ਡਾ. ਭੀਮ ਰਾਓ ਅੰਬੇਡਕਰ ਜੀ ਦਾ 136ਵਾਂ ਜਨਮ ਦਿਵਸ ਮਨਾਇਆ

ਡਾ. ਭੀਮ ਰਾਓ ਅੰਬੇਡਕਰ ਜੀ ਦਾ 136ਵਾਂ ਜਨਮ ਦਿਵਸ ਮਨਾਇਆ, ਸੁਸਾਇਟੀ ਨੂੰ 5 ਲੱਖ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਵਿਸ਼ਵ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ 136ਵਾਂ ਜਨਮ ਦਿਵਸ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਰਜਿ. ਖੰਨਾ ਵੱਲੋਂ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਅਗਵਾਈ ਹੇਠ ਡਾ. ਅੰਬੇਡਕਰ ਭਵਨ ਖੰਨਾ ਵਿਖੇ ਪੂਰੀ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ’ਚ ਪੰਜਾਬ ਦੇ ਕੈਬਿਨਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਤੇ ਸਾਬਕਾ ਐਮਪੀ ਤੇ ਕੈਬਨਿਟ ਮੰਤਰੀ ਸ਼ਮਸ਼ੇਰ ਸਿੰਘ ਦੂਲੋ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ , ਸਲਾਣਾ ਸਾਈਕਲ ਇੰਡਸਟਰੀ ਦੇ ਐਮਡੀ ਸਤੀਸ਼ ਕੁਮਾਰ ਸਲਾਣਾ ਤੇ ਗੁਰਦੀਪ ਸਿੰਘ ਰਿਟਾਇਰਡ ਈਟੀਓ ਨੇ ਕੀਤੀ । ਸਮਾਗਮ ’ਚ ਧਰਮਿੰਦਰ ਸ਼ਾਹਿਦ ਸਟੇਟ ਐਵਾਰਡੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵੱਡੀ ਗਿਣਤੀ ’ਚ ਸਮਾਜ ਸੇਵੀਆਂ ਅਤੇ ਇਲਾਕੇ ਦੇ ਲੋਕਾਂ ਨੇ ਹਾਜ਼ਰੀ ਭਰੀ। ਸਮਾਗਮ ਦੀ ਸ਼ੁਰੂਆਤ ਜਰਨੈਲ ਸਿੰਘ ਮਾਨੂਪੁਰ ਅਤੇ ਹਰਭਜਨ ਸਿੰਘ ਜੱਲੋਵਾਲ ਨੇ ਡਾ. ਅੰਬੇਡਕਰ ਸਾਹਿਬ ਜੀ ਦੇ ਸ਼ਬਦ ਗਾ ਕੇ ਕੀਤੀ।
ਸਮਾਗਮ ਦੌਰਾਨ ਕੈਬਿਨਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਬਾਬਾ ਸਾਹਿਬ ਜੀ ਦੀ ਸੋਚ, ਸੰਵਿਧਾਨ ਰਚਨਾ ’ਚ ਪਾਏ ਉਨ੍ਹਾਂ ਦੇ ਮਹਾਨ ਯੋਗਦਾਨ ਅਤੇ ਸਮਾਜ ਨੂੰ ਬਰਾਬਰੀ, ਸਿੱਖਿਆ ਤੇ ਹੱਕਾਂ ਲਈ ਦਿੱਤੀ ਪ੍ਰੇਰਣਾ ਨੂੰ ਯਾਦ ਕੀਤਾ। ਇਹਨਾਂ ਆਗੂਆਂ ਨੇ ਇਸ ਗੱਲ ਉੱਤੇ ਵਿਸ਼ੇਸ਼ ਜੋਰ ਦਿੱਤਾ ਕਿ ਜੇਕਰ ਅਸੀਂ ਇੱਕ ਨਰੋਏ ਸਮਾਜ ਦੀ ਸਿਰਜਣਾ ਕਰਨੀ ਹੈ ਅਤੇ ਅਸੀਂ ਆਰਥਿਕ ਪੱਖੋਂ ਮਜਬੂਤ ਹੋਣਾ ਹੈ ਤਾਂ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣਾ ਪਵੇਗਾ। ਇਸ ਮੌਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਵੱਲੋਂ ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਨੂੰ 05 ਲੱਖ ਰੁਪਏ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਗਿਆ । ਮੁੱਖ ਬੁਲਾਰੇ ਵਜੋਂ ਬੋਲਦੇ ਹੋਏ ਧਰਮਿੰਦਰ ਸ਼ਾਹਿਦ ਨੇ ਵਿਸ਼ਵ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਸੰਘਰਸ਼ਮਈ ਜੀਵਨ ਬਾਰੇ ਅਤੇ ਉਹਨਾਂ ਦੁਆਰਾ ਕੀਤੇ ਗਏ ਕੰਮਾਂ ਬਾਰੇ ਬਹੁਤ ਹੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸਮਾਗਮ ਨੂੰ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ,ਸੁਸਾਇਟੀ ਦੇ ਸਰਪ੍ਰਸਤ ਜਸਵੰਤ ਸਿੰਘ ਮਿੱਤਰ, ਜਨਰਲ ਸਕੱਤਰ ਬਲਬੀਰ ਸਿੰਘ ਭੱਟੀ ਅਤੇ ਕਮਲਜੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਸੁਸਾਇਟੀ ਵੱਲੋਂ ਕਮਲਜੀਤ ਸਿੰਘ ਦਾ ਉਹਨਾਂ ਦੁਆਰਾ ਕੀਤੇ ਗਏ ਸਮਾਜ ਭਲਾਈ ਕੰਮਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਪੜ੍ਹਾਈ ਵਿੱਚੋਂ ਵਧੀਆ ਅੰਕ ਲਿਆਉਣ ਵਾਲੇ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਗਿਆ। ਇਸ ਨੂੰ ਓਕੇ ਸੁਸਾਇਟੀ ਦੇ ਸੀਨੀ. ਮੀਤ ਪ੍ਰਧਾਨ ਪਾਲ ਸਿੰਘ ਕੈੜੇ, ਮੀਤ ਪ੍ਰਧਾਨ ਈਸ਼ਰ ਸਿੰਘ , ਮੁੱਖ ਸਲਾਹਕਾਰ ਪ੍ਰੇਮ ਸਿੰਘ ਬੰਗੜ , ਖਜਾਨਚੀ ਟੇਕ ਚੰਦ , ਮੁੱਖ ਆਡੀਟਰ ਮੇਜਰ ਸਿੰਘ ਮਹਿਮੀ , ਸੁਖਮਨਜੀਤ ਸਿੰਘ ਬਡਗੁੱਜਰ ਐਮਸੀ, ਕਰਮ ਸਿੰਘ ਲਲਹੇੜੀ ਬਲਾਕ ਸੰਮਤੀ ਮੈਂਬਰ, ਸਵਰਨ ਸਿੰਘ ਛਿੱਬਰ, ਐਡਵੋਕੇਟ ਹਰਮੇਸ਼ ਜੱਸਲ , ਖੁਸ਼ੀ ਰਾਮ ਚੌਹਾਨ, ਗੁਰਨਾਮ ਸਿੰਘ ਰਿਟਾ. ਸੁਪਰਡੈਂਟ, ਹਰਦੇਵ ਸਿੰਘ, ਸੁਰਿੰਦਰ ਸਿੰਘ ਮਾਨੂਪੁਰ, ਦਰਬਾਰਾ ਸਿੰਘ ਖੱਟੜਾ, ਰਜਿੰਦਰ ਕੌਰ ਲਿਬੜਾ, ਮਨਜੀਤ ਕੌਰ, ਪ੍ਰਕਾਸ਼ ਕੌਰ ਮਿੱਤਰ , ਰਾਜਕੁਮਾਰ ਲਖੀਆ, ਬਲਵੰਤ ਸਿੰਘ ਲੋਹਟ, ਰਜਿੰਦਰ ਕੁਮਾਰ, ਪ੍ਰਦੀਪ ਮੌਦਗਿੱਲ , ਰੇਸ਼ਮ ਸਿੰਘ , ਨੇਤਰ ਸਿੰਘ ਅਲੂਣਾ, ਮਹਿੰਦਰ ਸਿੰਘ ਮਾਨੂਪੁਰ, ਵਾਤਾਵਰਨ ਪ੍ਰੇਮੀ ਹਰਦੀਪ ਸਿੰਘ ਨਸਰਾਲੀ, ਜਰਨੈਲ ਸਿੰਘ ਅਜਨੇਰ ,ਪਰਮਜੀਤ ਸਿੰਘ ਨਸਰਾਲੀ, ਗੁਰਜੀਤ ਸਿੰਘ ਭੌਰਲਾ, ਕਮਲਜੀਤ ਸਿੰਘ ਦੁੱਲਵਾਂ, ਧਰਮਵੀਰ ਪ੍ਰਧਾਨ, ਅਮਨਿੰਦਰਜੋਤ ਸਿੰਘ ਚਕੋਹੀ, ਡਾ. ਨਿਰਮਲ ਸਿੰਘ ਵਡਾਲੀ ਆਦਿ ਮੈਂਬਰ ਹਾਜ਼ਰ ਸਨ।