ਡਾ. ਅੰਬੇਡਕਰ ਯੂਥ ਸੈਨਾ ਦੇ ਵਫ਼ਦ ਨੇ ਜ਼ੋਨਲ ਕਮਿਸ਼ਨਰ ਨਾਲ ਕੀਤੀ ਮੁਲਾਕਾਤ
ਡਾ. ਅੰਬੇਡਕਰ ਯੂਥ ਸੈਨਾ ਦੇ ਵਫਦ ਨੇ ਜ਼ੋਨਲ ਕਮਿਸ਼ਨਰ ਨਾਲ ਕੀਤੀ ਮੁਲਾਕਾਤ
Publish Date: Wed, 29 Apr 2026 09:34 PM (IST)
Updated Date: Wed, 29 Apr 2026 09:37 PM (IST)

- ਸੇਵਾਮੁਕਤ ਮੁਲਾਜ਼ਮ ਦੀ ਸਮੱਸਿਆ ਤੋਂ ਕਰਵਾਇਆ ਜਾਣੂ ਰਾਣਾ ਮੱਲ ਤੇਜ਼ੀ, ਪੰਜਾਬੀ ਜਾਗਰਣ ਲੁਧਿਆਣਾ : ਸੇਵਾਮੁਕਤ ਮੁਲਾਜ਼ਮ ਦੀ ਸਮੱਸਿਆ ਨੂੰ ਲੈ ਕੇ ਡਾ. ਅੰਬੇਡਕਰ ਯੂਥ ਸੈਨਾ ਦੇ ਵਫ਼ਦ ਨੇ ਪ੍ਰਧਾਨ ਰਾਜ ਕੁਮਾਰ ਹੈਪੀ ਅਤੇ ਮਨਜੀਤ ਸਿੰਘ ਲੋਟੇ ਦੀ ਅਗਵਾਈ ਹੇਠ ਜ਼ੋਨ-ਏ ਦੇ ਜ਼ੋਨਲ ਕਮਿਸ਼ਨਰ ਅਮਨਦੀਪ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਜ਼ੋਨਲ ਕਮਿਸ਼ਨਰ ਨੂੰ ਵਿਸਥਾਰ ਨਾਲ ਸੇਵਾਮੁਕਤ ਮੁਲਾਜ਼ਮ ਦੀ ਸਮੱਸਿਆ ਦੀ ਜਾਣਕਾਰੀ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਚੌਥੇ ਦਰਜੇ ਦੇ ਸੇਵਾਮੁਕਤ ਮੁਲਾਜ਼ਮ ਦੀ ਸਮੱਸਿਆ ਤੋਂ ਜ਼ੋਨਲ ਕਮਿਸ਼ਨਰ ਜਾਣੂ ਕਰਵਾਇਆ ਅਤੇ ਜ਼ੋਨਲ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ 31 ਦਸਬੰਰ 2022 ਤੋਂ ਸੇਵਾਮੁਕਤ ਹੋਈ ਸਫ਼ਾਈ ਸੇਵਿਕਾ ਰਾਜ ਰਾਣੀ ਦੀ ਬਕਾਇਆ ਰਾਸ਼ੀ ਨਾ ਮਿਲਣ ਕਰ ਕੇ ਪਿਛਲੇ 2 ਸਾਲਾਂ ਤੋਂ ਬਜ਼ੁਰਗ ਮਹਿਲਾ ਵਾਰ-ਵਾਰ ਦਫ਼ਤਰਾਂ ਦੇ ਚੱਕਰ ਲਾ ਰਹੀ ਹੈ। ਉਸ ਨੂੰ ਕੁਝ ਮੁਲਾਜ਼ਮਾਂ ਵੱਲੋਂ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਹਾਰਟ ਦੀ ਮਰੀਜ਼ ਤੇ ਉਸ ਦਾ ਇਲਾਜ ਵੀ ਚੱਲ ਰਿਹਾ ਹੈ, ਬਕਾਇਆ ਰਾਸ਼ੀ ਨਾ ਮਿਲਣ ਕਰ ਕੇ ਅਤੇ ਪੈਨਸ਼ਨ ਨਾ ਲੱਗਣ ਕਰ ਕੇ ਇਲਾਜ ਵੀ ਨਹੀਂ ਕਰਵਾ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਉਹ ਖੁਦ ਰਾਜ ਰਾਣੀ ਦੀ ਬਕਾਇਆ ਰਾਸ਼ੀ ਦਿਵਾਉਣ ਲਈ ਨਗਰ ਨਿਗਮ ਦੇ ਸਾਰੇ ਹੀ ਸਬੰਧਿਤ ਅਧਿਕਾਰੀਆਂ ਨੂੰ ਮਿਲ ਕੇ ਗੁਹਾਰ ਲਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ 15 ਦਿਨਾਂ ਦੇ ਅੰਦਰ ਉਕਤ ਸੇਵਾਮੁਕਤ ਹੋਈ ਸਫ਼ਾਈ ਸੇਵਿਕਾ ਰਾਜ ਰਾਣੀ ਨੂੰ ਬਕਾਇਆ ਰਾਸ਼ੀ ਨਾ ਮਿਲੀ ਤਾਂ ਮਜਬੂਰਨ ਉਹ ਸ਼ਿਕਾਇਕਰਤਾ ਨੂੰ ਨਾਲ ਲੈ ਕੇ ਜ਼ੋਨ-ਏ ਬਾਹਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠਣਗੇ। ਇਸ ਮੌਕੇ ਅਸ਼ਵਨੀ ਕੁਮਾਰ ਮੱਖਣ, ਬੱਬੂ ਭਾਮੀਆਂ, ਰਾਹੁਲ ਕੁਮਾਰ, ਬਬਲੂ ਖਾਨ, ਵਿਜੈ ਕੈਂਥ ਆਦਿ ਹਾਜ਼ਰ ਸਨ।