ਗਮਾਂ ਦੇ ਹਨੇਰ ’ਚ ਪਾਲੀ ਦੇਤਵਾਲੀਆ ਦੇ ਪੁੱਤਰ ਮਨਜੋਤ ਦੀ ਵਿਦਾਈ
ਗਮਾਂ ਦੇ ਹਨੇਰ ’ਚ ਪਾਲੀ ਦੇਤਵਾਲੀਆ ਦੇ ਜਵਾਨ ਪੁੱਤ ਮਨਜੋਤ ਦੀ ਵਿਦਾਈ
Publish Date: Wed, 29 Apr 2026 07:18 PM (IST)
Updated Date: Wed, 29 Apr 2026 07:22 PM (IST)

- ਸਸਕਾਰ ਮੌਕੇ ਵੱਡੀ ਗਿਣਤੀ ’ਚ ਪੁੱਜੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਜੁੜੇ ਲੋਕ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਬੁੱਧਵਾਰ ਨੂੰ ਸਵੇਰੇ 11 ਵਜੇ ਪਿੰਡ ਦੇਤਵਾਲ ਦੇ ਸ਼ਮਸ਼ਾਨਘਾਟ ਵਿਖੇ ਪਰਿਵਾਰਕ ਅਤੇ ਸੱਭਿਆਚਾਰਕ ਗੀਤਾਂ ਦੇ ਗੀਤਕਾਰ ’ਤੇ ਸ਼ੋ੍ਮਣੀ ਗਾਇਕ ਪਾਲੀ ਦੇਤਵਾਲੀਆ ਦੇ 35 ਸਾਲਾ ਜਵਾਨ ਪੁੱਤ ਮਨਜੋਤ ਸਿੰਘ ਮੌਂਟੀ ਨੂੰ ਗਮਾਂ ਦੇ ਹਨੇਰ ਵਿੱਚ ਹੰਝੂਆਂ ਨਾਲ ਭਰੀ ਅੰਤਿਮ ਵਿਦਾਈ ਦਿੱਤੀ ਗਈ। ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਦਮਸ਼੍ਰੀ ਗਾਇਕ ਹੰਸ ਰਾਜ ਹੰਸ ਵੀ ਪਹੁੰਚੇ। ਸਸਕਾਰ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਪਾਠ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ 30 ਅਪਰੈਲ 9 ਵਜੇ ਫੁੱਲਾਂ ਦੀ ਰਸਮ ਹੋਵੇਗੀ ਅਤੇ ਪਰਿਵਾਰ ਦੇ ਗ੍ਰਹਿ ਵਿਖੇ ਸਹਿਜ ਪਾਠ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 7 ਮਈ ਵੀਰਵਾਰ ਨੂੰ ਪਿੰਡ ਦੇਤਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਬਾਅਦ ਦੁਪਿਹਰ ਇੱਕ ਵਜੇ ਤੋਂ 2 ਵਜੇ ਤੱਕ ਪਾਏ ਜਾਣਗੇ। ਸਸਕਾਰ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਨੈਸ਼ਨਲ ਐਵਾਰਡੀ ਲੇਖਿਕਾ ਡਾ. ਗੁਰਚਰਨ ਕੌਰ ਕੋਚਰ, ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕੇਕੇ ਬਾਵਾ, ਕਾਂਗਰਸੀ ਆਗੂ ਪਵਨ ਦੀਵਾਨ, ਗੀਤਕਾਰ ਸੰਧੇ ਸੁਖਬੀਰ, ਸ਼੍ਰੋਮਣੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ, ਗੀਤਕਾਰ ਬਲਬੀਰ ਸਿੰਘ ਮਾਨ, ਲੇਖਕ ਹਰਵਿੰਦਰ ਥਰੀਕੇ, ਵੀਡੀਓ ਡਾਇਰੈਕਟਰ ਅਵਤਾਰ ਵਰਮਾ, ਮਲਹਾਰ ਮਿਊਜ਼ਕ ਅਕੈਡਮੀ ਦੇ ਪ੍ਰਬੰਧਕ ਸੂਫੀ ਗਾਇਕ ਰਜਿੰਦਰ ਮਲਹਾਰ, ਗੀਤਕਾਰ ਗਾਇਕ ਜਸਵੰਤ ਸੰਦੀਲਾ, ਗੀਤਕਾਰ ਗਾਇਕ ਅਮਰਜੀਤ ਸਿੰਘ ਸ਼ੇਰਪੁਰੀ, ਗਾਇਕ ਸੁੱਖ ਚਮਕੀਲਾ, ਗਾਇਕ ਰਣਜੀਤ ਮਣੀ, ਸ਼ਾਇਰ ਜੋਰਾਵਰ ਸਿੰਘ ਪੰਛੀ, ਬਲਤੇਜ ਸਰਾਂ, ਜਗਵਿੰਦਰ ਸਿੰਘ ਥਰੀਕੇ, ਗਾਇਕ ਦਲਵਿੰਦਰ ਦਿਆਲਪੁਰੀ, ਬਿੱਟੂ ਖੰਨੇ ਵਾਲਾ, ਸ਼ਾਇਰਾ ਦੀਪ ਲੁਧਿਆਣਵੀ, ਨਿਰਮਲ ਸਿੰਘ ਜੌੜਾ, ਸੇਵਾ ਸਿੰਘ ਨੌਰਥ, ਅਸ਼ਵਨੀ ਵਰਮਾ, ਗੀਤਕਾਰ ਕੇਵਲ ਹੀਰਾ, ਗਾਇਕ ਸਤਪਾਲ ਕਿੰਗਰਾ, ਗੋਬਿੰਦ ਸਮਾਲਸਰ, ਅਜਮੇਰ ਸਿੰਘ ਮੋਹੀ, ਲਖਬੀਰ ਸਿੰਘ ਦੇਤਵਾਲ, ਗਾਇਕ ਜੱਸੀ ਸਾਇਆ ਵਾਲਾ, ਅਰਜਨ ਲਾਡਲਾ, ਹਰਵਿੰਦਰ ਬਿੱਟੂ, ਪੱਪੀ ਗਿੱਲ, ਆਤਮਾ ਬੁੱਢੇਵਾਲੀਆ, ਇੰਦਰਜੀਤ ਕੌਰ ਲੋਟੇ, ਮਾਣਕ ਸੁਰਜੀਤ, ਕਰਮਦੀਪ ਸਿੰਘ ਵਿਰਦੀ, ਅਸ਼ਵਨੀ ਜੇਤਲੀ, ਗਾਇਕ ਵੀਰ ਸੁਖਵੰਤ, ਨਰਿੰਦਰ ਨੂਰ, ਜਗਤਾਰ ਸਿੰਘ ਹਿੱਸੋਵਾਲ ਅਤੇ ਨਾਜਰ ਸ਼ੌਂਕੀ ਤੋਂ ਉਨ੍ਹਾਂ ਦੇ ਪ੍ਰਸ਼ੰਸ਼ਕ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਨਾਲ ਜੁੜੇ ਲੋਕ ਹਾਜ਼ਰ ਸਨ।