ਪੰਜਾਬ ’ਚ ਆਏ ਹੜ੍ਹਾਂ ਲਈ ਸਰਕਾਰਾਂ ਜ਼ਿੰਮੇਵਾਰ : ਕਮਾਲਪੁਰਾ
ਪੰਜਾਬ ਵਿੱਚ ਆਏ ਹੜ੍ਹਾਂ ਲਈ ਸਰਕਾਰਾਂ ਜ਼ਿੰਮੇਵਾਰ ਕਿਸਾਨ ਆਗੂ
Publish Date: Mon, 15 Sep 2025 07:58 PM (IST)
Updated Date: Mon, 15 Sep 2025 07:59 PM (IST)

ਜਗਦੇਵ ਗਰੇਵਾਲ, ਪੰਜਾਬੀ ਜਾਗਰਣ, ਜੋਧਾਂ : ਨੇੜਲੇ ਪਿੰਡ ਦਾਦ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜ ਗਿੱਲ ਦੀ ਮੀਟਿੰਗ ਜਗਦੀਪ ਸਿੰਘ ਜੱਗੀ ਰਾਏ ਠੱਕਰਵਾਲ ਦੀ ਅਗਵਾਈ ਤੇ ਜਥੇਦਾਰ ਅਮਰਪਾਲ ਸਿੰਘ ਲਲਤੋਂ, ਪਰਮਿੰਦਰ ਸਿੰਘ ਆੜ੍ਹਤੀਆ ਦੀ ਦੇਖ ਰੇਖ ਹੇਠ ਹੋਈ। ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਪੁੱਜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈਕਾ ਨੇ ਕਿਹਾ ਕਿ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਦੇ ਲੋਕਾਂ ਨੂੰ ਨਿੱਤ ਦਿਨ ਨਵੀਆਂ ਤੋਂ ਨਵੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਲੋਕਾਂ ਸਿਰ ਪਈ ਹੜ੍ਹਾਂ ਦੀ ਬਿਪਤਾ ਲਈ ਕੁਦਰਤ ਨਹੀਂ ਬਲਕਿ ਸਰਕਾਰਾਂ ਹੀ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਸਮੇਂ ਸਿਰ ਲੋੜੀਂਦੇ ਪ੍ਰਬੰਧ ਨਹੀਂ ਕੀਤੇ। ਉਨ੍ਹਾਂ ਸਰਕਾਰ ਅਤੇ ਡੈਮਾਂ ਦੀ ਪ੍ਰਬੰਧਕੀ ਕਮੇਟੀ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮੌਸਮ ਵਿਭਾਗ ਵੱਲੋਂ ਜ਼ਿਆਦਾ ਮੀਂਹ ਪੈਣ ਦੀ ਅਗਾਊਂ ਜਾਣਕਾਰੀ ਦੇਣ ’ਤੇ ਜੇ ਡੈਮਾਂ ਵਿੱਚ ਜਮ੍ਹਾਂ ਵਾਧੂ ਪਾਣੀ ਜੂਨ ਮਹੀਨੇ ਵਿੱਚ ਹੀ ਛੱਡਣ ਦੇ ਪ੍ਰਬੰਧ ਕਰ ਲਏ ਜਾਂਦੇ ਤਾਂ ਪੰਜਾਬ ਦੇ ਲੋਕਾਂ ਸਿਰ ਆਏ ਵੱਡੇ ਸੰਕਟ ਨੂੰ ਟਾਲਿਆ ਜਾ ਸਕਦਾ ਸੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਐਲਾਨਿਆ ਮੁਆਵਜ਼ਾ ਬਹੁਤ ਹੀ ਨਿਗੂਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਆਏ ਹੜ੍ਹਾਂ ਦੇ ਅਸਲ ਕਾਰਨਾਂ ਦੀ ਜਾਂਚ ਪੜਤਾਲ ਕਰਵਾਉਣ ਸਬੰਧੀ ਸੰਜੀਦਗੀ ਨਾ ਦਿਖਾਉਣਾ ਸਰਕਾਰ ਦੀ ਮਨਸ਼ਾ ’ਤੇ ਸਵਾਲ ਖੜ੍ਹੇ ਕਰਦੀ ਹੈ। ਕੇਂਦਰ ਦੀ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਐਲਾਨਿਆ ਨਿਗੂਣਾ ਮੁਆਵਜ਼ਾ ਪੰਜਾਬ ਨਾਲ ਕੋਝਾ ਮਜ਼ਾਕ ਤੇ ਮਤਰੇਈ ਮਾਂ ਵਾਲਾ ਸਲੂਕ ਕਰਨ ਬਰਾਬਰ ਹੈ। ਮੀਟਿੰਗ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੈਕਟਰੀ ਜਗਦੇਵ ਸਿੰਘ ਭੀਮਾ ਨੇ ਬਾਖੂਬੀ ਨਿਭਾਈ। ਇਸ ਸਮੇਂ ਮਨਜਿੰਦਰ ਸਿੰਘ ਮੋਰਕਰੀਮਾ, ਬਲਵਿੰਦਰ ਸਿੰਘ ਕਮਾਲਪੁਰਾ, ਗਗਨਦੀਪ ਸਿੰਘ ਪਮਾਲੀ, ਜਥੇ. ਅਮਰਪਾਲ ਸਿੰਘ ਲਲਤੋਂ, ਜਗਦੇਵ ਸਿੰਘ ਭੀਮਾ ਲਲਤੋਂ, ਪਰਮਿੰਦਰ ਸਿੰਘ ਆੜਹਤੀਆਂ ਲਲਤੋਂ, ਦਵਿੰਦਰ ਸਿੰਘ ਗੁੜੇ, ਮਾਸਟਰ ਕੁਲਵਿੰਦਰ ਸਿੰਘ ਛੋਕਰਾਂ, ਅਤਿੰਦਰਪਾਲ ਸਿੰਘ ਮੋਹੀ, ਮਨਪ੍ਰੀਤ ਸਿੰਘ ਰੁੜਕਾ, ਬਲਪ੍ਰੀਤ ਸਿੰਘ ਬਾਲੀ, ਗੁਰਮੀਤ ਪਮਾਲੀ, ਰਵਿੰਦਰ ਸਿੰਘ ਗੁੜੇ, ਚੇਅਰਮੈਨ ਹਰਮਿੰਦਰ ਸਿੰਘ ਬਿੰਦਰ ਠੱਕਰਵਾਲ, ਹਰਜਿੰਦਰ ਸਿੰਘ ਜਿੰਦਰ, ਬਲਵਿੰਦਰ ਸਿੰਘ ਬਿੰਦਾ ਨੰਬਰਦਾਰ, ਸੰਤ ਹਰਭਜਨ ਸਿੰਘ, ਹਰਮਿੰਦਰ ਸਿੰਘ ਰਾਜੂ, ਰਣਜੀਤ ਸਿੰਘ ਬੈਨੀਪਾਲ, ਜਤਿੰਦਰ ਸਿੰਘ ਲਾਲਾ, ਕੋਮਲ ਸਿੰਘ ਮੈਂਬਰ ਪੰਚਾਇਤ, ਹਰਬਖਸੀਸ ਸਿੰਘ ਰਾਏ ਚੱਕ ਭਾਈਕਾ, ਬਲਵਿੰਦਰ ਸਿੰਘ ਕਮਾਲਪੁਰਾ, ਮਨਜਿੰਦਰ ਸਿੰਘ ਮੋਰਕਰੀਮਾ, ਦਵਿੰਦਰ ਸਿੰਘ ਮਾਨ ਸਵੱਦੀ ਕਲਾ, ਹਰਨਾਮ ਸਿੰਘ ਖਾਲਸਾ, ਰੂਬੀ ਗਰੇਵਾਲ ਤੇ ਗੁਰਮੀਤ ਸਿੰਘ ਬਿੱਟਾ ਹਾਜ਼ਰ ਸਨ।