ਮੌਕੇ ਪ੍ਰਧਾਨ ਬਾਵਾ ਨੇ ਕਿਹਾ ਕਿ ਮਹਾਨ ਯੋਧੇ, ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਗੌਰਵਮਈ ਇਤਿਹਾਸ ਸਿਰਜਿਆ ਉਹ ਸਭ ਦਾ ਸਿਰ ਉੱਚਾ ਕਰਦਾ ਹੈ। ਉਨ੍ਹਾਂ ਕਿਹਾ ਕਿ 12 ਮਈ ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਦਾ ਖਾਤਮਾ ਕਰਕੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ। ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਮਾਜ ਵਿੱਚ ਕ੍ਰਾਂਤੀਕਾਰੀ ਤਬਦੀਲੀ ਅੱਜ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜਮੀਨਾਂ ਦੇ ਮਾਲਕ ਬਣਾ ਕੇ ਲਿਆਂਦੀ। ਉਨ੍ਹਾਂ ਕਿਹਾ ਕਿ ਮਹਾਨ ਯੋਧੇ ਜਰਨੈਲਾਂ ਦਾ ਜੀਵਨ ਸਾਨੂੰ ਹੱਕ ਸੱਚ ਲਈ ਲੜਨ ਦੀ ਪ੍ਰੇਰਨਾ ਦਿੰਦਾ ਹੈ। ਇਸ ਤੋਂ ਬਾਅਦ ਮਾਰਚ ਦਾ ਸਵਾਗਤ ਗੁਰਦੁਆਰਾ ਦੁੱਖ ਨਿਵਾਰਨ, ਗੁਰਦੁਆਰਾ ਸ਼ਹੀਦਾਂ ਵਿਖੇ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਕੀਤਾ ਗਿਆ।
ਇਸ ਫਤਿਹ ਮਾਰਚ ਦੇ ਲੁਧਿਆਣਾ ਵਿਖੇ ਪਹੁੰਚਣ ਸਮੇਂ ਭੁਪਿੰਦਰ ਸਿੰਘ ਭਿੰਦਾ ਪ੍ਰਧਾਨ ਅਕਾਲੀ ਦਲ ਲੁਧਿਆਣਾ, ਘੁਮਾਰ ਮੰਡੀ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਣਜੋਧ ਸਿੰਘ, ਪਰਮਜੀਤ ਸਿੰਘ ਵਾਲੀਆ, ਪ੍ਰੀਤਮ ਸਿੰਘ ਭਾਟੀਆ, ਦਿਲਪ੍ਰੀਤ ਸਿੰਘ, ਅਨੂਪ ਸਿੰਘ ਵਾਲੀਆ, ਡਾ. ਦੱਤਾ, ਪ੍ਰਿਤਪਾਲ ਸਿੰਘ, ਅਮਰਜੀਤ ਸਿੰਘ ਵਿੱਕੀ, ਰਘਵੀਰ ਸਿੰਘ ਗਰੇਵਾਲ, ਜਸਵੀਰ ਸਿੰਘ ਗਰੇਵਾਲ, ਗੁਰਦੇਵ ਸਿੰਘ ਲਾਪਰਾਂ, ਅਮਰਜੀਤ ਸਿੰਘ ਟਿੱਕਾ, ਗੁਰਵੀਰ ਸਿੰਘ ਗਰੇਵਾਲ, ਹਰਦੀਪ ਸਿੰਘ, ਸੋਨੀਆ ਅਰੋੜਾ, ਚਰਨ ਸਿੰਘ ਜੋਧਾਂ, ਗੁਰਦੀਪ ਸਿੰਘ ਲੀਲ, ਜਥੇਦਾਰ ਨਛੱਤਰ ਸਿੰਘ ਸਿੱਧੂ, ਸੰਦੀਪ ਸਿੰਘ ਖੋਸਾ , ਜਥੇਦਾਰ ਚਰਨ ਸਿੰਘ, ਮਾਸਟਰ ਬਲਰਾਜ ਸਿੰਘ, ਰਘਬੀਰ ਸਿੰਘ ਸਾਬਕਾ ਪੁਲਿਸ ਅਫ਼ਸਰ, ਦਵਿੰਦਰ ਸਿੰਘ ਮਾਨ, ਜਗਤਾਰ ਸਿੰਘ ਐਤੀਆਣਾ , ਜਸਵਿੰਦਰ ਸਿੰਘ ਖੱਟੜ, ਭਾਈ ਕੁਲਦੀਪ ਸਿੰਘ ਆਦਿ ਸੰਗਤ ਨੇ ਫੁੱਲਾਂ ਦੀ ਵਰਖਾ ਕਰਦਿਆਂ ਮਿਠਾਈਆਂ ਵੰਡ ਕੇ ਸਵਾਗਤ ਕੀਤਾ।