ਡਾ. ਰਾਜੇਸ਼ਵਰੀ ਧੀਰ ਡੀ ਲਿੱਟ ਦੇ ਅਹੁਦੇ ਨਾਲ ਸਨਮਾਨਿਤ
ਜੇਐੱਨਐੱਨ, ਲੁਧਿਆਣਾ : ਅਲਪਲਾਈਨ ਇੰਟਰਨੈਸ਼ਨਲ ਸਕੂਲ ਦੀ ਪਿੰ੍ਸੀਪਲ ਡਾ. ਰਾਜੇਸ਼ਵਰੀ ਧੀਰ ਨੂੰ ਅੰਗਰੇਜ਼ੀ ਸਾਹਿਤ 'ਚ ਮਹੱਤਵਪੂਰਨ ਯੋਗਦਾਨ ਦੇਣ ਲਈ ਉੱਤਰੀ ਕੋਰੀਆ 'ਚ ਸਥਿਤ ਯੂਨੀਵਰਸਿਟੀ ਆਫ ਏਸ਼ੀਆ ਵੱਲੋਂ ਡੀ ਲਿੱਟ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ ਹੈ।
Publish Date: Mon, 15 Apr 2019 03:00 AM (IST)
Updated Date: Mon, 15 Apr 2019 03:00 AM (IST)
ਜੇਐੱਨਐੱਨ, ਲੁਧਿਆਣਾ : ਅਲਪਲਾਈਨ ਇੰਟਰਨੈਸ਼ਨਲ ਸਕੂਲ ਦੀ ਪਿੰ੍ਸੀਪਲ ਡਾ. ਰਾਜੇਸ਼ਵਰੀ ਧੀਰ ਨੂੰ ਅੰਗਰੇਜ਼ੀ ਸਾਹਿਤ 'ਚ ਮਹੱਤਵਪੂਰਨ ਯੋਗਦਾਨ ਦੇਣ ਲਈ ਉੱਤਰੀ ਕੋਰੀਆ 'ਚ ਸਥਿਤ ਯੂਨੀਵਰਸਿਟੀ ਆਫ ਏਸ਼ੀਆ ਵੱਲੋਂ ਡੀ ਲਿੱਟ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਡਾ. ਰਾਜੇਸ਼ਵਰੀ ਧੀਰ ਨੂੰ ਯੂਨੀਵਰਸਿਟੀ ਆਫ ਏਸ਼ੀਆ ਦੇ ਕਾਠਮੰਡੂ ਸਥਿਤ ਯੂਨੀਵਰਸਿਟੀ ਦੇ ਰਿਜਨਲ ਕੇਂਦਰ 'ਚ ਪ੍ਰਦਾਨ ਕੀਤਾ ਗਿਆ। ਬੀਤੇ 33 ਸਾਲ ਪਹਿਲਾਂ ਰਾਜੇਸ਼ਵਰੀ ਧੀਰ ਨੇ ਸਥਾਨਕ ਹੀਰਾ ਸਿੰਘ ਰੋਡ 'ਤੇ ਰਾਜੇਸ਼ਵਰੀ ਕਲਾ ਮੰਦਰ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਹੌਲੀ-ਹੌਲੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਅਲਪਾਈਨ ਇੰਟਰਨੈਸ਼ਨਲ ਸਕੂਲ ਦੀ ਸਥਾਪਨਾ ਕੀਤੀ। ਇਸ ਐਵਾਰਡ ਨੂੰ ਪ੍ਰਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਦਾ ਸਿਹਰਾ ਸਵਾਮੀ ਵਿਵੇਕਾਨੰਦ ਨੂੰ ਦਿੱਤਾ। ਜਿਨ੍ਹਾਂ ਦੇ ਆਦਰਸ਼ਾਂ 'ਤੇ ਚੱਲ ਕੇ ਉਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ। ਪੜ੍ਹਾਉਣ ਦੇ ਖੇਤਰ 'ਚ ਆਉਣ ਵਾਲੀਆਂ ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕੀਤਾ।