ਡਾ. ਇੰਦਰਜੀਤ ਸਿੰਘ ਡਬਲਿਊਐਚਓ ਦੀ ਮੀਟਿੰਗ ’ਚ ਸ਼ਾਮਲ ਹੋਣਗੇ
ਡਾ ਇੰਦਰਜੀਤ ਸਿੰਘ ਜਨੇਵਾ ਵਿੱਚ ਹੋਣ ਵਾਲੀ ਡਬਲਿਊਐਚਓ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ
Publish Date: Thu, 30 Apr 2026 06:27 PM (IST)
Updated Date: Fri, 01 May 2026 04:14 AM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ ਲੁਧਿਆਣਾ ਦੇ ਪ੍ਰਸਿੱਧ ਐਕਿਊਪੰਕਚਰਿਸਟ ਡਾ ਇੰਦਰਜੀਤ ਸਿੰਘ ਜੋ ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਐਂਡ ਐਜੂਕੇਸ਼ਨ ਸੈਂਟਰ ਲੁਧਿਆਣਾ ਦੇ ਡਾਇਰੈਕਟਰ ਹਨ, ਨੂੰ ਵਰਲਡ ਹੈਲਥ ਆਰਗਨਾਈਜ਼ੇਸ਼ਨ ਦੀ 159ਵੀਂ ਐਗਜ਼ਿਕਿਊਟਿਵ ਬੋਰਡ ਦੀ ਮੀਟਿੰਗ ਜੋ ਜਨੇਵਾ ਵਿੱਚ ਹੋਣ ਜਾ ਰਹੀ ਹੈ ,ਦੇ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ ਹੈ। ਮੀਟਿੰਗ ਜਨੇਵਾ ਵਿੱਚ 22 ਤੋਂ 26 ਮਈ ਤੱਕ ਹੋਵੇਗੀ।ਡਾ. ਸਿੰਘ ਨੇ ਦੱਸਿਆ ਕਿ ਉਹ ਇਸ ਮੀਟਿੰਗ ਵਿੱਚ ਵਰਲਡ ਫੈਡਰੇਸ਼ਨ ਆਫ ਐਕਿਊਪੰਕਚਰ-ਮੋਕਸੀਬਸਟਨ ਸੋਸਾਇਟੀਜ਼ ਦੇ ਪ੍ਰਤੀਨਿਧੀ ਵਜੋਂ ਸ਼ਾਮਲ ਹੋਣਗੇ, ਜੋ ਡਬਲਯੂਐਚਓ ਨਾਲ ਸੰਬੰਧਤ ਇੱਕ ਅਧਿਕਾਰਕ ਸੰਸਥਾ ਹੈ। ਮੀਟਿੰਗ ਦੌਰਾਨ ਉਹ ਪਰੰਪਰਾਗਤ ਡਾਕਟਰੀ ਪ੍ਰਣਾਲੀਆਂ, ਖਾਸ ਕਰਕੇ ਐਕਿਊਪੰਕਚਰ ਰਾਹੀਂ ਵਿਸ਼ਵ ਸਿਹਤ ਸੁਧਾਰ ਲਈ ਮਹੱਤਵਪੂਰਨ ਪ੍ਰਸਤਾਵ ਪੇਸ਼ ਕਰਨਗੇ।ਇਥੇ ਦੱਸਣਯੋਗ ਹੈ ਕਿ ਡਾ. ਸਿੰਘ ਦੇ ਕੰਮ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪਹਿਲਾਂ ਹੀ ਮਾਨਤਾ ਮਿਲ ਚੁੱਕੀ ਹੈ। ਸਾਲ 2025 ਵਿੱਚ, ਚੀਨੀ ਸਰਕਾਰ ਵੱਲੋਂ ਉਨ੍ਹਾਂ ਨੂੰ ਜਪਾਨੀ ਆਕਰਮਣ ਦੇ ਖਿਲਾਫ਼ ਚੀਨ ਦੇ ਸੰਘਰਸ਼ ਦੀ 80ਵੀਂ ਵਰ੍ਹੇਗੰਢ ਮੌਕੇ ਇੱਕ ਬਹੁ-ਵੱਕਾਰੀ ਸੈਨਿਕ ਸਨਮਾਨ ਦੇ ਕੇ ਨਿਵਾਜਿਆ ਗਿਆ ਸੀ।ਡਾ ਸਿੰਘ ਪਿਛਲੇ 50 ਸਾਲ ਤੋਂ ਐਕਿਊਪੰਕਚਰ ਨੂੰ ਬਿਨਾਂ ਦਵਾਈ, ਸਸਤਾ ਅਤੇ ਪ੍ਰਭਾਵਸ਼ਾਲੀ ਇਲਾਜ ਵਜੋਂ ਉਭਾਰਨ ਲਈ ਡਾਕਟਰੀ ਖੇਤਰ ਵਿੱਚ ਸੇਵਾਵਾਂ ਨਿਭਾਅ ਰਹੇ ਹਨ।