ਪੀਆਈਐੱਮਟੀ ’ਚ ਵਿਦਿਆਰਥੀਆਂ ਦਾ ਵਿਦਾਇਗੀ ਸਮਾਰੋਹ
ਪੀਆਈਐਮਟੀ ’ਚ ਵਿਦਿਆਰਥੀਆਂ ਦਾ ਵਿਦਾਹਿਗੀ ਸਮਾਰੋਹ ਕਰਵਾਇਆ
Publish Date: Sat, 25 Apr 2026 07:52 PM (IST)
Updated Date: Sun, 26 Apr 2026 04:19 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਪੀਆਈਐੱਮਟੀ) ਅਲੌੜ ਖੰਨਾ ਨੇ ਕੋਆਰਡੀਨੇਟਰ ਰਸ਼ਮੀ ਸਹਾਇਕ ਪ੍ਰੋਫੈਸਰ, ਮੈਨੇਜਮੈਂਟ ਵਿਭਾਗ ਦੀ ਨਿਗਰਾਨੀ ਹੇਠ ਐਮਬੀਏ, ਐਮਸੀਏ, ਬੀਬੀਏ, ਬੀਸੀਏ ਤੇ ਬੀਟੀਟੀਐਮ ਕੋਰਸਾਂ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ। ਇਹ ਸਮਾਗਮ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਸਫ਼ਰ ਦੇ ਸਫਲਤਾਪੂਰਵਕ ਸੰਪੂਰਨ ਹੋਣ ’ਤੇ ਸਨਮਾਨਿਤ ਕਰਨ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਡਾ. ਨਿਸ਼ੀ ਬਾਲਾ ਡਾਇਰੈਕਟਰ, ਪੀਆਈਐੱਮਟੀ, ਫੈਕਲਟੀ ਤੇ ਸਟਾਫ ਮੈਂਬਰਾਂ ਨੇ ਦੀਪ ਪ੍ਰਵਜਲਿਤ ਕਰਕੇ ਵਿਦਾਇਗੀ ਸਮਾਰੋਹ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਵਿਦਿਆਰਥੀਆਂ ਦੁਆਰਾ ਇੱਕ ਰੰਗੀਨ ਸੱਭਿਆਚਾਰਕ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਨੇ ਰੈਂਪ ਵਾਕ, ਡਾਂਸ, ਸੰਗੀਤ ਤੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਰਾਹੀਂ ਸਮਾਰੋਹ ਨੂੰ ਯਾਦਗਾਰੀ ਬਣਾਇਆ। ਜੂਨੀਅਰ ਵਿਦਿਆਰਥੀਆਂ ਨੇ ਸੀਨੀਅਰਾਂ ਨੂੰ ਭਾਵਨਾਤਮਕ ਸੰਦੇਸ਼ ਵੀ ਪੇਸ਼ ਕੀਤੇ। ਸਾਰੇ ਪ੍ਰੋਗਰਾਮ ਕਲਾਤਮਕ ਸਨ ਤੇ ਵੱਖ-ਵੱਖ ਰੰਗਾਂ ਤੇ ਸ਼ੈਲੀਆਂ ’ਚ ਸੁੰਦਰ ਢੰਗ ਨਾਲ ਪੇਸ਼ ਕੀਤੇ ਗਏ ਸਨ। ਇਸ ਤੋਂ ਬਾਅਦ, ਮਿਸਟਰ ਐਂਡ ਮਿਸਿਜ਼ ਫੇਅਰਵੈੱਲ 2026 ਦੇ ਜੇਤੂਆਂ ਦੀ ਚੋਣ ਕੀਤੀ ਗਈ। ਹਰਸ਼ ਕੋਹਾੜ ਐੱਮਸੀਏ-ਚੌਥਾ ਸਮੈਸਟਰ ਤੇ ਦਿਵਿਆ ਸੇਠ ਐਮਬੀਏ-ਚੌਥਾ ਸਮੈਸਟਰ ਮਿਸਟਰ ਐਂਡ ਮਿਸ ਫੇਅਰਵੈੱਲ 2026 ਬਣੇ। ਸਮਾਰੋਹ ਦੌਰਾਨ ਕਈ ਤਰ੍ਹਾਂ ਦੇ ਖਿਤਾਬ ਵੀ ਭੇਟ ਕੀਤੇ ਗਏ। ਰਕਸ਼ਿਤ ਗੌਤਮ ਐਮਬੀਏ-ਚੌਥਾ ਸਮੈਸਟਰ ਨੂੰ ਮਿਸਟਰ ਹੈਂਡਸਮ ਦਾ ਖਿਤਾਬ ਦਿੱਤਾ ਗਿਆ ਤੇ ਆਂਚਲ ਠਾਕੁਰ ਬੀਬੀਏ-6ਵਾਂ ਸਮੈਸਟਰ ਨੂੰ ਮਿਸ ਗੋਰਜੀਅਸ ਦਾ ਖਿਤਾਬ ਦਿੱਤਾ ਗਿਆ। ਵੰਸ਼ ਕਸ਼ਯਪ ਬੀਸੀਏ-6ਵਾਂ ਸਮੈਸਟਰ ਨੂੰ ਮਿਸਟਰ ਫੈਸ਼ਨ ਇੰਸਟਾ ਅਤੇ ਰੀਆ ਬੀਸੀਏ-6ਵਾਂ ਸਮੈਸਟਰ ਨੂੰ ਮਿਸ ਫੈਸ਼ਨ ਇੰਸਟਾ ਦਾ ਖਿਤਾਬ ਦਿੱਤਾ ਗਿਆ। ਆਪਣੇ ਸੰਬੋਧਨ ਵਿੱਚ, ਪੀਆਈਐਮਟੀ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੀਆਈਐੱਮਟੀ ’ਚ ਪ੍ਰਾਪਤ ਸਿੱਖਿਆ ਅਤੇ ਤਜਰਬਾ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਪਹਿਲੂ ’ਚ ਸਫਲਤਾ ਪ੍ਰਾਪਤ ਕਰਨ ’ਚ ਮਦਦ ਕਰੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸਕਾਰਾਤਮਕ ਰਵੱਈਆ ਅਪਣਾਉਣ ਲਈ ਉਤਸ਼ਾਹਿਤ ਕੀਤਾ। ਪ੍ਰੋਗਰਾਮ ਦੇ ਅੰਤ ’ਚ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ ਤੇ ਸਾਰਿਆਂ ਨੇ ਮਿਲ ਕੇ ਇਸ ਵਿਦਾਇਗੀ ਸਮਾਰੋਹ ਨੂੰ ਇੱਕ ਯਾਦਗਾਰੀ ਪਲ ਵਜੋਂ ਯਾਦ ਕੀਤਾ।