ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ
ਏਐੱਸ ਕਾਲਜ ’ਚ ਐੱਮਏ ਪੰਜਾਬੀ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ
Publish Date: Sat, 25 Apr 2026 08:07 PM (IST)
Updated Date: Sun, 26 Apr 2026 04:19 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਏਐੱਸ ਕਾਲਜ ਖੰਨਾ ਵਿਖੇ ਐੱਮਏ ਪੰਜਾਬੀ ਭਾਗ-ਦੂਜਾ ਦੇ ਵਿਦਿਆਰਥੀਆਂ ਲਈ ਸ਼ਾਨਦਾਰ ਵਿਦਾਇਗੀ ਸਮਾਰੋਹ ਕਰਵਾਇਆ ਗਿਆ, ਜਿਸ ’ਚ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ । ਇਸ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਡਾਂਸ ਪ੍ਰਦਰਸ਼ਨ ਤੇ ਮਾਡਲਿੰਗ ਮੁਕਾਬਲਾ ਆਕਰਸ਼ਣ ਦਾ ਕੇਂਦਰ ਰਿਹਾ। ਇਸ ਵਿਦਾਇਗੀ ਸਮਾਰੋਹ ’ਚ ਕਾਲਜ ਪ੍ਰਿੰਸੀਪਲ ਡਾ. ਕੇਕੇ ਸ਼ਰਮਾ ਤੇ ਕਾਲਜ ਸਕੱਤਰ ਅਜੇ ਸੂਦ ਨੇ ਸ਼ਿਰਕਤ ਕਰ ਇਸ ਸਮਾਗਮ ਦੀ ਸ਼ੋਭਾ ਵਧਾਈ। ਉਨਾਂ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਉਨਾਂ ਨੂੰ ਸਫ਼ਲਤਾ ਲਈ ਆਸ਼ੀਰਵਾਦ ਦਿੱਤਾ। ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਡਾ. ਮੋਹਿਤ ਕੁਮਾਰ, ਡਾ. ਸ਼ਸ਼ੀ ਸ਼ਰਮਾ ਤੇ ਪ੍ਰੋ. ਸੌਰਵ ਸ਼ਰਮਾ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਪ੍ਰੀਤ ਕੌਰ , ਡਾ. ਮਨਦੀਪ ਕੌਰ , ਪ੍ਰੋ. ਹਰਜੋਤ ਕੌਰ ,ਪ੍ਰੋ.ਲਵਪ੍ਰੀਤ ਸਿੰਘ ਤੇ ਪ੍ਰੋ. ਰਮਨਦੀਪ ਕੌਰ ਵੀ ਮੌਜੂਦ ਸਨ। ਵਿਭਾਗ ਮੁਖੀ ਡਾ. ਰਾਜਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਹਰ ਪੜਾਅ ’ਚ ਸਫ਼ਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦਿਆਂ ਉੱਜਵਲ ਭਵਿੱਖ ਲਈ ਆਸ਼ੀਰਵਾਦ ਦਿੱਤਾ। ਐੱਮਏ ਪੰਜਾਬੀ ਭਾਗ- ਦੂਜਾ ਦੇ ਵਿਦਿਆਰਥੀਆਂ ਨੇ ਕਾਲਜ ’ਚ ਗੁਜ਼ਾਰੀਆਂ ਆਪਣੀਆਂ ਅਭੁੱਲ ਯਾਦਾਂ ਨੂੰ ਸਾਂਝਾ ਕਰਦਿਆਂ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੌਰਾਨ ਮਾਡਲਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਕਾਲਜ ਦੇ ਕਾਮਰਸ ਵਿਭਾਗ ਦੇ ਡਾ. ਸ਼ਸ਼ੀ ਸ਼ਰਮਾ ਤੇ ਪੰਜਾਬੀ ਵਿਭਾਗ ਦੇ ਪ੍ਰੋ. ਰਮਨਦੀਪ ਕੌਰ ਨੇ ਜੱਜ ਵਜੋਂ ਭੂਮਿਕਾ ਨਿਭਾਈ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਖਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ’ਚ ਮਿਸ ਫੇਅਰਵੈੱਲ ਹਰਜੋਧ ਕੌਰ. ਮਿਸ ਐਲੀਗੈਂਸ ਸਿਮਰਤਰਾਜ ਸਿੰਘ, ਮਿਸ ਬਿਊਟੀਫੁਲ ਰਮਨਜੋਤ ਕੌਰ ਮਿਸ ਟੈਲੇਂਟਿਡ ਸਿਮਰਨਜੀਤ ਕੌਰ ਜੇਤੂ ਰਹੇ। ਕਾਲਜ ਮੈਨੇਜਮੈਂਟ ਦੇ ਪ੍ਰਧਾਨ ਸੰਜੀਵ ਧਮੀਜਾ, ਉਪ ਪ੍ਰਧਾਨ ਨਵੀਨ ਥੰਮਨ, ਜਨਰਲ ਸਕੱਤਰ ਰਾਜੇਸ਼ ਡਾਲੀ,ਸੰਯੁਕਤ ਜਨਰਲ ਸਕੱਤਰ ਜਤਿੰਦਰ ਦੇਵਗਨ ਤੇ ਕਾਲਜ ਸਕੱਤਰ ਅਜੇ ਸੂਦ ਨੇ ਇਸ ਸ਼ਾਨਦਾਰ ਪ੍ਰੋਗਰਾਮ ਲਈ ਪੰਜਾਬੀ ਵਿਭਾਗ ਨੂੰ ਵਧਾਈ ਦਿੱਤੀ। ਪ੍ਰੋਗਰਾਮ ਦੀ ਸਮਾਪਤੀ ਪੰਜਾਬੀ ਵਿਭਾਗ ਦੇ ਅਧਿਆਪਕ ਤੇ ਵਿਦਿਆਰਥੀਆਂ ਵਿਚਕਾਰ ਨਿੱਘੇ ਅਤੇ ਅਪਣੱਤ ਭਰਪੂਰ ਸੰਬੰਧਾਂ ਨੂੰ ਉਜਾਗਰ ਕਰਦੇ ਹੋਏ ਸ਼ੁੱਭਕਾਮਨਾਵਾਂ ਦੇ ਸੁਨੇਹੇ ਨਾਲ ਸੰਪੰਨ ਹੋਈ।