ਪੀਏਡੀਬੀ ਬੈਂਕ ਮਲੌਦ ਦੇ ਅਹੁਦੇਦਾਰਾਂ ਦੀ ਚੋਣ ਅੱਜ
ਦੀ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਮਲੌਦ ਦੇ ਚੇਅਰਮੈਨ, ਵਾਈਸ ਚੇਅਰਮੈਨ ਤੇ ਕਰਜ਼ਾ ਕਮੇਟੀ ਦੇ ਚੇਅਰਮੈਨ ਦੇ ਅਹੁਦਿਆਂ ਲਈ ਚੋਣ ਅੱਜ 11 ਵਜੇ ਬੈਂਕ ਵਿਖੇ ਹੋਵੇਗੀ। 9 ਡਾਇਰੈਕਟਰਾਂ ਵਾਲੀ ਇਸ ਕਮੇਟੀ ਦੀ ਚੋਣ 'ਚ ਆਮ ਆਦਮੀ ਪਾਰਟੀ ਦੇ 4 ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਸਨ ਤੇ ਬਾਕੀ 5 ਸੀਟਾਂ 'ਚ ਹੋਏ ਮੁਕਾਬਲੇ 'ਚ 1 ਸੀਟ ਤੋਂ 'ਆਪ' ਦੇ ਮੁਕੰਦ ਸਿੰਘ ਕਿਸ਼ਨਪੁਰਾ ਜੇਤੂ ਰਹੇ ਸਨ ਜਦਕਿ ਬਾਕੀ 4 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤੇ ਸਨ ਪਰ ਫਿਰ ਵੀ ਕੁੱਲ 5 ਜੇਤੂਆਂ ਨਾਲ ਆਮ ਆਦਮੀ ਪਾਰਟੀ ਕੋਲ ਬਹੁਮਤ ਹੈ, ਜਿਸ ਕਾਰਨ ਚੇਅਰਮੈਨੀ ਤੇ ਵਾਈਸ ਚੇਅਰਮੈਨੀ ਦੇ ਅਹੁਦੇ 'ਆਪ' ਕੋਲ ਹੀ ਰਹਿਣਗੇ। ਚਰਚਾਵਾਂ ਅਨੁਸਾਰ ਚੇਅਰਮੈਨ ਵਜੋਂ ਸਰਕਲ ਪ੍ਰਧਾਨ ਮਕੰਦ ਸਿੰਘ ਕਿਸ਼ਨਪੁਰਾ ਦਾ ਨਾਮ ਅੱਗੇ ਹੈ ਕਿਉਕਿ ਇਕ ਤਾਂ ਉਹ ਪਾਰਟੀ 'ਚ ਸਰਬ ਪ੍ਰਵਾਨਤ ਹਨ, ਜਿਸ ਕਾਰਨ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਕਰੇਗਾ ਤੇ ਦੂਸਰਾ ਉਹ ਆਪ ਦੇ ਇਕਲੌਤੇ ਡਾਇਰੈਕਟਰ ਹਨ, ਜਿਨ੍ਹਾਂ ਨੇ ਚੋਣ ਲੜ ਕੇ ਜਿੱਤੀ ਹੈ ਕਿਉਕਿ ਬਾਕੀ ਚਾਰ 'ਤੇ ਤਾਂ ਅਕਾਲੀ ਦਲ ਤੇ ਕਾਂਗਰਸ ਦੀ ਮਿਹਰਬਾਨੀ ਹੋਈ ਹੈ, ਜਿਹੜੇ ਲੰਮਾ ਸਮਾਂ ਰਾਜ ਭਾਗ ਦਾ ਅਨੰਦ ਮਾਣ ਕੇ ਆਪਣੇ ਉਮੀਦਵਾਰ ਵੀ ਨਹੀਂ ਖੜ੍ਹੇ ਕਰ ਸਕੇ। ਹਾਲਾਂਕਿ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਾਰੀਆਂ ਸੀਟਾਂ 'ਤੇ ਚੋਣ ਲੜੀ ਜਾਦੀ ਤਾਂ ਨਤੀਜੇ ਕੁਝ ਹੋਰ ਹੋਣੇ ਸਨ।
Publish Date: Sun, 11 Sep 2022 09:14 PM (IST)
Updated Date: Sun, 11 Sep 2022 09:14 PM (IST)
ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਦੀ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਮਲੌਦ ਦੇ ਚੇਅਰਮੈਨ, ਵਾਈਸ ਚੇਅਰਮੈਨ ਤੇ ਕਰਜ਼ਾ ਕਮੇਟੀ ਦੇ ਚੇਅਰਮੈਨ ਦੇ ਅਹੁਦਿਆਂ ਲਈ ਚੋਣ ਅੱਜ 11 ਵਜੇ ਬੈਂਕ ਵਿਖੇ ਹੋਵੇਗੀ। 9 ਡਾਇਰੈਕਟਰਾਂ ਵਾਲੀ ਇਸ ਕਮੇਟੀ ਦੀ ਚੋਣ 'ਚ ਆਮ ਆਦਮੀ ਪਾਰਟੀ ਦੇ 4 ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਸਨ ਤੇ ਬਾਕੀ 5 ਸੀਟਾਂ 'ਚ ਹੋਏ ਮੁਕਾਬਲੇ 'ਚ 1 ਸੀਟ ਤੋਂ 'ਆਪ' ਦੇ ਮੁਕੰਦ ਸਿੰਘ ਕਿਸ਼ਨਪੁਰਾ ਜੇਤੂ ਰਹੇ ਸਨ ਜਦਕਿ ਬਾਕੀ 4 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤੇ ਸਨ ਪਰ ਫਿਰ ਵੀ ਕੁੱਲ 5 ਜੇਤੂਆਂ ਨਾਲ ਆਮ ਆਦਮੀ ਪਾਰਟੀ ਕੋਲ ਬਹੁਮਤ ਹੈ, ਜਿਸ ਕਾਰਨ ਚੇਅਰਮੈਨੀ ਤੇ ਵਾਈਸ ਚੇਅਰਮੈਨੀ ਦੇ ਅਹੁਦੇ 'ਆਪ' ਕੋਲ ਹੀ ਰਹਿਣਗੇ।
ਚਰਚਾਵਾਂ ਅਨੁਸਾਰ ਚੇਅਰਮੈਨ ਵਜੋਂ ਸਰਕਲ ਪ੍ਰਧਾਨ ਮਕੰਦ ਸਿੰਘ ਕਿਸ਼ਨਪੁਰਾ ਦਾ ਨਾਮ ਅੱਗੇ ਹੈ ਕਿਉਕਿ ਇਕ ਤਾਂ ਉਹ ਪਾਰਟੀ 'ਚ ਸਰਬ ਪ੍ਰਵਾਨਤ ਹਨ, ਜਿਸ ਕਾਰਨ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਕਰੇਗਾ ਤੇ ਦੂਸਰਾ ਉਹ ਆਪ ਦੇ ਇਕਲੌਤੇ ਡਾਇਰੈਕਟਰ ਹਨ, ਜਿਨ੍ਹਾਂ ਨੇ ਚੋਣ ਲੜ ਕੇ ਜਿੱਤੀ ਹੈ ਕਿਉਕਿ ਬਾਕੀ ਚਾਰ 'ਤੇ ਤਾਂ ਅਕਾਲੀ ਦਲ ਤੇ ਕਾਂਗਰਸ ਦੀ ਮਿਹਰਬਾਨੀ ਹੋਈ ਹੈ, ਜਿਹੜੇ ਲੰਮਾ ਸਮਾਂ ਰਾਜ ਭਾਗ ਦਾ ਅਨੰਦ ਮਾਣ ਕੇ ਆਪਣੇ ਉਮੀਦਵਾਰ ਵੀ ਨਹੀਂ ਖੜ੍ਹੇ ਕਰ ਸਕੇ। ਹਾਲਾਂਕਿ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਾਰੀਆਂ ਸੀਟਾਂ 'ਤੇ ਚੋਣ ਲੜੀ ਜਾਦੀ ਤਾਂ ਨਤੀਜੇ ਕੁਝ ਹੋਰ ਹੋਣੇ ਸਨ।