ਜਰਗੜੀ ਨੇੜੇ ਘੁੰਮਦੇ ਤੇਂਦੂਏ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ
ਜਰਗੜੀ ਲਾਗੇ ਘੁੰਮਦੇ ਤੇਂਦੂਏ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ
Publish Date: Sun, 22 Sep 2024 09:09 PM (IST)
Updated Date: Mon, 23 Sep 2024 04:08 AM (IST)
ਜਰਗੜੀ ਨੇੜੇ ਘੁੰਮਦੇ ਤੇਂਦੂਏ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ
ਪੀ 20) ਜਰਗੜੀ ਨੇ਼ੜਲੀ ਨਹਿਰ ਤੇ ਸੜਕ ’ਤੇ ਘੁੰਮਦਾ ਹੋਇਆ ਤੇਂਦੂਆ।
ਹਰਪ੍ਰੀਤ ਸਿੰਘ ਮਾਂਹਪੁਰ. ਪੰਜਾਬੀ ਜਾਗਰਣ, ਜੌੜੇਪੁਲ ਜਰਗ
ਪਿੰਡ ਜਰਗੜੀ-ਲਸਾੜਾ ਸਾਈਫਨ ਕੋਲ ਤੇਂਦੂਏ ਨੂੰ ਘੁੰਮਦਾ ਹੋਣ ਦੀ ਸੋਸ਼ਲ ਮੀਡੀਆ ’ਤੇ ਪਈ ਵੀਡੀਓ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪਰ ਜੰਗਲਾਤ ਵਿਭਾਗ ਵੱਲੋਂ ਇਸ ਵੀਡੀਓ ’ਚ ਘੁੰਮਦੇ ਤੇਂਦੂਏ ਨੂੰ ਜੰਗਲੀ ਬਿੱਲਾ ਦੱਸ ਰਿਹਾ ਹੈ। ਸਮਾਜ-ਸੇਵੀ ਅਵਤਾਰ ਸਿੰਘ ਜਰਗੜੀ ਤੇ ਨੰਬਰਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਜਰਗੜੀ ਨਹਿਰੀ ਪੁਲ ਲਾਗੇ ਤੇਂਦੂਏ ਨੂੰ ਇਧਰ-ਉਧਰ ਜਾਣ ਦੀ ਵੀਡੀਓ ਕਾਰਨ ਲੋਕਾਂ ’ਚ ਡਰ ਬਣਿਆ ਹੋਇਆ ਹੈ ਜੋ ਖੇਤਾਂ, ਮੋਟਰਾਂ ’ਤੇ ਜਾਣ ਤੋਂ ਭੈਅ-ਭੀਤ ਹਨ। ਉਹਨਾਂ ਦੱਸਿਆ ਕਿ ਇਸ ਤੇਂਦੂਏ ਵੱਲੋਂ ਮੋਰਾਂ, ਸੂਰ ਤੇ ਹੋਰ ਜਾਨਵਰਾਂ ਨੂੰ ਮਾਰ ਕੇ ਖਾਧਾ ਜਾ ਰਿਹਾ ਹੈ। ਪਸ਼ੂਆਂ ਨੂੰ ਖੇਤਾਂ, ਸਾਈਫਨ ਚੋਂ ਪੱਠੇ ਲਿਆਉਣ ਵਾਲੀਆਂ ਔਰਤਾਂ ਵੀ ਤੇਂਦੂਏ ਦੇ ਡਰੋਂ ਬਾਹਰ ਨਹੀਂ ਜਾ ਰਹੀਆਂ। ਦੂਜੇ ਪਾਸੇ ਜੰਗਲਾਤ ਵਿਭਾਗ ਦੇ ਗਾਰਡ ਗੁਰਿੰਦਰ ਸਿੰਘ ਨੇ ਦੱਸਿਆ ਕਿ ਐਨੀਮਲ ਐਕਸਪਰਟ ਅਧਿਕਾਰੀਆਂ (ਜੋ ਤੇਂਦੂਏ ਨੂੰ ਫੜਦੇ ਨੇ) ਵੱਲੋਂ ਵੀਡੀਓ ਤੇ ਪੈਰਾਂ ਦੇ ਨਿਸ਼ਾਨ ਵੇਖ ਕੇ ਪੁਸ਼ਟੀ ਕੀਤੀ ਗਈ ਹੈ ਕਿ ਇਹ ਤੇਂਦੂਆ ਨਹੀਂ, ਇਹ ਜੰਗਲੀ ਬਿੱਲਾ ਹੈ। ਉਹਨਾਂ ਕਿਹਾ ਕਿ ਤੇਂਦੂਆ ਵੱਛੇ-ਵੱਛੀਆਂ ਜਾਂ ਕੁੱਤੇ ਦਾ ਸ਼ਿਕਾਰ ਕਰੇਗਾ, ਮੋਰਾਂ ਜਾਂ ਸੂਰਾਂ ਦਾ ਨਹੀਂ। ਅਵਤਾਰ ਸਿੰਘ ਜਰਗੜੀ ਤੇ ਨਰਿੰਦਰ ਸਿੰਘ ਨੇ ਕਿਹਾ ਕਿ ਜੰਗਲਾਤ ਵਿਭਾਗ ਜੰਗਲੀ ਬਿੱਲਾ ਕਹਿਕੇ ਖਹਿੜਾ ਛੁਡਵਾ ਰਿਹਾ ਹੈ ਪਰ ਜੇਕਰ ਕਿਸੇ ਦਾ ਕੋਈ ਜਾਨੀ-ਮਾਲੀ ਨੁਕਸਾਨ ਹੋ ਗਿਆ ਤਾਂ ਜੰਗਲਾਤ ਵਿਭਾਗ ਜ਼ਿੰਮੇਵਾਰ ਹੋਵੇਗਾ।