ਫੈਕਟਰੀ ਮੁਲਾਜ਼ਮ ਨੂੰ ਰੰਜਿਸ਼ ਦੇ ਚੱਲਦੇ ਅਗਵਾ ਕਰ ਕੇ ਕੀਤੀ ਕੁੱਟਮਾਰ
ਫੈਕਟਰੀ ਮੁਲਾਜ਼ਮ ਨੂੰ ਰੰਜਿਸ਼ ਦੇ ਚੱਲਦੇ ਅਗਵਾ ਕਰਕੇ ਕੀਤੀ ਕੁੱਟਮਾਰ
Publish Date: Mon, 27 Apr 2026 06:28 PM (IST)
Updated Date: Mon, 27 Apr 2026 06:31 PM (IST)

ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਇਕ ਫੈਕਟਰੀ ਵਿਚ ਕੰਮ ਕਰਨ ਵਾਲੇ ਵਿਅਕਤੀ ਨੂੰ ਰੰਜਿਸ਼ ਦੇ ਚੱਲਦੇ ਅਗਵਾ ਕਰ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਕੁੱਟਮਾਰ ਦਾ ਸ਼ਿਕਾਰ ਹੋਏ ਪੀੜਿਤ ਸੂਈਆ ਮਿੱਤਰ ਮੁਤਾਬਕ ਕੁਝ ਵਿਅਕਤੀਆਂ ਨੇ ਉਸਨੂੰ ਜਬਰੀ ਕਾਰ ਵਿਚ ਬਿਠਾ ਕੇ ਅਗਵਾ ਕੀਤਾ ਅਤੇ ਕਾਫੀ ਸਮਾਂ ਇਧਰ ਉਧਰ ਘੁਮਾਉਂਦੇ ਹੋਏ। ਕਰੀਬ 13 ਘੰਟੇ ਆਪਣੇ ਕਬਜ਼ੇ ਵਿਚ ਰੱਖ ਕੇ ਕਾਰ ਸਵਾਰਾਂ ਨੇ ਉਸ ਨੂੰ ਰਾਤ ਕਰੀਬ 2 ਵਜੇ ਛੱਡਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਪੀੜਿਤ ਮਿੱਤਰ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾ ਦਿੱਤੀ ਹੈ। ਮਿੱਤਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਸਥਾਨਕ ਵਿਜੇ ਨਗਰ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਇਕ ਫੈਕਟਰੀ ਵਿਚ ਨੌਕਰੀ ਕਰਦਾ ਹੈ। ਕਰੀਬ ਇਕ ਮਹੀਨਾ ਪਹਿਲਾਂ ਉਸ ਨੇ ਆਪਣੇ ਨਾਲ ਫੈਕਟਰੀ ਵਿਚ ਕੰਮ ਕਰਨ ਵਾਲੀ ਔਰਤ ਕੋਲੋਂ ਕੁਝ ਪੈਸਾ ਉਧਾਰ ਲਿਆ ਸੀ। ਜਦੋਂ ਉਹ ਉਧਾਰ ਲਈ ਹੋਈ ਰਕਮ ਵਾਪਸ ਕਰਨ ਗਿਆ ਤਾਂ ਉਕਤ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਗਾਲੀ ਗਲੋਚ ਕਰਦਿਆਂ ਜਬਰੀ ਆਪਣੇ ਗੱਡੀ ਵਿਚ ਬਿਠਾ ਕੇ ਅਗਵਾ ਕਰ ਲਿਆ। ਪੀੜਤ ਮੁਤਾਬਕ ਕਾਰ ਸਵਾਰ ਉਸ ਨੂੰ ਕਰੀਬ 10/ 12 ਘੰਟੇ ਇਧਰ ਉਧਰ ਲੈ ਕੇ ਘੁੰਮਦੇ ਰਹੇ ਅਤੇ ਰਸਤੇ ਵਿਚ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਸ ਨੇ ਦੋਸ਼ ਲਗਾਏ ਕਿ ਅਗਵਾਕਾਰਾਂ ਨੇ ਉਸਦੇ ਸਿਰ ਵਿਚ ਪਿਸ਼ਾਬ ਕਰ ਕੇ ਉਸ ਨੂੰ ਜ਼ਲੀਲ ਕੀਤਾ ਅਤੇ ਰਾਤ ਕਰੀਬ 2 ਵਜੇ ਸੜਕ ਤੇ ਛੱਡ ਕੇ ਫਰਾਰ ਹੋ ਗਏ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਮੁਤਾਬਕ ਸ਼ਿਕਾਇਤ ਕਰਤਾ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰਕੇ ਦੋਨਾਂ ਪੱਖਾਂ ਨੂੰ ਥਾਣੇ ਵਿਚ ਸੱਦਿਆ ਗਿਆ ਹੈ ਸਬੂਤਾਂ ਦੇ ਆਧਾਰ ਤੇ ਜਾਂਚ ਮਗਰੋਂ ਅਗਲੇਰੀ ਪੜਤਾਲ ਅਮਲ ਵਿੱਚ ਲਿਆਂਦੀ ਜਾਵੇਗੀ।